ਜਿਹੜੀਆਂ ਕੰਪਨੀਆਂ ਹਰਿਆਲੀ ਨੂੰ ਮੇਨਟੇਨ ਨਹੀਂ ਕਰ ਰਹੀਆਂ ਸਨ, ਉਨ੍ਹਾਂ ਦੇ ਇਸ਼ਤਿਹਾਰਾਂ ’ਤੇ ਨਿਗਮ ਨੇ ਮਲੀ ਕਾਲਖ

05/03/2023 2:42:09 PM

ਜਲੰਧਰ (ਖੁਰਾਣਾ)–ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚੋਂ ਹਰਿਆਲੀ ਬਿਲਕੁਲ ਗਾਇਬ ਜਿਹੀ ਹੋ ਗਈ ਸੀ ਅਤੇ ਪ੍ਰਦੂਸ਼ਣ ਦਾ ਪੱਧਰ ਅਚਾਨਕ ਵਧ ਗਿਆ ਸੀ, ਜਿਸ ਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਹਿਰ ਦੀਆਂ ਜਿਹੜੀਆਂ ਕੰਪਨੀਆਂ ਨੇ ਚੌਂਕਾਂ ਅਤੇ ਸੜਕਾਂ ਵਿਚਕਾਰ ਡਿਵਾਈਡਰਾਂ ਅਤੇ ਗਰੀਨ ਬੈਲਟ ’ਤੇ ਹਰਿਆਲੀ ਕਰਨ ਦੇ ਜਿਹੜੇ ਕਾਂਟਰੈਕਟ ਲਏ ਹੋਏ ਹਨ, ਉਨ੍ਹਾਂ ਨੂੰ ਢੰਗ ਨਾਲ ਮੇਨਟੇਨ ਨਹੀਂ ਕੀਤਾ ਜਾ ਰਿਹਾ ਸੀ।

ਹੁਣ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਇਸ ਮਾਮਲੇ ਵਿਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਪਿਛਲੇ ਕੁਝ ਦਿਨਾਂ ਦੌਰਾਨ ਅਜਿਹੀਆਂ ਕੰਪਨੀਆਂ ਵੱਲੋਂ ਲਾਏ ਗਏ ਇਸ਼ਤਿਹਾਰਾਂ ’ਤੇ ਨਾ ਸਿਰਫ਼ ਕਾਲਖ ਮਲ ਦਿੱਤੀ ਗਈ, ਸਗੋਂ ਡਿਵਾਈਡਰਾਂ ’ਤੇ ਲੱਗੇ ਕਈ ਇਸ਼ਤਿਹਾਰ ਬੋਰਡ ਤੱਕ ਉਤਾਰ ਦਿੱਤੇ ਗਏ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਸਾਬਕਾ ਸਰਪੰਚ ਦੇ ਘਰ 'ਚ ਚੱਲੀਆਂ ਗੋਲੀਆਂ, ਖੂਨੀ ਖੇਡ 'ਚ ਬਦਲੀ ਮਾਮੂਲੀ ਤਕਰਾਰ

ਇਹ ਕਾਰਵਾਈ ਨਿਗਮ ਦੀ ਇਸ਼ਤਿਹਾਰ ਸ਼ਾਖਾ ਅਤੇ ਹਾਰਟੀਕਲਚਰ ਸ਼ਾਖਾ ਵੱਲੋਂ ਸਾਂਝੇ ਰੂਪ ਵਿਚ ਕੀਤੀ ਗਈ। ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਨਿਗਮ ਕਮਿਸ਼ਨਰ ਨੇ ਅਜਿਹੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚਿਤਾਵਨੀ ਦੇ ਦਿੱਤੀ ਸੀ, ਜਿਸ ਦੇ ਬਾਵਜੂਦ ਕਈਆਂ ਨੇ ਹਰਿਆਲੀ ਨੂੰ ਮੇਨਟੇਨ ਕਰਨ ਦਾ ਕੰਮ ਨਹੀਂ ਕੀਤਾ। ਇਸੇ ਕਾਰਨ ਸ਼ਹਿਰ ਦੇ ਇਕ ਉੱਘੇ ਸਕੂਲ, ਇਕ ਉੱਘੇ ਆਈ ਸੈਂਟਰ ਆਦਿ ਦੇ ਇਸ਼ਤਿਹਾਰਾਂ ’ਤੇ ਵੀ ਕਾਲਖ ਮਲੀ ਗਈ।

ਹੁਣ ਬਦਲੇ ਹੋਏ ਨਿਯਮਾਂ ਤਹਿਤ ਦਿੱਤੇ ਜਾਣਗੇ ਕਾਂਟਰੈਕਟ
ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਅਤੇ ਹਾਰਟੀਕਲਚਰ ਵਿਭਾਗ ਦੇ ਮੁਖੀ ਡਾ. ਜੇ. ਐੱਸ. ਬਿਲਗਾ ਵੱਲੋਂ ਬਣਾਈ ਗਈ ਯੋਜਨਾ ਅਨੁਸਾਰ ਹੁਣ ਸਾਰੀਆਂ ਕੰਪਨੀਆਂ ਨਾਲ ਨਵੇਂ ਕਾਂਟਰੈਕਟ ਕੀਤੇ ਜਾ ਰਹੇ ਹਨ। ਇਸ ਦੌਰਾਨ ਕੰਪਨੀ ਦੇ ਤਜਰਬੇ, ਉਸ ਦੀ ਆਰਥਿਕ ਸਥਿਤੀ, ਖਰਚ ਕੀਤੀ ਜਾਣ ਵਾਲੀ ਰਾਸ਼ੀ ਬਾਰੇ ਨਾ ਸਿਰਫ਼ ਯਕੀਨੀ ਬਣਾਇਆ ਜਾਵੇਗਾ, ਸਗੋਂ ਕੰਪਨੀ ਦੇ ਪ੍ਰਤੀਨਿਧੀਆਂ ਤੋਂ ਇਕ ਪ੍ਰੈਜ਼ੈਂਟੇਸ਼ਨ ਵੀ ਲਈ ਜਾਵੇਗੀ ਕਿ ਉਹ ਕਿਸ ਢੰਗ ਨਾਲ ਆਪਣੇ ਇਲਾਕੇ ਨੂੰ ਮੇਨਟੇਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਨਵੇਂ ਨਿਯਮ ਲਾਗੂ ਹੋ ਜਾਣ ਨਾਲ ਅਜਿਹੀਆਂ ਕੰਪਨੀਆਂ ਨੂੰ ਵੱਡਾ ਝਟਕਾ ਲੱਗੇਗਾ, ਜਿਹੜੀਆਂ ਸਿਰਫ਼ ਆਪਣੇ ਇਸ਼ਤਿਹਾਰ ਲਾਉਣ ਲਈ ਹੀ ਹਰਿਆਲੀ ਦੀ ਮੇਨਟੀਨੈਂਸ ਦਾ ਕੰਮ ਲੈ ਲੈਂਦੀਆਂ ਹਨ।

ਇਹ ਵੀ ਪੜ੍ਹੋ : ਡੇਰਾ ਬਾਬਾ ਮੁਰਾਦ ਸ਼ਾਹ ਨਤਮਸਤਕ ਹੋਏ CM ਭਗਵੰਤ ਮਾਨ, ਗਾਇਕ ਗੁਰਦਾਸ ਮਾਨ ਨੇ ਕੀਤਾ ਸਨਮਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri