ਮਨੋਜ ਅਰੋੜਾ ਲੰਬੀ ਰੈਲੀ ਲਈ ਫਾਜ਼ਿਲਕਾ ਦੇ ਆਬਜ਼ਰਵਰ ਨਿਯੁਕਤ

09/29/2018 4:49:08 PM

ਜਲੰਧਰ (ਧਵਨ)— ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਲੰਬੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 7 ਅਕਤੂਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਰੈਲੀ ਲਈ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਅਰੋੜਾ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਜਾਖੜ ਨੇ ਮਨੋਜ ਅਰੋੜਾ ਨੂੰ ਕਿਹਾ ਕਿ ਉਹ ਫਾਜ਼ਿਲਕਾ ਜਾ ਕੇ ਕਾਂਗਰਸ ਆਗੂਆਂ ਅਤੇ ਵਰਕਰਾਂ ਦੇ ਨਾਲ ਬੈਠਕਾਂ ਕਰਨ ਤਾਂ ਜੋ ਵਰਕਰਾਂ ਨੂੰ 7 ਅਕਤੂਬਰ ਨੂੰ ਲੰਬੀ ਰੈਲੀ ਲਈ ਸਰਗਰਮ ਕੀਤਾ ਜਾ ਸਕੇ। 

ਮਨੋਜ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਪੂਰੀ ਮਿਹਨਤ ਕਰਦਿਆਂ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਲੰਬੀ ਰੈਲੀ ਅਕਾਲੀ ਦਲ ਦੇ ਕੱਫਣ 'ਚ ਆਖਰੀ ਕਿੱਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸੀ ਵਰਕਰਾਂ ਦਾ ਮਨੋਬਲ ਕਾਫੀ ਉੱਚਾ ਹੋਇਆ ਹੈ ਅਤੇ ਜਦੋਂ ਲੰਬੀ ਰੈਲੀ ਤੋਂ ਬਾਅਦ ਕਾਂਗਰਸ ਦਾ ਅਗਲਾ ਟੀਚਾ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਜਿੱਤਣਾ ਹੋਵੇਗਾ।  

ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉੁਹ ਜਲਦੀ ਹੀ ਫਾਜ਼ਿਲਕਾ ਜਾ ਕੇ ਕਾਂਗਰਸੀ ਆਗੂਆਂ ਨਾਲ ਬੈਠਕਾਂ ਕਰਨਗੇ ਤਾਂ ਜੋ  ਉਨ੍ਹਾਂ ਦੀਆਂ ਡਿਊਟੀਆਂ ਲਾਈਆਂ ਜਾ ਸਕਣ। ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਬੀ ਰੈਲੀ 'ਚ ਕਾਂਗਰਸ ਵਰਕਰਾਂ ਨੂੰ ਜੋ ਸੰਦੇਸ਼ ਦੇਣਗੇ, ਉਸ ਨੂੰ ਸੁਣਨ ਲਈ ਹਰੇਕ ਕਾਂਗਰਸੀ ਆਗੂ ਤੇ ਵਰਕਰਾਂ ਨੂੰ 7 ਅਕਤੂਬਰ ਪਹੁੰਚਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਮੰਤਰੀ, ਵਿਧਾਇਕ ਅਤੇ ਹੋਰ ਸੀਨੀਅਰ ਆਗੂ ਲੰਬੀ ਪਹੁੰਚ ਰਹੇ ਹਨ ਅਤੇ ਲੰਬੀ ਦੀ ਰੈਲੀ ਇਤਹਾਸਿਕ ਰੈਲੀ ਹੋਵੇਗੀ।


Related News