ਸੁਲਤਾਨਪੁਰ ਲੋਧੀ ਵਿਖੇ ਵਿਧਾਇਕ ਚੀਮਾ ਦੀ ਅਗਵਾਈ ''ਚ ਕਾਂਗਰਸ ਵਰਕਰਾਂ ਨੇ ਲਾਇਆ ਰੋਸ ਧਰਨਾ

09/25/2020 11:03:50 AM

ਸੁਲਤਾਨਪੁਰ ਲੋਧੀ (ਸੋਢੀ)— ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀਆਰਡੀਨੈਸਾਂ ਦੇ ਵਿਰੋਧ 'ਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਚੋਂ ਲੋਧੀ ਦੇ ਸ਼ਹੀਦ ਊਧਮ ਸਿੰਘ ਚੌਕ 'ਚ ਸ਼ੁਕਰਵਾਰ ਸਵੇਰੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।

ਇਹ ਵੀ ਪੜ੍ਹੋ:  ਪਹਿਲਾਂ ਤਾਂ ਅਸੀਂ ਹੱਥ ਜੋੜਦੇ ਸੀ ਪਰ ਹੁਣ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ: ਹਰਸਿਮਰਤ ਬਾਦਲ

PunjabKesari

ਧਰਨੇ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਚੀਮਾ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਨੰਬਰ 1 ਦੁਸ਼ਮਣ ਹੈ ਜੋ ਕਿਸਾਨੀ ਨੂੰ ਖ਼ਤਮ ਕਰਕੇ ਵੱਡੇ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੀਦੀ ਹੈ, ਜਿਸ ਨਾਲ ਦੇਸ਼ ਦੇ ਕਿਸਾਨ, ਆੜ੍ਹਤੀ, ਮਜਦੂਰ ਅਤੇ ਛੋਟੇ ਵਪਾਰੀ ਬਰਬਾਦ ਹੋ ਜਾਣਗੇ।

ਇਹ ਵੀ ਪੜ੍ਹੋ:  ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼

ਇਸ ਸਮੇਂ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਿੰਦਰਪਾਲ ਸਿੰਘ ਭੁੱਲਰ, ਯਾਦਵਿੰਦਰ ਸਿੰਘ ਘੁੰਮਣ ਪ੍ਰਧਾਨ ਸਹਿਕਾਰੀ ਸਭਾ ਦੇਸਲ, ਪਰਵਿੰਦਰ ਸਿੰਘ ਪੱਪਾ ਚੇਅਰਮੈਨ ਮਾਰਕੀਟ ਕਮੇਟੀ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਸਲ, ਦੀਪਕ ਧੀਰ ਰਾਜੂ ਵਾਈਸ ਚੇਅਰਮੈਨ, ਗੁਰਮੇਜ ਸਿੰਘ ਰਾਜੂ ਢਿੱਲੋਂ ਸਰਪੰਚ, ਬਲਦੇਵ ਸਿੰਘ ਰੰਗੀਲਪੁਰ, ਜਸਪਾਲ ਸਿੰਘ ਸਰਪੰਚ ਫੱਤੋਵਾਲ,  ਜਸਵਿੰਦਰ ਸਿੰਘ ਨੰਡਾ ਸਰਪੰਚ, ਪਰਮਜੀਤ ਸਿੰਘ ਵਿੰਪਲ ਸਾਬਕਾ ਸਰਪੰਚ, ਸੰਤਪ੍ਰੀਤ ਸਿੰਘ ਸੀਨੀਅਰ ਆਗੂ, ਸ਼ੁਖਜਿੰਦਰ ਸਿੰਘ, ਰਵਿੰਦਰ ਰਵੀ ਪੀ. ਏ ਅਤੇ ਬਲਜਿੰਦਰ ਸਿੰਘ ਪੀ. ਏ, ਹਰਨੇਕ ਸਿੰਘ ਵਿਰਦੀ, ਪਿਆਰਾ ਸਿੰਘ ਆਦਿ ਹੋਰ ਆਗੂਆਂ ਅਤੇ ਸਰਪੰਚਾਂ ਨੇ ਸੰਬੋਧਨ ਕੀਤਾ ।
ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ, ਘਰ 'ਚ 8 ਸਾਲਾ ਮਾਸੂਮ ਨੂੰ ਇਕੱਲੀ ਵੇਖ ਕੀਤਾ ਸ਼ਰਮਨਾਕ ਕਾਰਾ


shivani attri

Content Editor

Related News