ਕਿਸੇ ਹੋਰ ਕੰਪਨੀ ਦਾ ਲਾਇਸੈਂਸ ਨੰਬਰ ਲਾ ਕੇ ਸੈਨੇਟਾਈਜ਼ਰ ਵੇਚਣ ਵਾਲਾ ਗ੍ਰਿਫ਼ਤਾਰ

10/26/2020 4:38:44 PM

ਜਲੰਧਰ (ਵਰੁਣ)— ਕਿਸੇ ਹੋਰ ਕੰਪਨੀ ਦੇ ਲਾਇਸੈਂਸ 'ਤੇ ਨਕਲੀ ਸੈਨੇਟਾਈਜ਼ਰ ਵੇਚਣ ਦੇ ਮਾਮਲੇ 'ਚ ਥਾਣਾ ਨੰ. 1 ਦੀ ਪੁਲਸ ਨੇ ਹਰਿਆਣਾ ਨਿਵਾਸੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਪਵਨ ਗੋਇਲ ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ: ਪਤੀ-ਪਤਨੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਭੋਪਾਲ ਪੁਲਸ ਨੇ ਜਲੰਧਰ 'ਚੋਂ ਇੰਝ ਕੀਤਾ ਕਾਬੂ

ਥਾਣਾ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ 23 ਅਕਤੂਬਰ ਨੂੰ ਅਜੈ ਤੋਮਰ ਨੇ ਉਨ੍ਹਾਂ ਨੂੰ ਿਸ਼ਕਾਇਤ ਦਿੱਤੀ ਸੀ ਕਿ ਪਵਨ ਗੋਇਲ ਨੇ ਉਨ੍ਹਾਂ ਕੋਲੋਂ 1.85 ਲੱਖ ਰੁਪਏ ਦੇ ਸੈਨੇਟਾਈਜ਼ਰ ਖਰੀਦੇ ਸਨ ਪਰ ਬਾਅਦ 'ਚ ਪਵਨ ਨੇ ਉਨ੍ਹਾਂ ਤੋਂ ਖ਼ਰੀਦਦਾਰੀ ਬੰਦ ਕਰ ਦਿੱਤੀ। ਬਾਅਦ 'ਚ ਅਜੈ ਤੋਮਰ ਨੇ ਪਤਾ ਕਰਵਾਇਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਆਪਣਾ ਸੈਨੇਟਾਈਜ਼ਰ ਬਣਾ ਕੇ ਉਸ ਦੀ ਕੰਪਨੀ ਦਾ ਲਾਇਸੈਂਸ ਅਤੇ ਬੈਚ ਨੰਬਰ ਲਗਾ ਕੇ ਵੇਚ ਰਿਹਾ ਸੀ।

ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼

ਅਜੈ ਕਰਨਾਲ 'ਚ ਆਪਣੀ ਕੰਪਨੀ ਚਲਾਉਂਦੇ ਹਨ। ਕੰਪਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਮਾਮਲੇ ਦੀ ਸ਼ਿਕਾਇਤ ਜਲੰਧਰ ਕਮਿਸ਼ਨਰੇਟ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀ ਪਵਨ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਸ ਦੇ ਟਿਕਾਣੇ ਤੋਂ ਭਾਰੀ ਮਾਤਰਾ 'ਚ ਸੈਨੇਟਾਈਜ਼ਰ ਵੀ ਬਰਾਮਦ ਕੀਤੇ ਹਨ, ਜਿਨ੍ਹਾਂ 'ਤੇ ਵੱਖ-ਵੱਖ ਕੰਪਨੀਆਂ ਦੇ ਲਾਇਸੈਂਸ ਨੰਬਰ ਲੱਗੇ ਹੋਏ ਸਨ। ਦੋਸ਼ੀ ਨੂੰ ਪੁੱਛਗਿੱਛ ਲਈ ਇਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ


shivani attri

Content Editor

Related News