7 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

04/21/2021 1:54:01 PM

ਗੁਰੂ ਕਾ ਬਾਗ (ਰਾਕੇਸ਼ ਭੱਟੀ)-ਪੁਲਸ ਥਾਣਾ ਝੰਡੇਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਨ੍ਹਾਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝੰਡੇਰ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਸ ਪਾਰਟੀ ਸਮੇਤ ਅੱਡਾ ਮੋਹਣ ਭੰਡਾਰੀਆਂ ਵਿਖੇ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ । ਇਸ ਦੌਰਾਨ ਇਕ ਵਿਅਕਤੀ ਹੀਰੋ ਮੋਟਰਸਾਈਕਲ ਨੰਬਰ ਪੀ ਬੀ 02 ਡੀ ਜ਼ੈੱਡ 3787 ’ਤੇ ਸਵਾਰ ਹੋ ਕੇ ਪਿੰਡ ਵੱਲੋਂ ਆਉਂਦਾ ਦਿਖਾਈ ਦਿੱਤਾ, ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ ਇਕ ਕਾਲੇ ਰੰਗ ਦੇ ਮੋਮੀ ਲਿਫਾਫੇ ’ਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ । ਇਸ ਵਿਅਕਤੀ ਦੀ ਪਛਾਣ ਹੀਰਾ ਮਸੀਹ ਪੁੱਤਰ ਮੁਖਤਾਰ ਮਸੀਹ ਵਾਸੀ ਪਿੰਡ ਮੋਹਣ ਭੰਡਾਰੀਆਂ ਵਜੋਂ ਹੋਈ ਹੈ, ਜਿਸ ਵਿਰੁੱਧ ਪੁਲਸ ਥਾਣਾ ਝੰਡੇਰ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ।

Manoj

This news is Content Editor Manoj