ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 118 ਵੇਂ ਦਿਨ ਜ਼ਿਲ੍ਹੇ ਦੀਆਂ ਸਮੂਹ ਜਥੇਬੰਦੀਆਂ ਨੇ ਉਲੀਕਿਆ ਦਿੱਲੀ ਕੂਚ ਦਾ ਪ੍ਰੋਗਾਮ

01/30/2021 4:10:38 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਵੱਲੋ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖ਼ਿਲਾਫ਼ ਲਾਏ ਗਏ ਧਰਨੇ ਦੇ ਅੱਜ 118ਵੇਂ ਦਿਨ ਜ਼ਿਲ੍ਹੇ ਦੀਆਂ ਸਮੂਹ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਤੇ ਪੱਕੇ ਮੋਰਚੇ ਲਾਏ ਬੈਠੀਆਂ ਜਥੇਬੰਦੀਆਂ ਦੋਆਬਾ ਕਿਸਾਨ ਕਮੇਟੀ,ਆਜ਼ਾਦ ਕਿਸਾਨ ਕਮੇਟੀ ਲਾਚੋਵਾਲ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਮਾਨਗੜ ਟੋਲ ਪਲਾਜ਼ਾ ਧਰਨਾ ਕਮੇਟੀ, ਗੰਨਾ ਕਿਸਾਨ ਕਮੇਟੀ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਮੋਦੀ ਸਰਕਾਰ ਵੱਲੋ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਰੋਹ ਜਾਹਿਰ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਪਰਮਿੰਦਰ ਸਿੰਘ ਲਾਚੋਵਾਲ, ਗੁਰਮੇਲ ਸਿੰਘ ਸਗਲਾ, ਗੁਰਮੇਸ਼ ਸਿੰਘ ਕਾਮਰੇਡ, ਦਵਿੰਦਰ ਸਿੰਘ ਕੱਕੋਂ, ਬਿੱਲਾ ਭੰਗਾਲਾ ਆਦਿ ਬੁਲਾਰਿਆਂ ਨੇ ਆਖਿਆ ਕਿ ਦਿੱਲੀ ਵਿੱਚ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਆਪਣੇ ਨਾਪਾਕ ਇਰਾਦਿਆਂ ਨਾਲ ਤਾਰਪੀਡੋ ਕਰਨ ਦੀ ਕੋਸ਼ਿਸ਼ ਖ਼ਿਲਾਫ਼ 31 ਜਨਵਰੀ ਨੂੰ ਚੋਲਾਂਗ ਅਤੇ ਜ਼ਿਲ੍ਹੇ ਦੇ ਹੋਰ ਸਥਾਨਾਂ ਤੋਂ ਵੱਡੇ ਕਾਫਲਿਆਂ ਦੀ ਦਿੱਲੀ ਕੂਚ ਦਾ ਲੜੀਵਾਰ ਸਿਲਸਿਲਾ ਸ਼ੁਰੂ ਹੋ ਜਾਵੇਗਾ। ਇਸ ਮੌਕੇ ਗੁਰਮਿੰਦਰ ਸਿੰਘ, ਬਲਬੀਰ ਸਿੰਘ ਸੋਹੀਆਂ, ਰਮਿੰਦਰ ਸਿੰਘ ਹੀਰਾ, ਨਵਜੋਤ ਸਿੰਘ, ਰਤਨ ਸਿੰਘ ਖੋਖਰ, ਹਰਭਜਨ ਸਿੰਘ ਰਾਪੁਰ, ਬਲਵੰਤ ਵਿਜੇ, ਸਵਰਨ ਸਿੰਘ, ਹਰਦੀਪ ਖੁੱਡਾ, ਮਨਜੀਤ ਸਿੰਘ ਖਾਲਸਾ, ਕੁਲਵੰਤ ਸਿੰਘ, ਮੱਸਾ ਸਿੰਘ, ਸੇਵਕ ਸਿੰਘ, ਮਨਜੀਤ ਸਿੰਘ ਖਾਲਸਾ, ਸੁਖਚੈਨ ਸਿੰਘ, ਬਲਬੀਰ ਸਿੰਘ, ਚਰਨਜੀਤ ਸਿੰਘ, ਦੀਦਾਰ ਸਿੰਘ, ਮਹਿੰਦਰ ਸਿੰਘ, ਦਵਿੰਦਰ ਸਿੰਘ, ਗੁਰਮੀਤ ਸਿੰਘ, ਤਰਲੋਚਨ ਸਿੰਘ ਰਾਹੀਂ, ਸੁੱਖਾ ਨਰਵਾਲ, ਕੁਲਵੰਤ ਜੋਹਲ, ਜਤਿੰਦਰ ਸਿੰਘ, ਮਨਜੀਤ ਜਾਜਾ, ਨਰਿੰਦਰ ਸਿੰਘ ਪ੍ਰਗਟ ਸਿੰਘ ਆਦਿ ਮੌਜੂਦ ਸਨ 

Aarti dhillon

This news is Content Editor Aarti dhillon