ਨਸ਼ੇ ਦੀ ਹਾਲਤ ’ਚ ਨਿਹੰਗ ਸਿੰਘ ਨੇ ਕੀਤਾ ਹੰਗਾਮਾ

11/09/2018 6:12:46 AM

ਜਲੰਧਰ,   (ਮਹੇਸ਼)-  ਰਾਤ ਕਰੀਬ 9 ਵਜੇ 30 ਸਾਲਾ ਇਕ ਨਿਹੰਗ ਸਿੰਘ ਨੇ ਲੰਮਾ ਪਿੰਡ ਚੌਕ  ਨੇੜੇ ਕਾਫੀ ਹੰਗਾਮਾ ਕੀਤਾ ਅਤੇ ਉਥੋਂ ਲੰਘ ਰਹੇ ਲੋਕਾਂ ’ਤੇ  ਹਮਲਾ ਕਰਨ ਦੀ ਵੀ ਕੋਸ਼ਿਸ਼  ਕੀਤੀ। ਇੰਨਾ ਹੀ ਨਹੀਂ, ਉਹ ਕਈ ਘਰਾਂ ਵਿਚ ਵੀ ਦਾਖਲ ਹੋਇਆ ਜਿਸ ਨਾਲ ਲੋਕ ਕਾਫੀ ਸਹਿਮ  ਗਏ। ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਮਨਜਿੰਦਰ ਸਿੰਘ ਸਣੇ ਪੁਲਸ  ਪਾਰਟੀ ਮੌਕੇ ’ਤੇ ਪਹੁੰਚੇ ਅਤੇ ਨਿਹੰਗ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਦੇ  ਹੱਥ ਨਹੀਂ ਆਇਆ।  ਆਖਿਰ ਪੁਲਸ ਨੂੰ ਭਾਰੀ ਫੋਰਸ ਮੰਗਵਾਉਣੀ ਪਈ। ਫਿਰ ਵੀ ਕਾਫੀ ਕੋਸ਼ਿਸ਼ ਕਰਨ  ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ। ਫੜੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਉਸ ਨੇ ਨਸ਼ਾ  ਕੀਤਾ ਹੋਇਆ ਸੀ ਅਤੇ ਨਸ਼ੇ ਦੀ ਹਾਲਤ ਵਿਚ ਹੀ ਉਹ ਹੰਗਾਮਾ ਕਰ ਰਿਹਾ ਸੀ। ਪੁਲਸ ਨਿਹੰਗ ਨੂੰ  ਕਾਬੂ ਕਰ ਕੇ ਥਾਣੇ ਲੈ ਗਈ। ਨਿਹੰਗ ਦੀ ਪਛਾਣ ਸਮਰਜੀਤ ਸਿੰਘ ਪੁੱਤਰ ਮੰਗੂ ਰਾਮ ਵਾਸੀ  ਬੇਅੰਤ ਨਗਰ ਲੱਧੇਵਾਲੀ ਦੇ ਰੂਪ ਵਿਚ ਹੋਈ ਹੈ। ਲੰਮਾ ਪਿੰਡ ਮੁਹੱਲਾ ਵਾਸੀਆਂ ਨੇ ਨਿਹੰਗ  ਸਿੰਘ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲਿਖਤੀ ਸ਼ਿਕਾਇਤ ਵੀ ਥਾਣਾ ਰਾਮਾ ਮੰਡੀ  ਵਿਚ ਦਿੱਤੀ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 ਜਾਂਚ ਪੂਰੀ  ਹੋਣ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੇਰ ਰਾਤ ਤਕ ਪੁਲਸ ਨੇ  ਨਿਹੰਗ ਸਿੰਘ ’ਤੇ ਕੋਈ ਕੇਸ ਦਰਜ ਨਹੀਂ ਕੀਤਾ ਸੀ।