ਦੇਸੀ ਪਿਸਤੌਲ ਦੇ ਨਾਲ ਇਕ ਮੁਲਜ਼ਮ ਗ੍ਰਿਫ਼ਤਾਰ

07/02/2020 1:52:14 PM

ਕਪੂਰਥਲਾ (ਓਬਰਾਏ)— ਕਪੂਰਥਲਾ ਦੇ ਥਾਣਾ ਬੇਗੋਵਾਲ ਦੀ ਪੁਲਸ ਨੇ ਇਕ ਮੁਲਜ਼ਮ ਨੂੰ ਦੇਸੀ ਪਿਸਤੌਲ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸੇ ਸਬੰਧ 'ਚ ਥਾਣਾ ਮੁਖੀ ਪ੍ਰੀਤਿੰਦਰ ਸਿੰਘ ਬੇਗੋਵਾਲ ਨੇ ਦੱਸਿਆ ਕਿ 4 ਦਸੰਬਰ 2019 ਨੂੰ ਥਾਣਾ ਬੇਗੋਵਾਲ 'ਚ ਕੇਸ ਨੰਬਰ 105 ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਗਿਆ ਸੀ, ਜਿਸ ਦੇ ਤਹਿਤ ਸੁਰਦਿੰਰ ਸਿੰਘ ਵਾਸੀ ਨਾਂਗਲ ਲੁਭਾਣਾ ਨੇ ਪੁਲਸ ਨੂੰ ਦੱਸਿਆ ਸੀ ਕਿ ਸੁਰਿੰਦਰ ਸਿੰਘ 3 ਦਸੰਬਰ 2019 ਨੂੰ ਦੁਪਹਿਰ 1.30 ਵਜੇ ਘਰ 'ਚ ਮੌਜੂਦ ਸੀ ਤਾਂ ਮੁਲਜ਼ਮ ਕਸ਼ਮੀਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸੁਰਿੰਦਰ ਸਿੰਘ ਨੂੰ ਮਾਰਨ ਦੇ ਇਰਾਦੇ ਨਾਲ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਘਰੋਂ ਬਾਹਰ ਦੇਸੀ ਕੱਟੇ ਨਾਲ ਗੋਲੀਆਂ ਚਲਾਈਆਂ, ਜਿਸ 'ਤੇ ਪੁਲਸ ਨੇ ਛਾਪੇਮਾਰੀ ਦੌਰਾਨ ਕਸ਼ਮੀਰ ਸਿੰਘ ਨੂੰ ਇਕ 315 ਬੋਰ ਪਿਸਤੌਲ (ਦੇਸੀ ਕੱਟੇ) ਦੇ ਨਾਲ ਗ੍ਰਿਫ਼ਤਾਰ ਕੀਤਾ ਅਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੂੰ ਪੁਲਸ ਨੇ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਬਰਾਮਦ ਦੇਸੀ ਕੱਟੇ ਅਤੇ ਕਾਰਤੂਸ ਦੀ ਖਰੀਦ ਫਰੋਖਤ ਬਾਰੇ ਪੁੱਛਗਿੱਛ ਕਰ ਰਹੀ ਹੈ।  

shivani attri

This news is Content Editor shivani attri