ਪੱਕਾ ਬਾਗ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਉਲੰਘਣਾ ਦੇ ਦੋਸ਼ ’ਚ ਇਕ ਖਿਲਾਫ ਮੁਕੱਦਮਾ ਦਰਜ

08/20/2020 11:58:39 PM

ਰੂਪਨਗਰ(ਵਿਜੇ ਸ਼ਰਮਾ)-ਰੂਪਨਗਰ ਵਿਖੇ ਪੱਕਾ ਬਾਗ, ਜਿਸ ਨੂੰ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ। ਇੱਥੇ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ ’ਚ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲਾ ਮੈਜਿਸਟਰੇਟ ਰੂਪਨਗਰ ਵੱਲੋਂ ਪੱਕਾ ਬਾਗ ਰੂਪਨਗਰ ਖੇਤਰ ਨੂੰ ਕੋਰੋਨਾ ਬੀਮਾਰੀ ਦੇ ਵੱਧ ਕੇਸ ਆਉਣ ਕਾਰਣ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਸੀ। ਪੁਲਸ ਨੂੰ ਇਤਲਾਹ ਮਿਲੀ ਕਿ ਸੁਰਿੰਦਰ ਧਵਨ ਪੁੱਤਰ ਗਿਰਧਾਰੀ ਲਾਲ ਵਾਸੀ ਪੱਕਾ ਬਾਗ ਰੂਪਨਗਰ ਮਾਈਕ੍ਰੋ ਕੰਟੇਨਮੈਂਟ ਜ਼ੋਨ ’ਚੋਂ ਬਾਹਰ ਆਉਣ ਅਤੇ ਜਾਣ ’ਤੇ ਲੱਗੀ ਪਾਬੰਦੀ ਦੀ ਉਲੰਘਣਾ ਕਰ ਕੇ ਸਿਵਲ ਹਸਪਤਾਲ ਰੂਪਨਗਰ ਵਿਖੇ ਘੁੰਮ ਰਿਹਾ ਹੈ। ਪੁਲਸ ਵੱਲੋਂ ਮੌਕੇ ’ਤੇ ਕਾਰਵਾਈ ਕਰਦਿਆਂ ਸੁਰਿੰਦਰ ਧਵਨ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Harinder Kaur

Content Editor

Related News