ਸਕੂਲ ਖੁੱਲ੍ਹੇ, ਵਿਦਿਆਰਥੀਆਂ ਦੇ ਚਿਹਰੇ ਖਿੜੇ ਪਰ ਹਾਜ਼ਰੀ ਰਹੀ ਘੱਟ

01/08/2021 12:49:05 PM

ਜਲੰਧਰ (ਪੁਨੀਤ)— ਪਿਛਲੇ ਸਾਲ ਕੋਵਿਡ-19 ਕਾਰਨ ਲੱਗੇ ਲੰਬੇ ਤਾਲਾਬੰਦੀ ਉਪਰੰਤ ਪੰਜਾਬ ਸਰਕਾਰ ਦੇ ਐਲਾਨ ਤੋਂ ਬਾਅਦ ਬੀਤੇ ਦਿਨ ਤੋਂ ਮਹਾਨਗਰ ਜਲੰਧਰ ਦੇ ਕੁਝ ਸਕੂਲ ਖੁੱਲ੍ਹ ਗਏ ਹਨ। ਕੋਵਿਡ-19 ਦੇ ਕਾਰਨ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਖੁੱਲ੍ਹੇ ਮਹਾਨਗਰ ਦੇ ਸਕੂਲਾਂ ’ਚ ਬੱਚਿਆਂ ਦੀ ਪਹਿਲਾਂ ਵਰਗੀ ਹਲਚਲ ਨਹੀਂ ਦਿਸੀ। ਉਨ੍ਹਾਂ ਦੀ ਹਾਜ਼ਰੀ ਵੀ ਚਾਹੇ ਪਹਿਲਾਂ ਜਿੰਨੀ ਨਹੀਂ ਸੀ ਪਰ ਜਿਸ ਸਕੂਲ ਵਿਚ ਵੀ ਵਿਦਿਆਰਥੀ ਪਹੁੰਚੇ ਉਹ ਇਸ ਦੌਰਾਨ ਸਕੂਲ ਪਹੁੰਚ ਕੇ ਕਾਫ਼ੀ ਉਤਸ਼ਾਹਤ ਦਿਸੇ। ਉਨ੍ਹਾਂ ਨੇ ਆਪਣੇ ਅਧਿਆਪਕਾਂ ਨੂੰ ਮਿਲ ਕੇ ਜਿਥੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ, ਉਥੇ ਹੀ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਘਰਾਂ ਵਿਚ ਬਿਤਾਏ ਸਮੇਂ ਦੇ ਅਨੁਭਵ ਵੀ ਸਾਂਝੇ ਕੀਤੇ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਐਲਾਨ ਮੁਤਾਬਕ ਅੱਜ 5ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹੇ ਰਹੇ। ਇਸ ਸਬੰਧੀ ਵੱਖ-ਵੱਖ ਸਕੂਲਾਂ ਤੋਂ ਮਿਲੀ ਜਾਣਕਾਰੀ ਇਸ ਤਰ੍ਹਾਂ ਰਹੀ :

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਦੇ ਇਕ ਨਾਮੀ ਕਾਲਜ ’ਚ ਬੀ. ਐੱਸ. ਈ. ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

PunjabKesari

ਲੱਭੂ ਰਾਮ ਦੋਆਬਾ ਸੀਨੀਅਰ ਸੈਕੰਡਰੀ ਸਕੂਲ
ਪਿ੍ਰੰ. ਸ਼ਰਵਣ ਭਾਰਦਵਾਜ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਹੁਕਮਾਂ ਅਨੁਸਾਰ ਸਕੂਲ ਨੂੰ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ। ਕੋਵਿਡ-19 ਦੌਰਾਨ ਚੱਲ ਰਹੀ ਤਾਲਾਬੰਦੀ ਉਪਰੰਤ ਸਕੂਲ ਪਹੁੰਚੇ ਨੌਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਵੀ ਦਿੱਤੀਆਂ ਜੋ ਕਿ 20 ਜਨਵਰੀ ਤੱਕ ਚੱਲਣਗੀਆਂ। ਪਿ੍ਰੰ. ਭਾਰਦਵਾਜ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਦੀ ਹਾਜ਼ਰੀ 95 ਫ਼ੀਸਦੀ ਰਹੀ। ਸਕੂਲ ਦਾਖਲ ਹੋਣ ਤੋਂ ਬਾਅਦ ਬੱਚਿਆਂ ਨੂੰ ਇਥੇ ਫੇਸ ਮਾਸਕ ਲਾਈ ਰੱਖਣ ਬਾਰੇ ਦੱਸਿਆ ਗਿਆ, ਉਥੇ ਹੀ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਵਿਦਿਆਰਥੀਆਂ ਨੇ ਕੋਵਿਡ-19 ਦੇ ਮੁਸ਼ਕਲ ਸਮੇਂ ਵਿਚ ਆਪਣੇ-ਆਪਣੇ ਘਰਾਂ ਤੋਂ ਉਨ੍ਹਾਂ ਨੂੰ ਪੜ੍ਹਾਉਣ ਬਾਰੇ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਥੈਂਕਸ ਕਾਰਡ ਦੇ ਕੇ ਨਵੇਂ ਸਾਲ ਦੀ ਵਧਾਈ ਵੀ ਿਦੱਤੀ। ਪਿ੍ਰੰ. ਭਾਰਦਵਾਜ ਨੇ ਸਿੱਖਿਆ ਮੰਤਰੀ ਦੇ ਸਕੂਲ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਸਰਕਾਰ ਦੇ ਉਕਤ ਫੈਸਲੇ ਤੋਂ ਬਾਅਦ ਵੀ ਉਨ੍ਹਾਂ ਨੇ ਵਿਦਿਆਰਥੀਆਂ ਲਈ ਆਫਲਾਈਨ ਅਤੇ ਆਨਲਾਈਨ ਪੜ੍ਹਾਈ ਕਰਨ ਦੇ ਦੋਵੇਂ ਬਦਲ ਖੁੱਲ੍ਹੇ ਰੱਖੇ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਬਹਾਦਰ ਸਿੰਘ ਚੱਢਾ, ਪਵਨ ਕਪਿਲ, ਮੈਡਮ ਉਰਵਸ਼ੀ, ਰਾਜੇਸ਼ ਆਰਿਆ, ਸੁਦੇਸ਼ ਕੁਮਾਰ ਸਮੇਤ ਸਮੂਹ ਸਟਾਫ ਨੇ ਵੀ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

PunjabKesari

ਏ. ਪੀ. ਜੇ. ਸਕੂਲ ਮਹਾਵੀਰ ਨਗਰ
ਪਿ੍ਰੰ. ਗਿਰੀਸ਼ ਕੁਮਾਰ ਨੇ ਦੱਿਸਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਦੀ ਜਾਣਕਾਰੀ ਹਾਸਲ ਹੋਈ ਹੈ। ਸਕੂਲ ਪ੍ਰਬੰਧਨ ਵੱਲੋਂ ਸਕੂਲ ਖੋਲ੍ਹਣ ਸਬੰਧੀ ਕਾਫੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਫਤੇ ਦੇ ਅੰਦਰ ਹੀ ਸਕੂਲ ਮੁੜ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਦੌਰਾਨ ਜਿਥੇ ਸਕੂਲ ਵਿਚ ਨਿਯਮਿਤ ਤੌਰ ’ਤੇ ਸੈਨੇਟਾਈਜ਼ਿੰਗ ਦਾ ਪ੍ਰਬੰਧ ਕੀਤਾ ਗਿਆ ਹੈ, ਉਥੇ ਹੀ ਸੋਸ਼ਲ ਡਿਸਟੈਂਸ ਦਾ ਸੁਨੇਹਾ ਦਿੰਦੇ ਬੋਰਡ ਵੀ ਲਾਏ ਜਾ ਰਹੇ ਹਨ ਤਾਂ ਕਿ ਬੱਚੇ ਉਨ੍ਹਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਾਰੀ ਨਿਯਮਾਂਵਲੀ ਦੀ ਪਾਲਣਾ ਕਰ ਸਕਣ।

ਇਹ ਵੀ ਪੜ੍ਹੋ :  ਰੂਪਨਗਰ: ਨਾਬਾਲਗ ਕੁੜੀ ਨਾਲ ਨੌਜਵਾਨ ਨੇ ਟੱਪੀਆਂ ਹੱਦਾਂ, ਕੀਤਾ ਗਰਭਵਤੀ 

PunjabKesari

10 ਮਹੀਨੇ ਦੇ ਲੰਬੇ ਸਮੇਂ ਉਪਰੰਤ ਸਕੂਲ ਨੂੰ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਸਕੂਲ ਪ੍ਰਬੰਧਨ ਵੱਲੋਂ ਸਕੂਲ ਦੇ ਮੁੱਖ ਗੇਟ ਨੂੰ ਬੱਚਿਆਂ ਦੇ ਸਵਾਗਤ ਲਈ ਜਿੱਥੇ ਫੁੱਲਾਂ ਨਾਲ ਸਜਾਇਆ ਗਿਆ, ਉਥੇ ਨਾਲ ਹੀ ਸੈਨੇਟਾਈਜ਼ਿੰਗ ਮਸ਼ੀਨ ਲਾ ਕੇ ਉਨ੍ਹਾਂ ਨੂੰ ਸੈਨੇਟਾਈਜ਼ ਵੀ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਮਾਪਿਆਂ ਦੀ ਭੇਜੀ ਗਈ ਕੰਸਰਟ ਲੈਟਰ ਵੀ ਲਈ ਗਈ। ਸਕੂਲ ਸਟਾਫ਼ ਵੀ ਖੁਸ਼ ਨਜ਼ਰ ਆਇਆ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਸੋਸ਼ਲ ਡਿਸਟੈਂਸਿੰਗ ਤਹਿਤ ਹੀ ਕਲਾਸਾਂ ਵਿਚ ਬਿਠਾਇਆ ਅਤੇ ਕੋਵਿਡ ਮਹਾਮਾਰੀ ਤੋਂ ਬਚਣ ਲਈ ਸਾਵਧਾਨ ਰਹਿਣ ਲਈ ਪ੍ਰੇਰਨਾ ਦਿੱਤੀ, ਉਥੇ ਹੀ ਫੇਸ ’ਤੇ ਨਿਰੰਤਰ ਮਾਸਕ ਪਾਈ ਰੱਖਣ ਦੀ ਸਲਾਹ ਵੀ ਦਿੱਤੀ। ਸਕੂਲ ਦੇ ਚੇਅਰਮੈਨ ਵਿਜੇ ਮੈਣੀ, ਚੇਅਰਪਰਸਨ ਮੋਨਿਕਾ ਮੈਣੀ ਅਤੇ ਪ੍ਰਿੰਸੀਪਲ ਪਰਮਿੰਦਰ ਕੌਰ ਮਿਨਹਾਸ ਨੇ ਵਿਦਿਆਰਥੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਦੋਮੋਰੀਆ ਪੁਲ ਨੇੜੇ ਰੇਲਵੇ ਲਾਈਨਾਂ ਕੋਲ ਸੁੱਟਿਆ ਕਰੀਬ 6 ਮਹੀਨਿਆਂ ਦਾ ਭਰੂਣ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News