ਆਨਲਾਈਨ ਠੱਗੀ ਕਰਨ ਦੇ ਦੋਸ਼ ਤਹਿਤ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

07/17/2021 5:10:25 PM

ਟਾਂਡਾ ਉੜਮੁੜ (ਮੋਮੀ,ਵਰਿੰਦਰ ਪੰਡਿਤ)- ਉੜਮੁੜ ਨਿਵਾਸੀ ਇਕ ਵਿਅਕਤੀ ਦੇ ਬੈਂਕ ਅਕਾਊਂਟ ਵਿਚੋਂ ਆਨਲਾਈਨ ਠੱਗੀ ਕਰਨ ਦੇ ਦੋਸ਼ ਅਧੀਨ ਟਾਂਡਾ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਕਰਨ ਪਾਸੀ ਪੁੱਤਰ ਹਰੀਸ਼ ਚੰਦਰ ਦੇ ਬਿਆਨਾਂ ਦੇ ਆਧਾਰ 'ਤੇ ਹੀਰਾ ਲਾਲ ਸੋਰੇਨ ਪੁੱਤਰ ਰਾਮ ਸੋਰੇਨ ਨਿਵਾਸੀ ਲਾਲਾ ਸ਼ੇਅਰ (ਝਾਰਖੰਡ) ਅਤੇ ਸਾਗਰ ਪੱਪੂ  ਨਿਵਾਸੀ ਲਕਸ਼ਮੀ ਲਨਗਰ ਕਰੀਮ ਚਾਵਲ ਦਾਮਨ ਬੰਬਈ ਖ਼ਿਲਾਫ਼ ਦਰਜ ਕੀਤਾ ਹੈ। 

ਇਹ ਵੀ ਪੜ੍ਹੋ: 21 ਲੱਖ ਖ਼ਰਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਰੰਗ, ਆਸਟ੍ਰੇਲੀਆ ਪਹੁੰਚ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਪੁਲਸ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿਚ ਕਰਨ ਨੇ ਦੱਸਿਆ ਕਿ 11 ਅਤੇ 13 ਜਨਵਰੀ 2021 ਨੂੰ ਉਸ 'ਤੇ ਯੂਕੋ ਬੈਂਕ ਅਕਾਉਂਟ ਵਿਚੋਂ ਭੀਮ ਯੂ. ਪੀ. ਆਈ. ਐਪ ਦੀ ਵਰਤੋਂ ਕਰਦੇ ਹੋਏ ਉਕਤ ਦੋਸ਼ੀਆਂ ਨੇ ਉਸ ਦੇ ਖ਼ਾਤੇ ਵਿਚੋਂ ਕਰੀਬ 50 ਹਜ਼ਾਰ ਰੁਪਏ ਉਡਾ ਲਏ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਜਲੰਧਰ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ, ਯੂਕ੍ਰੇਨ ’ਚ ਡੁੱਬਣ ਨਾਲ ਹੋਈ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News