ਹੁਣ ਗੋਹਾ ਤੱਕ ਚੁੱਕ ਰਹੀਆਂ ਹਨ ਨਿਗਮ ਦੀਆਂ ਗੱਡੀਆਂ, ਮੇਅਰ ਨੇ ਕੀਤੀ ਜਾਂਚ

05/27/2020 1:34:14 PM

ਜਲੰਧਰ (ਖੁਰਾਨਾ)- ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਦੀ ਸੈਨੀਟੇਸ਼ਨ ਕਮੇਟੀ ਨੇ ਮੇਅਰ ਜਗਦੀਸ਼ ਰਾਜਾ ਨੂੰ ਨਾਲ ਲੈ ਕੇ ਨਿਗਮ ਦੀ ਵਰਕਸ਼ਾਪ ਵਿਚੋਂ ਨਿਕਲਣ ਵਾਲੀਆਂ ਗੱਡੀਆਂ ਅਤੇ ਉਨ੍ਹਾਂ ਵੱਲੋਂ ਚੁੱਕੇ ਜਾ ਰਹੇ ਕੂੜੇ ਦੀ ਮਾਤਰਾ ਦੀ ਜਾਂਚ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਅੱਜ ਵੀ ਮੇਅਰ ਅਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ, ਕੌਂਸਲਰ ਜਗਦੀਸ਼ ਸਮਰਾਏ, ਕੌਂਸਲਰ ਅਵਤਾਰ ਸਿੰਘ ਅਤੇ ਕੌਂਸਲਰ ਬੰਟੀ ਨੀਲਕੰਠ ਆਦਿ ਨੇ ਕਪੂਰਥਲਾ ਰੋਡ ’ਤੇ ਸਥਿਤ ਕੰਡੇ ’ਤੇ ਜਾ ਕੇ ਜਾਂਚ ਕੀਤੀ। ਉਥੇ੍ ਕੂੜੇ ਨਾਲ ਭਰੀਆਂ ਗੱਡੀਆਂ ਨੂੰ ਨਿਗਮ ਸੁਪਰਡੈਂਟ ਵੱਲੋਂ ਤੋਲਿਆ ਜਾ ਰਿਹਾ ਸੀ। ਇਸ ਦੌਰਾਨ ਮੇਅਰ ਅਤੇ ਕੌਂਸਲਰਾਂ ਨੇ ਦੇਖਿਆ ਕਿ ਨਿਗਮ ਦੀਆਂ ਗੱਡੀਆਂ ਵਿਚ ਗੋਹਾ ਤੱਕ ਢੋਹਇਆ ਜਾ ਰਿਹਾ ਹੈ। ਇਸ ਟੀਮ ਨੇ ਡਰਾਈਵਰਾਂ ਨੂੰ ਹੋਰ ਤਾਂ ਕੁਝ ਨਹੀਂ ਕਿਹਾ ਪਰ ਇੰਨਾ ਜ਼ਰੂਰ ਕਿਹਾ ਕਿ ਗੋਹੇ ਨੂੰ ਖਾਦ ਦੇ ਰੂਪ ਵਿਚ ਸ਼ਹਿਰ ਦੀਆਂ ਪਾਰਕਾਂ ਅਤੇ ਹੋਰ ਥਾਵਾਂ ਵਿਚ ਵਰਤਿਆ ਜਾ ਸਕਦਾ ਹੈ। ਪਰ ਡੰਪ ’ਤੇ ਲਿਆ ਕੇ ਇਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਜਾਂਚ ਦੌਰਾਨ ਮੇਅਰ ਰਾਜਾ ਅਤੇ ਕੌਂਸਲਰਾਂ ਨੇ ਦੇਖਿਆ ਕਿ ਨਿਗਮ ਦੀਆਂ ਗੱਡੀਆਂ ਨੇ ਅੱਜ 323 ਟਨ ਅਤੇ ਪ੍ਰਾਇਵੇਟ ਠੇਕੇਦਾਰਾਂ ਦੀਆਂ ਗੱਡੀਆਂ ਨੇ 64 ਟੱਨ ਕੂੜਾ ਚੁੱਕਿਆ।
 


Harinder Kaur

Content Editor

Related News