ਧਨਤੇਰਸ ’ਤੇ ਲੋਕਾਂ ਨੇ ਜੰਮ ਕੇ ਕੀਤੀ ਸੋਨੇ, ਚਾਂਦੀ ਅਤੇ ਭਾਂਡਿਆਂ ਦੀ ਖ਼ਰੀਦਦਾਰੀ

10/23/2022 3:36:23 PM

ਰੂਪਨਗਰ (ਕੈਲਾਸ਼)- ਧਨਤੇਰਸ ਦੇ ਸ਼ੁੱਭ ਮੌਕੇ ਲੋਕਾਂ ਵੱਲੋਂ ਸੋਨੇ, ਚਾਂਦੀ ਤੋਂ ਇਲਾਵਾ ਇਲੈਕਟ੍ਰੋਨਿਕ ਸਾਮਾਨ, ਭਾਂਡਿਆਂ ਆਦਿ ਦੀ ਜੰਮ ਕੇ ਖ਼ਰੀਦਦਾਰੀ ਕੀਤੀ ਗਈ। ਚਾਹੇ ਸੋਨੇ ਦੀ ਕੀਮਤ ਅੱਜ ਲਗਭਗ 50 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਰਹੀ, ਇਸ ਦੇ ਬਾਵਜੂਦ ਲੋਕਾਂ ਨੇ ਸੋਨੇ, ਚਾਂਦੀ ਦੇ ਗਹਿਣਿਆਂ ਦੀ ਖ਼ਰੀਦਦਾਰੀ ’ਚ ਦਿਲਚਸਪੀ ਵਿਖਾਈ। ਲੋਕਾਂ ਦਾ ਮੰਨਣਾ ਹੈ ਕਿ ਧਨਤੇਰਸ ’ਤੇ ਉਕਤ ਤਰ੍ਹਾਂ ਦੀਆਂ ਵਸਤਾਂ ਖ਼ਰੀਦਣਾ ਸ਼ੁੱਭ ਹੁੰਦਾ ਹੈ, ਜਿਸ ਨਾਲ ਘਰ ’ਚ ਬਰਕਤ ਆਉਂਦੀ ਹੈ ।

ਜ਼ਿਲ੍ਹਾ ਰੂਪਨਗਰ ’ਚ ਨਹੀਂ ਹੈ ਕੋਈ ਹਾਲਮਾਰਕ ਦਫ਼ਤਰ
ਸੋਨਾ ਸ਼ੁੱਧ ਹੋਵੇ ਇਸ ਲਈ ਇਸ ਦੀ ਪਛਾਣ ਲਈ ਸਰਕਾਰ ਨੇ ਹਾਲਮਾਰਕ ਗਹਿਣਿਆਂ ’ਤੇ ਲੱਗਾ ਹੋਣਾ ਜ਼ਰੂਰੀ ਕਰ ਦਿੱਤਾ ਹੈ। ਜੇਕਰ ਅਸੀਂ ਰੂਪਨਗਰ ਦੀ ਗੱਲ ਕਰੀਏ ਤਾਂ ਇਥੇ ਲਗਭਗ 50 ਸੁਨਿਆਰਿਆਂ ਦੀਆਂ ਦੁਕਾਨਾਂ ’ਚੋਂ ਸਿਰਫ਼ ਇਕ ਦਰਜਨ ਹੀ ਸੋਨਾ ਵੇਚਣ ਵਾਲੇ ਜਿਊਲਰਜ਼ ਕੋਲ ਲਾਇਸੈਂਸ ਮੌਜੂਦ ਹੈ, ਹਾਲਾਂਕਿ ਸਾਰੇ ਦੁਕਾਨਦਾਰ ਜਿਨ੍ਹਾਂ ਦੇ ਕੋਲ ਹਾਲਮਾਰਕ ਦਾ ਲਾਇਸੈਂਸ ਨਹੀਂ ਹੈ, ਉਹ ਆਪਣੀ ਦੁਕਾਨ ’ਤੇ ਸੋਨੇ ਦੇ ਗਹਿਣਿਆਂ ਨੂੰ ਪਹਿਲੇ ਹੀ ਹਾਲਮਾਰਕ ਕਰਵਾ ਕੇ ਰੱਖ ਲੈਂਦੇ ਹਨ ਤਾਂ ਜੋ ਉਨ੍ਹਾਂ ਦੇ ਗਾਹਕਾਂ ਨੂੰ ਭਰੋਸਾ ਹੋ ਸਕੇ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੈਲੀਫ਼ੋਰਨੀਆ ਵਿਖੇ ਹਾਦਸੇ 'ਚ ਭੋਗਪੁਰ ਦੇ ਨੌਜਵਾਨ ਦੀ ਮੌਤ

PunjabKesari
ਸੂਤਰ ਦੱਸਦੇ ਹਨ ਕਿ ਸੋਨੇ ਦੀ ਸ਼ੁੱਧਤਾ ਲਈ ਹਾਲਮਾਰਕ ਲਗਾਉਣਾ ਜ਼ਰੂਰੀ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਵੱਲੋਂ ਵਾਰ-ਵਾਰ ਇਸ਼ਤਿਹਾਰ ਵੀ ਦਿੱਤੇ ਜਾ ਰਹੇ ਹਨ ਪਰ ਰੂਪਨਗਰ ’ਚ ਹਾਲਮਾਰਕ ਦਫ਼ਤਰ ਨਾ ਹੋਣ ਕਾਰਨ ਇਥੋਂ ਦੇ ਜੌਹਰੀ ਨੂੰ ਨਜ਼ਦੀਕ ਪੈਂਦੇ ਚੰਡੀਗੜ੍ਹ, ਨਵਾਂਸ਼ਹਿਰ, ਜਲੰਧਰ ਆਦਿ ਸ਼ਹਿਰਾਂ ਨੂੰ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ ਅਤੇ ਗਾਹਕਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ।

ਇਸ ਸਬੰਧੀ ਜਦੋਂ ਸ਼ਹਿਰ ਦੇ ਨਾਮੀ ਜਿਊਲਰਜ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਹਾਲਮਾਰਕ ਦਾ ਲਾਇਸੈਂਸ ਹੈ ਅਤੇ ਹਾਲਮਾਰਕ ਵਾਲੇ ਗਹਿਣੇ ਪਹਿਲਾਂ ਤੋਂ ਹੀ ਤਿਆਰ ਰੱਖਦੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰੂਪਨਗਰ ਸ਼ਹਿਰ ’ਚ ਜਿਊਲਰਜ਼ ਦੀਆਂ ਕਈ ਦੁਕਾਨਾਂ ਖੁੱਲ੍ਹੀਆਂ ਹਨ ਪਰ ਸਿਰਫ਼ 10-12 ਕੋਲ ਹੀ ਲਾਇਸੈਂਸ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵੱਲੋਂ ਐੱਚ. ਓ. ਆਈ. ਡੀ. ਇਸ ਨੂੰ ਜ਼ਰੂਰੀ ਵੀ ਕਰ ਦਿੱਤਾ ਗਿਆ ਹੈ, ਕਿਉਂਕਿ ਐੱਚ. ਓ. ਆਈ. ਡੀ. ਸਿਰਫ਼ ਉਨ੍ਹਾਂ ਨੂੰ ਹੀ ਮਿਲੇਗਾ ਜਿਨ੍ਹਾਂ ਕੋਲ ਹਾਲਮਾਰਕ ਦਾ ਲਾਇਸੈਂਸ ਹੈ। ਉਨ੍ਹਾਂ ਕਿਹਾ ਕਿ ਹਾਲਮਾਰਕ ਲਗਾਏ ਜਾਣ ਨਾਲ ਗਾਹਕਾਂ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ-ਜੰਮੂ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਚਾਲਕ ਦੀ ਮੌਤ

ਕਿਵੇਂ ਕਰੀਏ ਸੋਨੇ ’ਤੇ ਛਪੇ ਹਾਲਮਾਰਕ ਦੀ ਪਛਾਣ
ਮਿਲੀ ਜਾਣਕਾਰੀ ਅਨੁਸਾਰ ਅਸਲੀ ਹਾਲਮਾਰਕ ’ਤੇ ਤਿਕੋਣਾ ਨਿਸ਼ਾਨ ਬਣਿਆ ਹੁੰਦਾ ਹੈ। 24 ਕੈਰੇਟ ਸ਼ੁੱਧ ਸੋਨੇ ’ਤੇ 999, 22 ਕੈਰੇਟ ਦੇ ਗਹਿਣਿਆਂ ’ਚ 916, 21 ਕੈਰੇਟ ਦੇ ਗਹਿਣਿਆਂ ’ਚ 875, 18 ਕੈਰੇਟ ਦੇ ਗਹਿਣਿਆਂ ’ਚ 750 ਅਤੇ 14 ਕੈਰੇਟ ਦੇ ਗਹਿਣਿਆਂ ’ਚ 585 ਲਿਖਿਆ ਜਾਂਦਾ ਹੈ। ਹਾਲਮਾਰਕ ਲਈ ਸੋਨੇ ਦੀ ਸ਼ੁੱਧਤਾ ਨੂੰ ਕਈ ਤਰੀਕਿਆਂ ਨਾਲ ਪਰਖਿਆ ਜਾਂਦਾ ਹੈ ਜਿਸ ਕਾਰਨ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਅਤੇ ਹਾਲਮਾਰਕਿੰਗ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਗਹਿਣਿਆਂ ਦੀ ਕੀਮਤ ਤੋਂ 5 ਗੁਣਾ ਤੱਕ ਘੱਟੋ-ਘੱਟ 1 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਇਕ ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News