ਲੋਕਾਂ ਲਈ ਜਾਨ ਤਲੀ ''ਤੇ ਲੈ ਕੇ ਖੜ੍ਹੀ ਪੁਲਸ ਦਾ ਸਹਿਯੋਗ ਕਰੇ ਜਨਤਾ : ਨਿਮੀਸ਼ਾ ਮਹਿਤਾ

04/04/2020 6:43:45 PM

ਮਾਹਿਲਪੁਰ : ਕੋਰੋਨਾ ਵਾਇਰਸ ਦੀ ਫੈਲੀ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜਨਤਾ ਲਈ 24 ਘੰਟੇ ਜਾਨ ਤਲੀ 'ਤੇ ਧਰ ਕੇ ਕੰਮ ਕਰ ਰਹੀ ਪੰਜਾਬ ਪੁਲਸ ਦਾ ਜਨਤਾ ਨੂੰ ਪੂਰਨ ਸਹਿਯੋਗ ਕਰਨਾ ਚਾਹੀਦਾ ਹੈ।
ਇਹ ਅਪੀਲ ਕਾਂਗਰਸੀ ਆਗੂ ਨਿਮੀਸ਼ਾ ਮਹਿਤਾ ਨੇ ਆਮ ਜਨਤਾ ਨੂੰ ਕੀਤੀ। ਨਿਮੀਸ਼ਾ ਮਹਿਤਾ ਨੇ ਇਕ ਪ੍ਰੈਸ ਬਿਆਨ 'ਚ ਕਿਹਾ ਕਿ ਕੋਰੋਨਾ ਵਾਇਰਸ ਅਤੀ ਭਿਆਨਕ ਬਿਮਾਰੀ ਹੈ। ਜਿਸ ਤੋਂ ਬਚਣ ਲਈ ਸਿਹਤ ਮਾਹਿਰਾਂ ਵਲੋਂ ਲੋਕਾਂ ਨੂੰ 24 ਘੰਟੇ ਘਰ ਅੰਦਰ ਰਹਿਣ ਦੀ ਬਾਰ ਬਾਰ ਸਖ਼ਤ ਸਲਾਹ ਦਿੱਤੀ ਜਾ ਰਹੀ ਹੈ ਅਤੇ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਇਹ ਹੀ ਸਲਾਹ ਪੰਜਾਬ ਪੁਲਸ ਅਤੇ ਹੋਰ ਸਰਕਾਰੀ ਕਰਮਚਾਰੀਆਂ 'ਤੇ ਵੀ ਲਾਗੂ ਹੁੰਦੀ ਹੈ ਪਰ ਕਰੋਨਾ ਵਾਇਰਸ ਦੇ ਖਤਰੇ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਪੰਜਾਬ ਪੁਲਸ ਕਰਮਚਾਰੀ ਆਮ ਜਨਤਾ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਸਖ਼ਤ ਡਿਊਟੀਆਂ ਕਰ ਰਹੇ ਹਨ। ਨਿਮੀਸ਼ਾ ਮਹਿਤਾ ਨੇ ਕਿਹਾ ਕਿ ਅਮਰੀਕਾ, ਇੰਗਲੈਂਡ ਅਤੇ ਇਟਲੀ ਵਰਗੇ ਵਿਕਸਤ ਮੁਲਕਾਂ 'ਚ ਇਸ ਆਪਦਾ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਹੈ ਪਰ ਲੋਕਾਂ ਦੀ ਜਾਨ ਦੇ ਬਚਾਓ ਲਈ ਪੰਜਾਬ 'ਚ ਲੋਕਾਂ ਨੂੰ ਘਰਾਂ ਤਕ ਸੀਮਿਤ ਕਰ ਕੇ ਰੱਖਣ 'ਚ ਪੰਜਾਬ ਪੁਲਸ ਦੀ ਅਹਿਮ ਭੂਮਿਕਾ ਹੈ, ਜਿਸ ਦੀ ਆਮ ਜਨਤਾ ਨੂੰ ਵੀ ਸ਼ਲਾਘਾ ਕਰਨੀ ਚਾਹੀਦੀ ਹੈ।

PunjabKesari

ਨਿਮੀਸ਼ਾ ਮਹਿਤਾ ਨੇ ਦੱਸਿਆ ਕਿ ਉਹ ਹਲਕਾ ਗੜ੍ਹਸ਼ੰਕਰ ਦੇ ਗਰੀਬ ਅਤੇ ਲੋੜਵੰਦ ਲੋਕਾਂ ਤਕ ਆਪਣੇ ਕੋਲੋ ਪੈਸੇ ਖਰਚ ਕੇ ਰਾਸ਼ਣ ਪਹੁੰਚਾ ਰਹੇ ਹਨ ਪਰ ਇਸ ਦੌਰਾਨ ਉਨ੍ਹਾਂ ਦੇਖਿਆ ਹੈ ਕਿ ਪੁਲਸ ਵਲੋਂ ਕਈ ਥਾਵਾਂ 'ਤੇ ਨਾਕੇ ਲਗਾਏ ਗਏ ਹਨ ਅਤੇ ਉਥੇ ਪੁਲਸ ਮੁਲਾਜ਼ਮਾਂ ਨੂੰ 15 ਤੋਂ 16 ਘੰਟੇ ਵੀ ਲੰਬੀ ਡਿਊਟੀ ਖੜ੍ਹੇ ਰਹਿ ਕੇ ਕਰਨੀ ਪੈਂਦੀ ਹੈ, ਜੋ ਕਿ ਬਹੁਤ ਮੁਸ਼ਕਿਲ ਕੰਮ ਹੈ। ਉਨ੍ਹਾਂ ਕਿਹਾ ਕਿ ਪੁਲਸ ਕਰਮਚਾਰੀ ਵੀ ਮਾਵਾਂ ਦੇ ਪੁੱਤ ਹਨ, ਜਿਹੋ ਜਿਹੇ ਮਾਂਵਾਂ ਦੇ ਪੁੱਤ ਕੋਰੋਨਾ ਤੋਂ ਬਚਣ ਲਈ ਘਰ ਬੈਠੇ ਹਨ ਪਰ ਪੁਲਸ ਮੁਲਾਜ਼ਮ ਸਾਡੀਆਂ ਜਾਨਾਂ ਨੂੰ ਬਚਾਉਣ ਖਾਤਰ ਆਪਣੀ ਜਾਨ ਖਤਰੇ 'ਚ ਪਾਈ ਖੜ੍ਹੇ ਹਨ। ਨਾਕਿਆਂ 'ਤੇ ਪੁਲਸ ਵਲੋਂ ਕੀਤੀ ਜਾ ਰਹੀ ਲੰਬੀ ਡਿਊਟੀ ਨੂੰ ਦੇਖਦਿਆਂ ਨਿਮੀਸ਼ਾ ਮਹਿਤਾ ਨੇ ਪੁਲਸ ਕਰਮਚਾਰੀਆਂ ਨੂੰ ਤੁਰੰਤ 'ਐਨਰਜ਼ੀ' ਪ੍ਰਦਾਨ ਕਰਨ ਵਾਲੇ ਭੁੱਜੇ ਚਣਿਆਂ ਅਤੇ ਟੋਫੀਆਂ ਦੇ ਪੈਕੇਟ ਉਨ੍ਹਾਂ ਨੂੰ ਭੇਂਟ ਕੀਤੇ।


Deepak Kumar

Content Editor

Related News