ਭਵਾਨੀਪੁਰ ਤੇ ਮਹਿਰਾ ’ਚ ਵਾਟਰ ਸਪਲਾਈ ਦੀਆਂ ਨਵੀਆਂ ਸਕੀਮਾਂ ਜਲਦ ਲਗਾਈਆਂ ਜਾਣਗੀਆਂ: ਨਿਮਿਸ਼ਾ ਮਹਿਤਾ

08/26/2021 4:10:00 PM

ਗੜ੍ਹਸ਼ੰਕਰ— ਹਲਕਾ ਗੜ੍ਹਸ਼ੰਕਰ ਦੇ ਇਲਾਕਾ ਬੀਤ ਦੇ ਲੋਕਾਂ ਦੀ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਵੇਖਦੇ ਹੋਏ ਕਾਂਗਰਸੀ ਆਗੂ ਨਿਮਿਸ਼ਾ ਵੱਲੋਂ ਪਿਛਲੇ ਤਕਰੀਬਨ ਇਕ-ਡੇਢ ਸਾਲ ਤੋਂ ਕਾਫ਼ੀ ਦੌੜ-ਭੱਜ ਕੀਤੀ ਜਾ ਰਹੀ ਹੈ। ਕਾਂਗਰਸ ਆਗੂ ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਬੀਤ ਇਲਾਕੇ ਦੇ ਪਿੰਡ ਭਵਾਨੀਪੁਰ ਅਤੇ ਮਹਿਰਾ ’ਚ ਵਾਟਰ ਸਪਲਾਈ ਦੀ ਨਵੀਂ ਸਕੀਮ ਲਗਵਾਉਣ ਦੀ ਮੰਗ ਪਿਛਲੇ ਕਰੀਬ ਇਕ ਸਾਲ ਤੋਂ ਚੁੱਕੀ ਗਈ ਸੀ ਪਰ ਕੋਰੋਨਾ ਕਰਕੇ ਤਾਲਾਬੰਦੀ ਦੇ ਚਲਦਿਆਂ ਇਹ ਕੰਮ ਰਫ਼ਕਾਰ ਨਹੀਂ ਫੜ ਸਕਿਆ ਪਰ ਹੁਣ ਜਲ ਸਪਲਾਈ ਮਹਿਕਮੇ ਵੱਲੋਂ ਇਨ੍ਹਾਂ ਦੋਵੇਂ ਪਿੰਡਾਂ ਨੂੰ ਨਵੀਆਂ ਜਲ ਸਪਲਾਈ ਸਕੀਮਾਂ ਦੇਣ ਲਈ ਡਿਜੀਟਲ ਸਰਵੇ ਕਰਵਾ ਲਏ ਗਏ ਹਨ ਅਤੇ ਛੇਤੀ ਹੀ ਇਨ੍ਹਾਂ ਸਕੀਮਾਂ ਨੂੰ ਤਕਨੀਕੀ ਮਨਜ਼ੂਰੀ ਮਿਲ ਜਾਵੇਗੀ, ਜਿਸ ਮਗਰੋਂ ਇਨ੍ਹਾਂ ਸਕੀਮਾਂ ਦੇ ਟੈਂਡਰ ਲੱਗਣਗੇ। 

ਇਹ ਵੀ ਪੜ੍ਹੋ: ਨੰਗਲ 'ਚ ਵੱਡੀ ਵਾਰਦਾਤ: ਪਤੀ ਵੱਲੋਂ ਹਥੌੜਾ ਮਾਰ ਕੇ ਪਤਨੀ ਦਾ ਕਤਲ, ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ

ਭਵਾਨੀਪੁਰ ਵਿਚ ਕਰੀਬ 70 ਲੱਖ ਦੀ ਲਾਗਤ ਨਾਲ ਅਤੇ ਮਹਿਰਾ ਬੀਤ ’ਚ 50 ਲੱਖ ਦੀ ਲਾਗਤ ਨਾਲ ਜਲ ਸਪਲਾਈ ਸਕੀਮਾਂ ਸਥਾਪਤ ਕੀਤੀਆਂ ਜਾਣਗੀਆਂ, ਜਿਸ ਨਾਲ ਲੋਕਾਂ ਦੀ ਪੀਣ ਦੇ ਪਾਣੀ ਦੀ ਦਿੱਕਤ ਦੂਰ ਹੋਵੇਗੀ। ਉਨ੍ਹਾਂ ਦੱਸਿਆ ਕਿ ਮਹਿਰਾ ਪਿੰਡ ਦੀ ਆਬਾਦੀ ਬੇਸ਼ੱਕ ਨਵੀ ਜਲ ਸਪਲਾਈ ਲੈਣ ਲਈ ਲੋੜੀਂਦੇ ਮਾਪਦੰਡਾਂ ਦੇ ਹਿਸਾਬ ਨਾਲ ਘੱਟ ਹੈ ਪਰ ਕੰਢੀ ਕੋਟਾ ਲਗਵਾ ਕੇ ਇਹ ਮਨਜ਼ੂਰੀ ਦਵਾਈ ਜਾ ਰਹੀ ਹੈ। 

PunjabKesari

ਉਨ੍ਹਾਂ ਦੱਸਿਆ ਕਿ ਇਲਾਕੇ ’ਚ ਨਵੀਆਂ ਜਲ ਸਪਲਾਈ ਸਕੀਮਾਂ ਲਿਆਉਣ ਲਈ ਉਹ ਪੂਰੀ ਤਰ੍ਹਾਂ ਤੱਤਪਰ ਹਨ ਅਤੇ ਮਹਿਰਾ ਭਵਾੀਨਪੁਰ ਤੋਂ ਇਲਾਵਾ ਹਰੀਪੁਰ ਜਲ ਸਪਲਾਈ ਸਕੀਮ ਨਾਲ ਜੁੜੇ ਪਿੰਡ ਟੱਬਾ, ਕੰਬਾਲਾ, ਸੀਹਵਾਂ, ਹਰਮਾਂ, ਸੇਖੋਂਵਾਲ, ਨੈਣਵਾਂ ਅਤੇ ਡਾ. ਅੰਬੇਡਕਰ ਨਗਰ ਦਾ ਵੀ ਵੱਡਾ ਹੱਲ ਕਰਵਾਉਣ ਲਈ ਉਨ੍ਹਾਂ ਪਾਸੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਤਾਂਕਿ ਨਵੀਂ ਵਾਟਰ ਸਪਲਾਈ ਸਕੀਮ ਲੱਗ ਕੇ ਇਨ੍ਹਾਂ ਪਿੰਡਾਂ ਦੀ ਪਾਣੀ ਦੀ ਕਿੱਲਤ ਦੂਰ ਕੀਤੀ ਜਾ ਸਕੇ, ਜਿਨ੍ਹਾਂ ਇਨ੍ਹਾਂ ਗਰਮੀਆਂ ’ਚ ਰੱਜ ਕੇ ਤੰਗੀ ਕੱਟੀ ਹੈ। 

ਇਹ ਵੀ ਪੜ੍ਹੋ: ਜਲੰਧਰ: ਘਰ 'ਚ ਦਾਖ਼ਲ ਹੋ ਕੇ 16 ਸਾਲਾ ਕੁੜੀ ਦੀ ਰੋਲ੍ਹ ਦਿੱਤੀ ਪੱਤ, ਇੰਝ ਸਾਹਮਣੇ ਆਇਆ ਸੱਚ

ਉਨ੍ਹਾਂ ਦੱਸਿਆ ਕਿ ‘ਕਿਤਨਾ ਜਲ ਸਪਲਾਈ’ ਸਕੀਮ ਨਾਲ ਲੱਗੇ ਚਾਰ ਪਿੰਡ, ਜਿਨ੍ਹਾਂ ’ਚ ਰਾਏਪੁਰ, ਅਹਿਮਾਮੁਗਲਾਂ, ਜੀਵਨਪੁਰ ਗੁੱਜਰਾਂ ਅਤੇ ਕਿਤਨਾ ਸ਼ਾਮਲ ਹਨ, ਲਈ ਵੀ ਅਹਿਮਾ ਜਾਂ ਜੀਵਨਪੁਰ ’ਚ ਨਵੀ ਟੈਂਕੀ ਲਗਵਾਉਣ ਲਈ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਹੈ ਪਰ ਕਿਤਨਾ ਅਤੇ ਹਰੀਪੁਰ ਵਾਟਰ ਸਪਲਾਈ ਤੋਂ ਪਾਣੀ ਲੈਣ ਵਾਲੇ ਇਨ੍ਹਾਂ ਪਿੰਡਾਂ ਦੇ ਵੀ ਭਾਰੀ ਸਹਿਯੋਗ ਦੀ ਲੋੜ ਪਵੇਗੀ ਤਾਂ ਜੋ ਇਥੇ ਨਵੀਆਂ ਸਕੀਮਾਂ ਲੱਗ ਸਕਣ ਅਤੇ ਲੋਕਾਂ ਦੀ ਪਾਣੀ ਦੀ ਮੁਸ਼ਕਿਲ ਹੱਲ ਹੋ ਸਕੇ।

ਇਹ ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਉਠਾ ਰਹੀ ਅਹਿਮ ਕਦਮ : ਵਿਨੀ ਮਹਾਜਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News