ਨਾਜਾਇਜ਼ ਸ਼ਰਾਬ ਦੀਆਂ 90 ਬੋਤਲਾਂ ਸਮੇਤ ਇਕ ਕਾਬੂ, ਇਕ ਫਰਾਰ

12/25/2020 11:52:53 AM

ਕਰਤਾਰਪੁਰ (ਸਾਹਨੀ)— ਸਥਾਨਕ ਪੁਲਸ ਨੇ ਨਾਕਾਬੰਦੀ ਦੌਰਾਨ ਮਿਲੀ ਗੁਪਤ ਸੂਚਨਾ ਤੇ ਛਾਪਾਮਾਰੀ ਕਰਕੇ 90 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਡਾ. ਜਿਓਤੀ ਯਾਦਵ ਨੇ ਦੱਸਿਆ ਕਿ ਏ. ਐੱਸ. ਆਈ. ਬਲਬੀਰ ਸਿੰਘ ਬੁੱਟਰ, ਏ. ਐੱਸ. ਆਈ. ਬਲਵਿੰਦਰ ਸਿੰਘ ਅਤੇ ਏ. ਐੱਸ. ਆਈ. ਕਮਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਭੁੱਲਥ ਰੋਡ ਮਲਿੱਆ ਮੋਡ਼ਕੇ ਕੀਤੀ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਮਿਲੀ ਗੁਪਤ ਸੂਚਨਾ ’ਤੇ ਪਿੰਡ ਧੀਰਪੁਰ ਦੇ ਅਸ਼ੋਕ ਕੁਮਾਰ ਪੁੱਤਰ ਗੁਰਦੇਵ ਸਿੰਘ ਦੇ ਘਰ ਛਾਪੇਮਾਰੀ ਕਰਕੇ 78 ਬੋਤਲਾਂ ਪੰਜਾਬ ਕਿੰਗ ਮਾਰਕਾ ਅਤੇ 12 ਬੋਤਲਾਂ ਪੰਜਾਬ ਵੋਦਕਾ ਮਾਰਕਾ ਬਰਾਮਦ ਕੀਤੀਆਂ। ਪੁਲਸ ਅਨੁਸਾਰ ਇਹ ਫੜਿਆ ਗਿਆ ਮੁਲਜ਼ਮ ਅਸ਼ੋਕ ਕੁਮਾਰ ਪਿੰਡ ਕੁਦੋਵਾਲ ਦੇ ਜੋਗਾ ਸਿੰਘ ਪੁੱਤਰ ਬੂੱਟਾ ਸਿੰਘ ਪਾਸੋਂ ਖਰੀਦ ਕੇ ਲਿਆਉਂਦਾ ਸੀ। ਪੁਲਸ ਵਲੋਂ ਪਿੰਡ ਕੁਦੋਵਾਲ ਵਿਖੇ ਵੀ ਛਾਪੇਮਾਰੀ ਕੀਤੀ ਪਰ ਜੋਗਾ ਸਿੰਘ ਘਰੋ ਫਰਾਰ ਸੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

shivani attri

This news is Content Editor shivani attri