ਵਿਸ਼ਵ ਸ਼ਾਂਤੀ ਲਈ ਨਿਕਲੇ ਨਿਤਿਨ ਸ਼੍ਰੀਰੰਗ ਸੋਨਾਵਨੇ ਦਾ ਸੰਤ ਸੀਚੇਵਾਲ ਵੱਲੋਂ ਸਨਮਾਨ

07/11/2021 3:43:14 PM

ਸੁਲਤਾਨਪੁਰ ਲੋਧੀ- ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਅਨੋਖੇ ਤਰੀਕੇ ਨਾਲ ਮਨਾਉਣ ਲਈ ਵਿਸ਼ਵ ਸ਼ਾਂਤੀ ਅਤੇ ਦੋਸਤੀ ਦਾ ਸੰਦੇਸ਼ ਲੈ ਕੇ ਵਿਸ਼ਵ ਦੀ ਗਾਂਧੀ ਪੀਸ ਵਾਕ ‘ਤੇ ਨਿਕਲੇ ਨਿਤਿਨ ਸ਼੍ਰੀਰੰਗ ਸੋਨਾਵਨੇ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨਤ ਕੀਤਾ। ਉਨ੍ਹਾਂ ਨੇ 2016 ਵਿੱਚ ਵਿਸ਼ਵ ਸ਼ਾਤੀ ਲਈ ਯਾਤਰਾ ਸ਼ੁਰੂ ਕੀਤੀ ਸੀ। ਹੁਣ ਤੱਕ 46 ਦੇ ਕਰੀਬ ਦੇਸ਼ਾਂ ਵਿੱਚ ਪੈਦਲ ਅਤੇ ਸਾਈਕਲ ਯਾਤਰਾ ਕਰ ਚੁੱਕੇ ਹਨ। ਸੋਨਾਵਨੇ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਵੇਈਂ ਵਿੱਚੋਂ ਬੂਟੀ ਕੱਢ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਭੇਂਟ ਕਰਕੇ ਦੇਸ਼ ਦੇ ਪਾਣੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਸ਼ਲਾਘਾ ਕੀਤੀ। ਸੋਨਾਵਨੇ ਨੇ 18 ਨਵੰਬਰ 2016 ਨੂੰ ਗਾਂਧੀ ਆਸ਼ਰਮ ਸੇਵਾਗਰਾਮ ਵਰਧਾ ਤੋਂ ਅਹਿੰਸਾ ਤੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਸਾਈਕਲ ‘ਤੇ ਵਿਸ਼ਵ ਯਾਤਰਾ ਲਈ ਨਿਕਲੇ ਸਨ। ਉਹ ਹੁਣ ਤੱਕ ਪੈਦਲ ਜਾਂ ਸਾਈਕਲ ਰਾਹੀਂ ਦੁਨੀਆ ਦੇ 46 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਬੰਗਾ ਵਿਖੇ ਲੁਟੇਰਿਆਂ ਦਾ ਖ਼ੌਫ਼, ਕਰਮਚਾਰੀਆਂ 'ਤੇ ਹਮਲਾ ਕਰਕੇ ਲੁਟਿਆ ਪੈਟਰੋਲ ਪੰਪ

ਮਹਾਂਰਾਸ਼ਟਰ ਦੇ ਅਹਿਮਦਾਨਗਰ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਰਾਸ਼ੀਨ ਦੇ ਜਮਪਲ ਸੋਨਾਵਨੇ ਨੇ ਦੱਸਿਆ ਕਿ ਮਹਾਂਰਾਸ਼ਟਰ ਗਾਂਧੀ ਸਮਾਰਕ ਨਿੱਧੀ ਪੂਣੇ ਦੇ ਸਹਿਯੋਗ ਨਾਲ ਆਰੰਭੀ ਇਸ ਯਾਤਰਾ ਦੌਰਾਨ ਹੁਣ ਤੱਕ ਥਾਈਲੈਂਡ, ਕੰਬੋਡੀਆ, ਵੀਅਤਨਾਮ, ਚੀਨ, ਹਾਂਗਕਾਂਗ, ਮਕਾਓ, ਜਪਾਨ (ਟੋਕੀਓ ਤੋਂ ਹੀਰੋਸ਼ੀਮਾ ਤੱਕ) ਸਾਈਕਲ ਯਾਤਰਾ ਕੀਤੀ। ਦੱਖਣੀ ਕੋਰੀਆ ਤੋਂ ਯੂ. ਐੱਸ. ਏ, ਮੈਕਸੀਕੋ, ਗੁਆਟੇਮਾਲਾ, ਹਾਂਡੂਰਸ, ਅਲ ਸਲਵਾਡੋਰ, ਨਿਕਾਰਾਗੁਆ, ਕੋਸਟਾ ਰੀਕਾ, ਪਨਾਮਾ, ਕੋਲੰਬੀਆ, ਇਕੂਏਟਰ, ਪੇਰੂ ਤੇ ਦੱਖਣੀ ਅਮਰੀਕਾ ਤੋਂ ਬਾਅਦ ਮੈਂ ਦੱਖਣੀ ਅਫ਼ਰੀਕਾ ਗਿਆ ਅਤੇ ਦੱਖਣੀ ਅਫ਼ਰੀਕਾ, ਜ਼ਿੰਬਾਬਵੇ, ਜ਼ੈਂਬੀਆ, ਤਨਜ਼ਾਨੀਆ, ਰਵਾਂਡਾ, ਯੂਗਾਂਡਾ, ਕੀਨੀਆ, ਇਥੋਪੀਆ, ਸੁਡਾਨ, ਮਿਸਰ, ਇੰਗਲੈਂਡ, ਸਕਾਟਲੈਂਡ, ਆਇਰਲੈਂਡ, ਜਰਮਨੀ, ਸਪੇਨ, ਪੁਰਤਗਾਲ, ਜਾਰਜੀਆ, ਤੁਰਕੀ, ਸਰਬੀਆ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਇਸ ਤੋਂ ਬਾਅਦ ਮੈਸੇਡੋਨੀਆ, ਅਲਬਾਨੀਆ, ਮੋਂਟੇਨੇਗਰੋ, ਕਿਰਗਿਸਤਾਨ, ਉਜ਼ਬੇਕਿਸਤਾਨ, ਅਫ਼ਗਾਨਿਸਤਾਨ ਤੋਂ ਹੁੰਦੇ ਹੋਏ ਆਪਣੇ ਦੇਸ਼ ਵਾਪਸ ਆ ਗਿਆ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ

ਸ੍ਰੀ ਸੋਨਾਵਨੇ ਨੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇਕ ਹਿੰਦੂ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਮੁੱਢਲੀ ਪੜਾਈ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਉਸ ਨੇ ਆਪਣੇ ਪਰਿਵਾਰ ਦੀ ਦਿਲਚਸਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੇ ਪਰਿਵਾਰ 'ਚ ਸਰਬ ਧਰਮ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਹਿੰਦੂ ਧਰਮ 'ਚ ਵਿਸ਼ਵਾਸ ਰੱਖਦਾ ਹੈ, ਉਸ ਦੀ ਮਾਂ ਨੇ ਈਸਾਈ ਧਰਮ ਨੂੰ ਸਵੀਕਾਰਿਆ ਹੈ, ਪਿਤਾ ਰਮਜ਼ਾਨ ਵਿੱਚ ਵਰਤ ਰੱਖਦੇ ਹਨ ਅਤੇ ਦਾਦੀ ਮਾਂ ਸਿੱਖ ਧਰਮ ਨੂੰ ਮੰਨਦੀ ਹੈ। ਉਸ ਨੇ ਦੱਸਿਆ ਕਿ ਇੰਜੀਨੀਅਰ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਇੰਜੀਨੀਅਰ ਦੇ ਤੌਰ ‘ਤੇ 6 ਮਹੀਨੇ ਨੌਕਰੀ ਕੀਤੀ। ਉਸ ਤੋਂ ਬਾਅਦ ਦੁਨੀਆ ਵਿੱਚ ਵੱਧ ਰਹੇ ਜਾਤੀ ਵਿਤਕਰੇ ਅਤੇ ਫਿਰਕੂਵਾਦ ਵਿਰੁੱਧ ਲੜਨ ਦਾ ਮਨ ਬਣਾ ਸ਼ਾਂਤੀ, ਨਿਆਂ ਅਤੇ ਬਰਾਬਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਹਾਰਾਸ਼ਟਰ ਗਾਂਧੀ ਸਮਾਰਕ ਨਿਧੀ ਪੁਣੇ ਵਿਚ 2015 ਤੋਂ ਸਵੈ-ਸੇਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ

ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੀ ਇਹ ਯਾਤਰਾ ਮਹਾਰਾਸ਼ਟਰ ਗਾਂਧੀ ਸਮਾਰਕ ਨਿਧੀ ਪੁਣੇ ਦੁਆਰਾ ਸਪਾਂਸਰ ਕੀਤੀ ਗਈ ਹੈ। ਇਹ ਸੰਸਥਾ 70 ਸਾਲ ਪੁਰਾਣੀ ਹੈ, ਜੋ ਗਾਂਧੀ ਜੀ ਦੁਆਰਾ ਦਿੱਤੇ 15 ਉਸਾਰੂ ਕੰਮਾਂ ਤੇ ਕੰਮ ਕਰ ਰਹੀ ਹੈ। ਇਸ ਯਾਤਰਾ ਦੌਰਾਨ ਬਹੁਤ ਸਾਰੇ ਗਾਂਧੀ ਸੰਗਠਨ, ਸ਼ਾਂਤੀ ਸੰਗਠਨ, ਵਾਤਾਵਰਣ ਸੰਗਠਨ, ਸ਼ਾਂਤੀ ਅਤੇ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਵੱਲੋਂ ਦਿਲ ਖੋਲ ਕੇ ਸਹਾਇਤਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਉਸ ਨੇ ਬਹੁਤ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਅਤੇ ਜਨਤਕ ਇਕੱਠਾਂ ਦਾ ਦੌਰਾ ਕੀਤਾ ਹੈ, ਜਿੱਥੇ ਲੋਕਾਂ ਨੂੰ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਅਤੇ ਕਾਦਰ ਦੀ ਕੁਦਰਤ ਨਾਲ ਇਕ ਮਿਕ ਹੋ ਕੇ ਜੀਵਨ ਬਤੀਤ ਕਰਕੇ ਦੁਨੀਆ ਨੂੰ ਖੁਸ਼ਹਾਲ ਬਣਾਉਣ ਦੀ ਪ੍ਰੇਰਣਾ ਦਿੱਤੀ ਹੈ। ਪਵਿੱਤਰ ਵੇਈਂ ਕਿਨਾਰੇ ਨਿਰਮਲ ਕੁਟੀਆ ਵਿਖੇ ਸਨਮਾਨ ਕਰਨ ਮੌਕੇ ਨਰਿੰਦਰ ਸੋਨੀਆ, ਡਾ. ਸਵਰਨ ਸਿੰਘ ਅਤੇ ਹੋਰ ਸੇਵਾਦਾਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਰੂਪਨਗਰ ਦੇ ਮੋਰਿੰਡਾ ’ਚ ਸ਼ਰਮਨਾਕ ਘਟਨਾ, 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri