ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਵਿਖੇ ਸੈਲਾ ਮੰਡੀ ’ਚ ਜਾ ਕੇ ਝੋਨੇ ਦੀ ਖ਼ਰੀਦ ਦਾ ਲਿਆ ਜਾਇਜ਼ਾ

10/16/2021 3:02:22 PM

ਗੜ੍ਹਸ਼ੰਕਰ— ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਇਲਾਕੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਸੈਲਾ ਮੰਡੀ ਵਿਖੇ ਚੱਲ ਰਹੀ ਝੋਨੇ ਦੀ ਸਰਕਾਰੀ ਖ਼ਰੀਦ ਦਾ ਜਾਇਜ਼ਾ ਲਿਆ। ਇਸ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਪਹਿਲਾਂ ਉਨ੍ਹਾਂ ਨੇ ਬੈਠਕ ਕੀਤੀ, ਜਿਸ ’ਚ ਉਨ੍ਹਾਂ ਬਕਾਇਦਾ ਪੁੱਛਿਆ ਕਿ ਜੇਕਰ ਕਿਸੇ ਕਿਸਾਨ ਜਾਂ ਆੜ੍ਹਤੀਏ ਨੂੰ ਖ਼ਰੀਦ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੋਵੇ ਤਾਂ ਉਹ ਖੁੱਲ੍ਹ ਕੇ ਦੱਸ ਸਕਦਾ ਹੈ ਪਰ ਬੈਠਕ ’ਚ ਕਿਸਾਨਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਬਿਲਕੁਲ ਨਿਰਵਿਘਨ ਚੱਲ ਰਹੀ ਹੈ ਅਤੇ ਪੈਮੇਂਟ ਵੀ ਸਮੇਂ ’ਤੇ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ

ਇਸ ਮੌਕੇ ਮੰਡੀ ’ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਦੋਂ-ਜਦੋਂ ਸੂਬੇ ’ਚ ਅਕਾਲੀਆਂ ਦਾ ਰਾਜ ਆਉਂਦਾ ਹੈ ਤਾਂ ਉਦੋਂ ਝੋਨਾ ਤਾਂ ਕੀ ਕਣਕ ਦੀ ਸੁੱਕੀ ਫ਼ਸਲ ਚੁਕਾਉਣ ਲਈ ਵੀ ਲੋਕਾਂ ਨੂੰ ਧਰਨੇ ਲਗਾਉਣੇ ਪੈਂਦੇ ਹਨ ਪਰ ਸੂਬੇ ’ਚ ਕਾਂਗਰਸ ਰਾਜ ਦੇ ਚਲਦਿਆਂ ਕਣਕ ਤਾਂ ਕੀ ਝੋਨੇ ਦੀ ਖ਼ਰੀਦ ਵੀ ਬਿਨਾਂ ਕਿਸੇ ਅੜਚਣ ਦੇ ਕੀਤੀ ਜਾ ਰਹੀ ਹੈ ਅਤੇ ਜ਼ਿੰਮੀਦਾਰਾਂ ਨੂੰ ਸਮੇਂ ’ਤੇ ਪੈਸਿਆਂ ਦੀ ਅਦਾਇਗੀ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂ ਨਿਮਿਸ਼ਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦਾ ਹਲਕਾ ਗੜ੍ਹਸ਼ੰਕਰ ਪੇਂਡੂ ਹੋਣ ਕਰਕੇ ਜ਼ਿਆਦਾਤਰ ਲੋਕ ਖੇਤੀ ’ਤੇ ਹੀ ਨਿਰਭਰ ਹਨ, ਇਸ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਖੁਸ਼ਹਾਲ ਰੱਖਣਾ ਉਨ੍ਹਾਂ ਦਾ ਪਹਿਲਾ ਕੰਮ ਹੈ। ਜੇਕਰ ਆੜ੍ਹਤੀ ਅਤੇ ਕਿਸਾਨ ਖ਼ੁਸ਼ ਹੋਣਗੇ ਤਾਂ ਹਲਕੇ ’ਚ ਵੀ ਖੁਸ਼ਹਾਲੀ ਹੋਵੇਗੀ। 

ਇਹ ਵੀ ਪੜ੍ਹੋ: ਦੁਸਹਿਰੇ ਦੇ ਤਿਉਹਾਰ ਮੌਕੇ ਦੋ ਕਰੋੜ ਦੀਆਂ ਜਲੇਬੀਆਂ ਖਾ ਗਏ ਜਲੰਧਰ ਵਾਸੀ

ਇਸ ਮੌਕੇ ਨਿਮਿਸ਼ਾ ਮਹਿਤਾ ਨਾਲ ਸਰਦਾਰ ਬਖ਼ਤਾਵਰ ਸਿੰਘ ਮੈਂਬਰ ਮਾਰਕਿਟ ਕਮੇਟੀ, ਰਾਜ ਪਾਲ ਐਰੀ, ਕਮਲਜੀਤ ਕੌਰ ਕੁੱਕੜਾਂ, ਡਾਕਟਰ ਆਕਾਸ਼ ਦੀ ਬੇਟੀ, ਰਾਜੇਸ਼ ਗੁਪਤਾ ਸੈਲਾ, ਆਰ. ਪੀ. ਸੋਨੀ ਚੇਅਰਮੈਨ, ਢਲਵਿੰਦਰ ਮੇਗੋਵਾਲ, ਪੰਡਿਤ ਰਾਮ ਜੀ, ਕਾਲਾ ਪੱਦੀ ਸੁਰਾ ਸਿੰਘ, ਭੁਪਿੰਦਰ ਸਿੰਘ, ਵਿਜੈ ਸਰਦੁੱਲਾਪੁਰ, ਲੰਬੜਦਾਰ ਦਵਿੰਦਰ ਸਿੰਘ, ਪਰਮਜੀਤ ਸਿੰਘ ਭੱਜੜਾਂ, ਪਾਲੀ ਜੱਸੋਵਾਲ ਅਤੇ ਕਈ ਹੋਰ ਹਾਜ਼ਾਰ ਸਨ। 

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੀ ਕਾਰਜ ਪ੍ਰਣਾਲੀ ਦੇ ਕਾਇਲ ਹੋਏ ਲੋਕ, ਹਵਾਈ ਸਫ਼ਰ ਦੌਰਾਨ ਸਰਕਾਰੀ ਫਾਈਲਾਂ ਨਿਪਟਾਈਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri