ਬਾਂਸੁਰੀ ਨਾਲ ਸਿੰਲਡਰਾਂ ''ਚੋਂ ਗੈਸ ਕੱਢਣ ਵਾਲਾ ਚੜ੍ਹਿਆ ਪੁਲਸ ਅੜਿੱਕੇ

06/20/2018 11:07:50 AM

ਜਲੰਧਰ (ਮਹੇਸ਼)— ਬਾਂਸਰੀ ਨਾਲ ਸਿਲੰਡਰਾਂ ਵਿਚੋਂ ਗੈਸ ਕੱਢਣ ਵਾਲੇ ਇਕ ਗੈਸ ਏਜੰਸੀ ਦੇ ਕਰਿੰਦੇ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ 8 ਸਿਲੰਡਰਾਂ ਸਣੇ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਜੋਗਿੰਦਰ ਪੁੱਤਰ ਕਪਲੇਸ਼ਵਰ ਵਾਸੀ ਗੁਲਮਰਗ ਕਾਲੋਨੀ ਲੰਮਾ ਪਿੰਡ ਜੰਡੂਸਿੰਘਾ ਰੋਡ ਦੇ ਤੌਰ 'ਤੇ ਹੋਈ ਹੈ। ਮੁਲਜ਼ਮ ਜੋਗਿੰਦਰ ਲੰਮਾ ਪਿੰਡ ਚੌਕ ਕੋਲ ਸਥਿਤ ਇਕ ਗੈਸ ਏਜੰਸੀ ਵਿਚ ਕੰਮ ਕਰਦਾ ਸੀ। ਉਹ ਰੇਹੜੀ 'ਤੇ ਸਿਲੰਡਰ ਲੋਕਾਂ ਦੇ ਘਰ ਸਪਲਾਈ ਕਰਨ ਜਾਂਦਾ ਸੀ। 
ਇੰਸ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ 'ਤੇ ਏ. ਐੱਸ. ਆਈ. ਮਨਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਜਰਮਨਜੀਤ ਸਿੰਘ ਨੇ ਰੰਗੇ ਹੱਥੀਂ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ 'ਚ ਉਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਘਰਾਂ ਵਿਚ ਸਿਲੰਡਰ ਸਪਲਾਈ ਕਰਨ ਤੋਂ ਪਹਿਲਾਂ ਬਾਂਸੁਰੀ ਨਾਲ ਉਨ੍ਹਾਂ 'ਚੋਂ ਗੈਸ ਕੱਢ ਲੈਂਦਾ ਸੀ। ਮੁਲਜ਼ਮ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ।