ਪਿੰਡ ਮੋਜੀਪੁਰ ’ਚ ਜਲਦ ਲੱਗੇਗਾ ਖੇਤੀ ਵਾਲਾ ਟਿਊਬਵੈੱਲ : ਨਿਮਿਸ਼ਾ ਮਹਿਤਾ

10/04/2021 3:20:29 PM

ਗੜ੍ਹਸ਼ੰਕਰ— ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਪਿੰਡ ਥਾਣਾ, ਰੋਡ ਮਜ਼ਾਰਾ, ਮੋਜੀਪੁਰ, ਦਿਨਵਾਲ ਖ਼ੁਰਦ, ਢੁੱਗਰੀ ਅਤੇ ਚੱਕਰੌਤਾਂ ਵਿਚ ਲੋਕਾਂ ਨਾਲ ਵੱਡੀਆਂ ਪਬਲਿਕ ਮੀਟਿੰਗਾਂ ਕੀਤੀਆਂ। ਇਨ੍ਹਾਂ ਵੱਖ-ਵੱਖ ਮੀਟਿੰਗਾਂ ’ਚ ਨਿਮਿਸ਼ਾ ਮਹਿਤਾ ਵੱਲੋਂ ਪਿੰਡਾਂ ’ਚ ਸਮਾਰਟ ਰਾਸ਼ਨ ਕਾਰਡਾਂ ਦੇ ਨਾਲ-ਨਾਲ ਪਿੰਡ ਮੋਜੀਪੁਰ ਅਤੇ ਦਿਨਵਾਲ ਖ਼ੁਰਦ ’ਚ ਲੋੜਵੰਦਾਂ ਨੂੰ ਨਵੇਂ ਰਾਸ਼ਨ ਕਾਰਡ ਵੀ ਵੰਡੇ ਗਏ। ਪਿੰਡ ਮੋਜੀਪੁਰ ਵਾਸੀਆਂ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਇਥੇ ਖੇਤੀਬਾੜੀ ਟਿਊਬਵੈੱਲ ਲੱਗਣ ਦੀ ਸਾਈਟ ਦੀ ਮਨਜ਼ੂਰੀ ਵਿਭਾਗ ਦੇ ਤਕਨੀਕੀ ਵਿੰਗ ਵੱਲੋਂ ਕਰ ਦਿੱਤੀ ਗਈ ਹੈ, ਇਸ ਲਈ ਹੁਣ ਜਲਦੀ ਹੀ ਟਿਊਬਵੈੱਲ ਕਾਰਪੋਰੇਸ਼ਨ ਵੱਲੋਂ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ’ਚ ਪਹਿਲਾਂ ਉਨ੍ਹਾਂ ਪਾਸੋ 61 ਟਿਊਬਵੈੱਲ ਮਨਜ਼ੂਰ ਕਰਵਾਏ ਗਏ ਸਨ ਪਰ ਆਪਣੇ ਇਲਾਕੇ ਦੀ ਫ਼ਸਲੀ ਪਾਣੀ ਦੀ ਕਮੀ ਨੂੰ ਵੇਖਦਿਆਂ ਅਤੇ ਕਿਸਾਨਾਂ ਦੇ ਹੋਰ ਟਿਊਬਵੈੱਲਾਂ ਦੀ ਮੰਗ ਨੂੰ ਮੁੱਖ ਰੱਖ ਕੇ ਉਨ੍ਹਾਂ ਵੱਲੋਂ ਆਪਣੇ ਇਲਾਕੇ ’ਚ ਹੋਰ ਟਿਊਬਵੈੱਲ ਦੇਣ ਦੀ ਮੰਗ ਰੱਖੀ ਗਈ ਸੀ, ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਦੇ ਮੰਤਰੀ ਸੁੱਖ ਸਰਕਾਰੀਆ ਵੱਲੋਂ ਉਨ੍ਹਾਂ ਦੀ ਮੰਗ ਪ੍ਰਵਾਨ ਕੀਤੀ ਗਈ ਹੈ ਅਤੇ ਹੁਣ ਹਲਕਾ ਗੜ੍ਹਸ਼ੰਕਰ ’ਚ 75 ਤੋਂ ਵੱਧ ਟਿਊਬਵੈੱਲ ਕਿਸਾਨਾਂ ਲਈ ਲਗਾਏ ਜਾਣਗੇ। 

ਇਹ ਵੀ ਪੜ੍ਹੋ :  NRI ਪਤੀ ਚਾਹੁੰਦਾ ਸੀ ਪੁੱਤ, ਹੋਈਆਂ ਜੁੜਵਾ ਧੀਆਂ, ਫਿਰ ਪਤਨੀ ਦੀ ਕੁੱਟਮਾਰ ਕਰਕੇ ਕੱਢਿਆ ਘਰੋਂ

ਇਸ ਮੌਕੇ ਉਨ੍ਹਾਂ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਜੇਕਰ ਅਕਾਲੀ ਦਲ ਨੇ ਨਹਿਰ ਦੇ ਨਿਰਮਾਣ ’ਚ ਵੱਡਾ ਘਪਲਾ ਨਾ ਕੀਤਾ ਹੁੰਦਾ ਤਾਂ ਹੁਣ ਤੱਕ ਕੰਢੀ ਨਹਿਰ ਚਾਲੂ ਹੋ ਚੁੱਕੀ ਹੁੰਦੀ ਪਰ ਕੰਢੀ ਨਹਿਰ ਨਿਰਮਾਣ ’ਚ 900 ਕਰੋੜ ਦਾ ਘਪਲਾ ਅਕਾਲੀ ਰਾਜ ’ਚ ਕੀਤਾ ਗਿਆ ਅਤੇ ਘਪਲਾ ਕਰਨ ਉਪਰੰਤ ਠੇਕੇਦਾਰ ਪਹਿਲਾਂ ਵਿਦੇਸ਼ ਭੱਜ ਗਿਆ ਅਤੇ ਫਿਰ ਕੋਰੋਨਾ ਕਰਕੇ ਤਫ਼ਤੀਸ਼ ਲਟਕਦੀ ਰਹੀ। 
ਉਨ੍ਹਾਂ ਕਿਹਾ ਕਿ ਕੰਢੀ ਨਹਿਰ ਚਾਲੂ ਨਾ ਹੋਣ ਪਿੱਛੇ ਅਕਾਲੀ ਦਲ ਵੇਲੇ ਦਾ ਘਪਲਾ ਅਤੇ ਅਕਾਲੀਆਂ ਦੀ 10 ਸਾਲ ਦੀ ਕਾਰਗੁਜ਼ਾਰੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਵਿਧਾਇਕ ਨਾ ਹੋਣ ’ਤੇ ਵੀ ਆਪਣੇ ਇਲਾਕੇ ਦੀ ਫਸਲੀ ਪਾਣੀ ਦੀ ਕਮੀ ਨੂੰ ਦੂਰ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਨਿਮਿਸ਼ਾ ਨਾਲ ਪਿੰਡਾਂ ਦੀਆਂ ਦਿੱਕਤਾਂ ਸਾਂਝੀਆਂ ਕੀਤੀਆਂ ਅਤੇ ਨਵੇਂ ਰਾਸ਼ਨ ਕਾਰਡ ਬਣਵਾ ਕੇ ਦੇਣ ’ਤੇ ਉਸ ਦਾ ਧੰਨਵਾਦ ਕੀਤਾ। 

ਇਹ ਵੀ ਪੜ੍ਹੋ : ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ


shivani attri

Content Editor

Related News