ਮਿਸ ਇੰਡੀਆ ਦੀ ਤਰਜ਼ ’ਤੇ ਹੁਣ ਚੰਡੀਗੜ੍ਹ ’ਚ ਹੋਵੇਗਾ ‘ਮਿਸ ਟ੍ਰਾਈਸਿਟੀ’ ਫੈਸ਼ਨ ਸ਼ੋਅ

06/25/2023 11:21:40 AM

ਜਲੰਧਰ (ਨਰਿੰਦਰ ਮੋਹਨ)- ਮਿਸ ਇੰਡੀਆ ਆਦਿ ਦੀ ਤਰਜ਼ ’ਤੇ ਹੁਣ ਮਿਸ ਟ੍ਰਾਈਸਿਟੀ ਦਾ ਆਯੋਜਨ ਇਸ ਸਾਲ ਦਸੰਬਰ ਮਹੀਨੇ ਚੰਡੀਗੜ੍ਹ ’ਚ ਕੀਤਾ ਜਾਵੇਗਾ। ਮਿਸ ਇੰਡੀਆ ਟਾਪ ਟੈਨ ’ਚ ਆਪਣੀ ਥਾਂ ਬਣਾ ਚੁੱਕੀ ਅਪਰਾਜਿਤਾ ਨੇ ਦੱਸਿਆ ਕਿ ਇਸ ਦਾ ਮਕਸਦ ਨੌਜਵਾਨਾਂ ਅਤੇ ਹੋਰ ਉਮਰ ਵਰਗ ਦੇ ਲੋਕਾਂ ’ਚ ਸ਼ਖ਼ਸੀਅਤ ਦਾ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਸਮਾਜ ’ਚ ਵਧੀਆ ਢੰਗ ਨਾਲ ਪੇਸ਼ ਆਉਣ ਲਈ ਪ੍ਰੇਰਿਤ ਕਰਨਾ ਹੈ।

ਉਨ੍ਹਾਂ ਅਨੁਸਾਰ ਕਿਸੇ ਵੀ ਮੁਕਾਬਲੇ ’ਚ ਅੱਗੇ ਆਉਣ ਦਾ ਮਤਲਬ ਸਿਰਫ਼ ਸੁੰਦਰਤਾ ਹੀ ਨਹੀਂ, ਸਗੋਂ ਚੰਗਾ ਕੱਦ, ਪਹਿਨਣ-ਬੋਲਣ ਦਾ ਢੰਗ, ਸੰਚਾਰ ਹੁਨਰ ਆਦਿ ਵੀ ਸ਼ਾਮਲ ਹਨ। ਇਕ ਮੁਲਾਕਾਤ ’ਚ ਅਪਰਾਜਿਤਾ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਸ਼ਖਸੀਅਤ ਵਿਕਾਸ ਲਈ ਦੇਸ਼ ਦੇ ਕਈ ਸ਼ਹਿਰਾਂ ’ਚ ਵਰਕਸ਼ਾਪ ਲਗਾਉਂਦੀ ਹੈ। ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫੈਸ਼ਨ ਮੁਕਾਬਲਿਆਂ ਲਈ ਹੁਣ ਸਿਰਫ਼ ਲੜਕੀਆਂ ਹੀ ਨਹੀਂ, ਸਗੋਂ ਲੜਕੇ ਵੀ ਆਉਂਦੇ ਹਨ, ਜਦੋਂ ਕਿ ਹੁਣ ਫ਼ੈਸ਼ਨ ਸਿਰਫ਼ ਰੈਂਪ ਤੱਕ ਹੀ ਸੀਮਤ ਨਹੀਂ ਰਹਿ ਗਿਆ ਹੈ, ਸਗੋਂ ਸਮਾਜ ’ਚ ਜਿਊਣ ਦਾ ਢੰਗ ਬਣ ਚੁੱਕਾ ਹੈ।

ਇਹ ਵੀ ਪੜ੍ਹੋ-  ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ

ਚੰਡੀਗੜ੍ਹ ’ਚ ਆਯੋਜਿਤ ਕੀਤੇ ਜਾਣ ਵਾਲੇ ਮਿਸ ਟ੍ਰਾਈਸਿਟੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਵੀ ਟ੍ਰਾਈਸਿਟੀ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਜਿਊਣ ਦੇ ਬਿਹਤਰ ਢੰਗ ਨਾਲ ਜਾਣੂ ਕਰਵਾਉਣਾ ਹੈ।  ਅਪਰਾਜਿਤਾ ਸ਼ਰਮਾ ਨੇ ਦੱਸਿਆ ਕਿ ਦਰਅਸਲ ਕੋਵਿਡ ’ਚ ਇਹ ਸਭ ਚੈਲੇਂਜਿੰਗ ਸੀ। ਉਦੋਂ ਹੀ ਉਨ੍ਹਾਂ ਦੀ ਸਿਖਲਾਈ ਪੂਰੇ ਦੇਸ਼ ’ਚ ਆਨਲਾਈਨ ਸ਼ੁਰੂ ਹੋਈ। ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਵਰਗੀਆਂ ਬਹੁਤ ਸਾਰੀਆਂ ਲੜਕੀਆਂ ਹਨ, ਜੋ ਸਹੀ ਜਾਣਕਾਰੀ ਅਤੇ ਮਾਰਗਦਰਸ਼ਨ ਦੀ ਘਾਟ ਕਾਰਨ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਅੱਗੇ ਨਹੀਂ ਵਧ ਸਕੀਆਂ, ਜਿਵੇਂ ਕਿ ਕਦੇ ਉਨ੍ਹਾਂ ਨਾਲ ਹੋਇਆ ਸੀ।

ਇਸੇ ਲਈ ਅਪਰਾਜਿਤਾ ਸ਼ਰਮਾ ਨੇ ਸਾਬਕਾ ਆਈ. ਏ. ਐੱਸ. ਮੋਟੀਵੇਸ਼ਨਲ ਸਪੀਕਰ ਵਿਵੇਕ ਅਤਰੇ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਬਿਊਟੀ ਅਕੈਡਮੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੜਕੀਆਂ ਇਹ ਸਮਝਦੀਆਂ ਹਨ ਕਿ ਮਿਸ ਇੰਡੀਆ/ਮਿਸ ਵਰਲਡ ਜਾਂ ਮਿਸ ਯੂਨੀਵਰਸ ਬਣਨ ਲਈ ਸੁੰਦਰਤਾ ਜ਼ਰੂਰੀ ਹੈ ਪਰ ਅਸਲ ’ਚ ਅਜਿਹਾ ਨਹੀਂ ਹੈ। ਆਲ ਰਾਊਂਡ ਪਰਸਨਾਲਿਟੀ ਡਿਵੈਲਪਮੈਂਟ ਜ਼ਿਆਦਾਤਰ ਸੰਪਰਕਾਂ ਨੂੰ ਜਿੱਤਣ ਦੀ ਚਾਬੀ ਹੈ ਪਰ ਇਸ ਚਾਬੀ ਨੂੰ ਗੜ੍ਹਨਾ ਪੈਂਦਾ ਹੈ, ਤਰਾਸ਼ਣਾ ਪੈਂਦਾ ਹੈ। ਇਸ ਕੰਮ ਨੂੰ ਦੇਸ਼ ਭਰ ’ਚ ਆਫਲਾਈਨ, ਆਨਲਾਈਨ ਕਰਨ ਦਾ ਬੀੜਾ ਹੁਣ ਅਪਰਾਜਿਤਾ ਸ਼ਰਮਾ ਨੇ ਚੁੱਕ ਲਿਆ ਹੈ।

ਇਹ ਵੀ ਪੜ੍ਹੋ- IELTS ਸੈਂਟਰਾਂ ’ਚ ਲੱਭੀਆਂ ਜਾ ਰਹੀਆਂ ਹਨ ਵਿਦੇਸ਼ ਲਿਜਾਣ ਵਾਲੀਆਂ ਕੁੜੀਆਂ, ਸਾਹਮਣੇ ਆਏ ਹੈਰਾਨ ਕਰਦੇ ਅੰਕੜੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri