7 ਮਾਰਚ ਨੂੰ ਹੋਵੇਗੀ NRI ਸਭਾ ਦੀ ਚੋਣ, ਫਰੀਦਕੋਟ ''ਚ ਘੱਟ, ਜਲੰਧਰ ''ਚ ਸਭ ਤੋਂ ਵੱਧ ਮੈਂਬਰ

01/09/2020 2:26:01 PM

ਜਲੰਧਰ— ਪੰਜਾਬ ਸਰਕਾਰ ਵੱਲੋਂ 4 ਸਾਲ ਬਾਅਦ 7 ਮਾਰਚ ਨੂੰ ਐੱਨ. ਆਰ. ਆਈ. ਸਭਾ ਦੀ ਚੋਣ ਕਰਵਾਈ ਜਾਵੇਗੀ। ਇਸ ਨੂੰ ਲੈ ਕੇ ਲੋਕ ਪ੍ਰਸ਼ਾਸਨ ਅਤੇ ਚੋਣ ਲੜਨ ਦੇ ਇਛੁੱਕ ਉਮੀਦਵਾਰ ਸਰਗਰਮ ਹੋ ਗਏ ਹਨ। ਐੱਨ. ਆਰ. ਆਈ. ਸਭਾ ਚੋਣਾਂ ਨੂੰ ਲੈ ਕੇ ਸਾਰੇ ਜ਼ਿਲਿਆਂ ਦੀ ਵੋਟਰ ਸੂਚੀ ਐੱਨ. ਆਰ. ਆਈ. ਸਭਾ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ ਹੈ। ਜਲੰਧਰ 'ਚ ਸਭਾ ਦੇ ਸਭ ਤੋਂ ਵੱਧ 16289 ਮੈਂਬਰ ਹਨ। ਅੰਮ੍ਰਿਤਸਰ 'ਚ 73, ਹੁਸ਼ਿਆਰਪੁਰ 'ਚ 682, ਕਪੂਰਥਲਾ 'ਚ 876, ਲੁਧਿਆਣਾ 'ਚ 599, ਮੋਗਾ 'ਚ 1236, ਐੱਸ.ਬੀ.ਐੱਸ. ਨਗਰ 'ਚ 1766, ਰੂਪਨਗਰ 'ਚ 97, ਤਰਨਤਾਰਨ 'ਚ 352, ਗੁਰਦਾਸਪੁਰ 'ਚ 152, ਪਠਾਨਕੋਟ 'ਚ 20, ਫਰੀਦਕੋਟ 'ਚ 17, ਪਟਿਆਲਾ 'ਚ 20 ਅਤੇ ਮੋਹਾਲੀ 'ਚ 40 ਮੈਂਬਰ ਹਨ। ਜਲੰਧਰ 'ਚ ਚਾਰ ਸਾਲ 'ਚ ਮੈਂਬਰ ਵਧੇ ਹਨ। 

ਐੱਨ. ਆਰ. ਆਈ. ਸਭਾ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਕਮ ਉੱਪਮੰਡਲ ਮੈਜਿਸਟ੍ਰੇਟ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਿਸੇ ਵੀ ਮੈਂਬਰ ਨੂੰ ਡ੍ਰਾਫਟ ਵੋਟਰ ਸੂਚੀ 'ਤੇ ਕੋਈ ਇਤਰਾਜ਼ ਹੈ ਤਾਂ ਉਹ ਸਬੰਧਤ ਜ਼ਿਲੇ ਦੇ ਏ. ਡੀ. ਸੀ. ਜਨਰਲ ਕਮ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਦੇ ਕੋਲ ਇਤਰਾਜ਼ ਦਰਜ ਕਰਵਾ ਸਕਦੇ ਹਨ। ਜ਼ਿਲਾ ਜਲੰਧਰ ਯੂਨੀਅਨ ਅਤੇ ਸਭ ਡਿਵੀਜ਼ਨਾਂ ਅਤੇ ਕੇਂਦਰੀ ਡਿਵੈੱਲਪਮੈਂਟ ਦੇ ਕੋਲ ਦਰਜ ਕਰਵਾਇਆ ਜਾਵੇਗਾ। ਡ੍ਰਾਫਟ ਵਾਟਰ ਸੂਚੀ ਲਈ ਦਾਅਵੇ ਅਤੇ ਇਤਰਾਜ਼ 14 ਜਨਵਰੀ ਤੱਕ ਜਮ੍ਹਾ ਕਰਵਾਏ ਜਾ ਸਕਦੇ ਹਨ। ਪੰਜਾਬ ਸਰਕਾਰ 7 ਮਾਰਚ ਨੂੰ ਪ੍ਰਧਾਨ ਅਹੁਦੇ ਦੀ ਚੋਣ ਕਰਵਾਏਗੀ। ਐੱਨ. ਆਰ. ਆਈ. 'ਚ ਨਵੇਂ ਮੈਂਬਰ ਬਣਾਉਣ ਦੀ ਪ੍ਰਕਿਰਿਆ ਬੰਦ ਹੋ ਚੁੱਕੀ ਹੈ। ਉਥੇ ਹੀ ਸਭਾ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਚਾਰ ਸਾਲ ਤੋਂ ਚੋਣ ਪੈਂਡਿੰਗ ਹੈ। ਇਸ ਵਾਰ ਚੋਣ ਲਈ ਐੱਨ.ਆਰ.ਆਈਜ਼ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਚੋਣ ਤੋਂ ਬਾਅਦ ਸਭਾ ਨੂੰ ਮਜ਼ਬੂਤੀ ਮਿਲੇਗੀ। ਐੱਨ. ਆਰ. ਆਈ. ਸਭਾ ਨੂੰ ਮਜ਼ਬੂਤੀ ਨਾਲ ਖੜ੍ਹਾ ਕੀਤਾ ਜਾ ਰਿਹਾ ਹੈ। ਅਸੀਂ ਪੁਰਾਣੇ ਕੰਮ ਬਲ 'ਤੇ ਹੀ ਲੋਕਾਂ ਨੂੰ ਵੋਟ ਮੰਗ ਰਹੇ ਹਨ। 

shivani attri

This news is Content Editor shivani attri