ਨਿਮਿਸ਼ਾ ਮਹਿਤਾ ਨੇ ਫਿਰ ਤੋਂ ਕੀਤੀ ਮਾਈਨਿੰਗ ਸਬੰਧੀ ਰੇਡ

06/29/2023 4:35:22 PM

ਗੜ੍ਹਸ਼ੰਕਰ - ਹਲਕਾ ਗੜ੍ਹਸ਼ੰਕਰ ਵਿਚ ਮਾਈਨਿੰਗ ਮਾਫ਼ੀਆ ਵੱਲੋਂ ਟਿੱਪਰਾਂ ਦੇ ਲਾਂਘੇ ਲਈ ਪਹਾੜੀਆਂ ਉਜਾੜ ਕੇ ਬਣਾਏ ਗਏ ਸ਼ਾਹਪੁਰ ਪੁਲ ਵਾਲੇ ਰਸਤੇ 'ਤੇ ਸਥਾਨਕ ਮੀਡੀਆ ਨੂੰ ਨਾਲ ਲੈ ਕੇ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਰੇਡ ਕੀਤੀ। ਕੱਟੇ ਹੋਏ ਪਹਾੜ ਟਿੱਪਰਾਂ ਦਾ ਨਵਾਂ ਲਾਂਘਾ ਅਤੇ ਉਥੇ ਲਗਾਏ ਗੈਰ-ਕਾਨੂੰਨੀ ਬੈਰੀਅਰ ਮੀਡੀਆ ਕਰਮਚਾਰੀਆਂ ਨੂੰ ਵਿਖਾਉਂਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਮਾਈਨਿੰਗ ਮਾਫ਼ੀਆ ਦੀ ਹਲਕੇ ਗੜ੍ਹਸ਼ੰਕਰ ਵਿਚ ਪੂਰੀ ਚੜ ਮਚੀ ਹੋਈ ਹੈ। ਹੁਣ ਕੁਝ ਸਮੇਂ ਤੋਂ ਸ਼ਾਹਪੁਰ ਘਾਟੇ ਵਾਲੀ ਪੁਲੀ ਦੇ ਨੇੜੇ ਪਹਾੜਾਂ ਨੂੰ ਬਰਬਾਦ ਕਰਕੇ ਬਕਾਇਦਾ ਨਵਾਂ ਰਸਤਾ ਬਣਾ ਲਿਆ ਗਿਆ ਹੈ ਅਤੇ ਉਥੇ ਇਕ ਖੋਖਾ ਟੀਨ ਦਾ ਖੜ੍ਹਾ ਕਰਕੇ ਚੈੱਕ ਪੋਸਟ ਵੀ ਬਣਾ ਦਿੱਤੀ ਗਈ ਹੈ। 

ਨਿਮਿਸ਼ਾ ਨੇ ਕਿਹਾ ਕਿ ਪਹਾੜ ਜੰਗਲ ਦੇ ਕਾਨੂੰਨ ਹੇਠ ਆਉਂਦੇ ਹਨ, ਜਿੱਥੇ ਮਾਈਨਿੰਗ ਨਾਲ ਪਹਾੜ ਕੱਟੇ ਗਏ ਹਨ ਪਰ ਗੜ੍ਹਸ਼ੰਕਰ ਦਾ ਮਾਈਨਿੰਗ ਅਤੇ ਜੰਗਲਾਤ ਵਿਭਾਗ ਇਸ ਨਾਜਾਇਜ਼ ਕੰਮ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਇਥੋਂ ਤੱਕ ਕਿ ਪੁਲਸ ਵਿਭਾਗ ਵੀ ਸੜਕ ਕਿਨਾਰੇ ਇਸ ਨਾਜਾਇਜ਼ ਚੈੱਕ ਪੋਸਟ ਨੂੰ ਅਜੇ ਤੱਕ ਚੈੱਕ ਨਹੀਂ ਕਰ ਸਕੀ। ਜਿਸ ਦਾ ਮਤਲਬ ਸਾਫ਼ ਹੈ ਕਿ ਮਾਈਨਿੰਗ ਮਾਫ਼ੀਆ ਨੂੰ ਗੜ੍ਹਸ਼ੰਕਰ ਪੁਲਸ ਜੰਗਲਾਤ ਵਿਭਾਗ ਅਤੇ ਮਾਈਨਿੰਗ ਵਿਭਾਗ ਦੀ ਪੂਰੀ ਮਿਲੀਭੁਗਤ ਨਾਲ ਹੀ ਚਲਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਹਲਕਾ ਦੇ 'ਆਪ' ਵਿਧਾਇਕ ਜੈ ਕ੍ਰਿਸ਼ਨ ਰੋੜੀ ਨੂੰ ਸੱਤਾ ਵਿਚ ਆਉਂਦੇ ਹੀ ਮਾਈਨਿੰਗ ਮਾਫ਼ੀਆ ਦੀ ਕਿਸੇ ਵੀ ਨਾਜਾਇਜ਼ ਕਾਰਨਾਮੇ ਦੀ ਤਕਲੀਫ਼ ਹੁਣ ਕਿਉਂ ਬੰਦ ਹੋ ਗਈ ਹੈ, ਇਹ ਸਭ ਗੜ੍ਹਸ਼ੰਕਰ ਵਾਸੀ ਚੰਗੀ ਤਰ੍ਹਾਂ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਦੇ ਇਨ੍ਹਾਂ ਟਿੱਪਰਾਂ ਨੇ ਜਿੱਥੇ ਸ਼ਹਿਰ ਗੜ੍ਹਸ਼ੰਕਰ ਦੇ ਨੰਗਲ ਰੋਡ ਵਾਸੀਆਂ ਦਾ ਜਿਊਣਾ ਮੁਸ਼ਿਕਲ ਕੀਤਾ ਹੋਇਆ ਹੈ, ਉਥੇ ਹੀ ਇਨ੍ਹਾਂ ਟਿੱਪਰਾਂ ਕਾਰਨ ਕਈ ਜਾਨਾਂ ਵੀ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ- ਜਲੰਧਰ 'ਚ ਮਨਾਇਆ ਗਿਆ ਈਦ-ਉੱਲ-ਅਜ਼ਹਾ ਦਾ ਤਿਉਹਾਰ, ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਤੀਆਂ ਮੁਬਾਰਕਾਂ

ਰਸਤਾ ਬੰਦ ਕਰਨ ਲਈ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰੇਗੀ ਤੇ ਭਾਰਤ ਸਰਕਾਰ ਨੂੰ ਕਰੇਗੀ ਸ਼ਿਕਾਇਤ 
ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬਹੁਤ ਜਲਦੀ ਹੀ ਉਹ ਇਸ ਨਾਜਾਇਜ਼ ਰਸਤੇ ਨੂੰ ਰੋਕਣ ਲਈ ਨਾ ਸਿਰਫ਼ ਆਲੇ-ਦੁਆਲੇ ਦੇ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਨੂੰ ਲਾਮਬੰਦ ਕਰੇਗੀ ਸਗੋਂ ਪੰਜਾਬ ਸਰਕਾਰ ਅਤੇ ਗੜ੍ਹਸ਼ੰਕਰ ਪ੍ਰਸ਼ਾਸਨ ਦੀ ਸ਼ਿਕਾਇਤ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਕੁਦਰਤ ਸਾਂਭ ਸੰਭਾਲ ਵਿਭਾਗ ਨੂੰ ਵੀ ਕਰੇਗੀ। ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਰਾਹੀਂ ਗੜ੍ਹਸ਼ੰਕਰ ਮਾਈਨਿੰਗ ਮਾਫ਼ੀਆ ਦੇ ਸਹਿਯੋਗ ਕਰਨ ਦਾ ਕੱਚਾ ਚਿੱਠਾ ਵੀਡੀਓ ਬਣਾ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਪੇਸ਼ ਕਰੇਗੀ ਤਾਂਕਿ ਗੜ੍ਹਸ਼ੰਕਰ ਦੇ ਪਹਾੜ ਅਤੇ ਜੰਗਲ ਜੋਕਿ ਇਲਾਕੇ ਦੇ ਹੁਸਨ ਅਤੇ ਸ਼ਾਨ ਹਨ, ਉਨ੍ਹਾਂ ਨੂੰ ਬਚਾਇਆ ਜਾ ਸਕੇ। 

ਇਹ ਵੀ ਪੜ੍ਹੋ- ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri