ਗਗਨਦੀਪ ਦਾ ਰਿਮਾਂਡ ਖਤਮ ਹੋਣ ਵਾਲਾ, ਨਿਵੇਸ਼ਕਾਂ ਦੇ ਪੈਸਿਆਂ ਦਾ ਨਹੀਂ ਲੱਗਾ ਕੋਈ ਸੁਰਾਗ

08/03/2020 3:38:38 PM

ਜਲੰਧਰ (ਵਰੁਣ)— ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਓ. ਐੱਲ. ਐੱਸ. ਵਿ੍ਹਜ਼ ਪਾਵਰ ਕੰਪਨੀ ਦੇ ਮਾਲਕ ਗਗਨਦੀਪ ਸਿੰਘ ਕੋਲੋਂ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਦਾ ਕੋਈ ਖ਼ਾਸ ਹਿਸਾਬ ਨਹੀਂ ਮਿਲ ਸਕਿਆ ਹੈ। ਗਗਨਦੀਪ ਦਾ 4 ਦਿਨਾ ਰਿਮਾਂਡ ਸੋਮਵਾਰ ਨੂੰ ਫਿਰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਨੂੰ ਦੋਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੋ ਵਾਰ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਸ ਵੱਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਸਿਰਫ ਇਕ ਜੈਗੂਆਰ ਕਾਰ ਅਤੇ ਕਰੀਬ 10 ਮਰਲੇ ਦਾ ਪਲਾਟ ਸੀਲ ਕੀਤਾ ਗਿਆ ਹੈ, ਇਸ ਤੋਂ ਇਲਾਵਾ ਹੋਰ ਕੁਝ ਪੁਲਸ ਦੇ ਹੱਥ ਨਹੀਂ ਲੱਗ ਸਕਿਆ ਹੈ।
ਦੂਜੇ ਪਾਸੇ ਪੁਲਸ ਦੀ ਢਿੱਲੀ ਕਾਰਵਾਈ ਤੋਂ ਪੀੜਤ ਨਿਵੇਸ਼ਕ ਨਾਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪੈਸੇ ਮਿਲਣ ਦਾ ਕੋਈ ਰਾਹ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ। ਪੁਲਸ ਦਾਅਵਾ ਕਰ ਰਹੀ ਹੈ ਕਿ ਇਸ ਕੇਸ ਵਿਚ ਫਰਾਰ ਕੰਪਨੀ ਦੇ ਤੀਜੇ ਮਾਲਕ ਗੁਰਮਿੰਦਰÇ ਸੰਘ, ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਨਤਾਸ਼ਾ ਕਪੂਰ, ਆਦਿੱਤਿਆ ਸੇਠੀ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਗਰੀਬਾਂ ਨੇ ਹੀ ਬਣਾਈ ਸੀ ਜ਼ਹਿਰੀਲੀ ਸ਼ਰਾਬ ਤੇ ਗਰੀਬਾਂ ਨੇ ਹੀ ਪੀ ਕੇ ਦਿੱਤੀ ਜਾਨ

PunjabKesari

ਵਰਣਨਯੋਗ ਹੈ ਕਿ ਉਕਤ ਕੰਪਨੀ ਦੇ ਮਾਲਕਾਂ ਨੇ ਆਪਣੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਆਪਣਾ ਪੀ. ਪੀ. ਆਰ. ਮਾਲ ਸਥਿਤ ਦਫਤਰ ਬੰਦ ਕਰ ਦਿੱਤਾ ਸੀ। ਮਾਮਲਾ ਪੁਲਸ ਕੋਲ ਪਹੁੰਚਣ ‘ਤੇ ਥਾਣਾ ਨੰ. 7 ’ਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰÇ ਸੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰÇ ਸੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਸਮੇਤ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਨਤਾਸ਼ਾ ਕਪੂਰ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। 
ਗਗਨਦੀਪ ਸਿੰਘ ਅਤੇ ਉਸ ਦੇ ਜੀਜੇ ਰਣਜੀਤ ਸਿੰਘ ਨੇ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ। ਰਣਜੀਤ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਕਾਰਣ ਉਸ ਕੋਲੋਂ ਪੁੱਛਗਿੱਛ ਨਹੀਂ ਕੀਤੀ ਗਈ ਅਤੇ ੳੁਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾÇ ਗਆ ਸੀ।

ਇਹ ਵੀ ਪੜ੍ਹੋ​​​​​​​:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 2 ਮੌਤਾਂ ਹੋਣ ਦੇ ਨਾਲ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ

ਸਾਫਟਵੇਅਰ ਤੋਂ ਮਿਲ ਸਕਦੀਆਂ ਹਨ ਅਹਿਮ ਜਾਣਕਾਰੀਆਂ
ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੇ ਸਾਫਟਵੇਅਰ ਤੋਂ ਅਹਿਮ ਜਾਣਕਾਰੀਆ ਮਿਲ ਸਕਦੀਆਂ ਹਨ। ਹਾਲਾਂਕਿ ਪੁਲਸ ਨੇ ਕੰਪਨੀ ਦਾ ਇਕ ਲੈਪਟਾਪ ਸਾਈਬਰ ਕ੍ਰਾੲੀਮ ਸੈੱਲ ਨੂੰ ਵੀ ਸੌਂਪਿਆ ਹੈ ਪਰ ਉਸ ਦੀ ਮਦਦ ਨਾਲ ਵੀ ਅਜੇ ਤੱਕ ਕੁਝ ਨਹੀਂ ਮਿਲ ਸਕਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸਾਫਟਵੇਅਰ ਦਾ ਪਿਨ ਅਤੇ ਸਾਰੀ ਜਾਣਕਾਰੀ ਗਗਨਦੀਪ ਕੋਲ ਹੀ ਹੈ।

ਮੈਨੇਜਮੈਂਟ ਮੈਂਬਰਾਂ ਦੇ ਪਰਿਵਾਰ ਡਿਸਟਰੀਬਿਊਟਰ ਨੂੰ ਫਸਾਉਣ ਵਿਚ ਰੁੱਝੇ
ਮੈਨੇਜਮੈਂਟ ਮੈਂਬਰਾਂ ਦੇ ਪਰਿਵਾਰਕ ਮੈਂਬਰ ਹੁਣ ਡਿਸਟਰੀਬਿਊਟਰਾਂ ਨੂੰ ਪਟਾਉਣ ਵਿਚ ਰੁੱਝੇ ਹੋਏ ਹਨ। ਡਿਸਟਰੀਬਿਊਟਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਮਾਲਕਾਂ ਤੋਂ ਇਲਾਵਾ ਕਿਸੇ ਹੋਰ ਦਾ ਉਕਤ ਠੱਗੀ ਵਿਚ ਕੋਈ ਹੱਥ ਨਹੀਂ ਹੈ। ਉਨ੍ਹਾਂ ਨੂੰ ਸ਼ਿਕਾਇਤ ਵਾਪਸ ਲੈਣ ਲਈ ਵੀ ਕਿਹਾ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਮੈਨੇਜਮੈਂਟ ਮੈਂਬਰਾਂ ਦੇ ਘਰਾਂ ਵਿਚ ਇਕ ਵਾਰ ਵੀ ਛਾਪਾ ਨਹੀਂ ਮਾਰਿਆ।
ਇਹ ਵੀ ਪੜ੍ਹੋ​​​​​​​:  ਪ੍ਰੇਮੀ ਨੇ ਵਾਇਰਲ ਕੀਤੀਆਂ ਸਨ ਪ੍ਰੇਮਿਕਾ ਦੀਆਂ ਅਸ਼ਲੀਲ ਤਸਵੀਰਾਂ, ਹੁਣ ਦੋਹਾਂ ਨੇ ਮਿਲ ਕੇ ਕੀਤਾ ਇਹ ਨਵਾਂ ਕਾਰਾ


shivani attri

Content Editor

Related News