ਦੁਬਈ ਜਿਊਲਰਜ਼ ਦੇ ਬਾਹਰ ਸੜਕ ’ਤੇ ਕਬਜ਼ੇ ਬਰਕਰਾਰ, ਨਿਗਮ ਤੇ ਪੁਲਸ ਦਾ ਨਹੀਂ ਕੋਈ ਡਰ

04/02/2022 4:33:16 PM

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬੀਤੇ ਿਦਨੀਂ ਨਿਰਦੇਸ਼ ਦਿੱਤੇ ਸਨ ਕਿ ਸੜਕਾਂ ਕੰਢੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਪਰ ਅਜੇ ਤੱਕ ਇਨ੍ਹਾਂ ਹੁਕਮਾਂ ’ਤੇ ਪੂਰੀ ਤਰ੍ਹਾਂ ਅਮਲ ਨਹੀਂ ਹੋਇਆ। ਅੱਜ ਵੀ ਰੈਣਕ ਬਾਜ਼ਾਰ ਦੀ ਐਂਟਰੀ ’ਤੇ ਦੁਬਈ ਜਿਊਲਰਜ਼ ਦੇ ਬਾਹਰ ਸੜਕ ’ਤੇ ਹੀ ਨਾਜਾਇਜ਼ ਕਬਜ਼ੇ ਬਰਕਰਾਰ ਹਨ, ਜਿਸ ਕਾਰਨ ਟਰੈਫਿਕ ਵਿਚ ਅੜਿੱਕਾ ਪੈ ਰਿਹਾ ਹੈ। ਇਥੇ ਸੜਕ ’ਤੇ ਅਸਥਾਈ ਕਬਜ਼ੇ ਕਰਕੇ ਜਿਹੜੀਆਂ ਨਵੀਆਂ ਦੁਕਾਨਾਂ ਬਣਾਈਆਂ ਹਨ, ਉਸ ਨਾਲ ਭਗਵਾਨ ਵਾਲਮੀਕਿ ਚੌਕ ਦਾ ਸਾਰਾ ਟਰੈਫਿਕ ਪ੍ਰਭਾਵਿਤ ਹੋ ਰਿਹਾ ਹੈ।

ਪੁਰਾਣੀ ਜੀ. ਟੀ. ਰੋਡ ’ਤੇ ਹੋਏ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਨਿਗਮ ਅਤੇ ਟਰੈਫਿਕ ਪੁਲਸ ਨੇ ਬੀਤੇ ਿਦਨੀਂ ਸਾਂਝੀ ਮੁਹਿੰਮ ਚਲਾਈ ਸੀ ਅਤੇ ਦੁਕਾਨਦਾਰਾਂ ਨੂੰ ਕੇਸ ਦਰਜ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਦੁਬਈ ਜਿਊਲਰਜ਼ ਦੇ ਬਾਹਰ ਸੜਕ ’ਤੇ ਕਬਜ਼ੇ ਬਰਕਰਾਰ ਹਨ। ਇਨ੍ਹਾਂ ਨੂੰ 2 ਵਾਰ ਹਟਾਇਆ ਜਾ ਚੁੱਕਾ ਹੈ ਅਤੇ ਹੁਣ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਦਾ ਕਹਿਣਾ ਹੈ ਕਿ ਸਿੱਧੀ ਐੱਫ. ਆਈ. ਆਰ. ਹੀ ਦਰਜ ਕਰਵਾਈ ਜਾਵੇਗੀ।

ਫਗਵਾੜਾ ਗੇਟ ਦੇ ਦੁਕਾਨਦਾਰ ਕਬਜ਼ੇ ਹਟਾਉਣ ਨੂੰ ਮੰਨੇ
ਨਿਗਮ ਦੇ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਿਸੰਘ ਨੇ ਅੱਜ ਸ਼ਾਮੀਂ ਫਗਵਾੜਾ ਗੇਟ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰ ਕੇ ਸੜਕਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਵਧੇਰੇ ਦੁਕਾਨਦਾਰ ਇਸ ਗੱਲ ’ਤੇ ਸਹਿਮਤ ਦਿਸੇ ਕਿ ਸੜਕਾਂ ’ਤੇ ਕਿਸੇ ਦਾ ਸਾਮਾਨ ਨਹੀਂ ਲੱਗਣਾ ਚਾਹੀਦਾ। ਹੁਣ ਦੇਖਣਾ ਹੈ ਕਿ ਮੀਟਿੰਗ ’ਚ ਲਏ ਫੈਸਲਿਆਂ ’ਤੇ ਿਕੰਨਾ ਅਮਲ ਹੁੰਦਾ ਹੈ। ਮੀਟਿੰਗ ਦੌਰਾਨ ਇਲੈਕਟ੍ਰਾਨਿਕਸ ਮਾਰਕੀਟ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ, ਇਲੈਕਟ੍ਰੀਕਲ ਮਾਰਕੀਟ ਦੇ ਪ੍ਰਧਾਨ ਜੁਆਏ ਮਲਿਕ, ਅਮਿਤ ਸਹਿਗਲ, ਸੰਜੀਵ ਤਲਵਾੜ, ਸੁਰੇਸ਼ ਗੁਪਤਾ ਆਦਿ ਵੀ ਮੌਜੂਦ ਸਨ।
 


Manoj

Content Editor

Related News