ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ

12/02/2020 11:30:16 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ 1 ਦਸੰਬਰ ਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ ਨਾਈਟ ਕਰਫ਼ਿਊ ਜਾਰੀ ਹੋ ਚੁੱਕਾ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਾਏ ਗਏ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ, ਵਾਹਨ ਚਾਲਕਾਂ ਦੇ ਖ਼ਿਲਾਫ਼ ਜ਼ਿਲ੍ਹਾ ਪੁਲਸ ਨੇ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਲੰਘਣਾ ਕਰਨ ਦੇ 10 ਮਾਮਲੇ ਵੱਖ-ਵੱਖ ਥਾਣਿਆਂ 'ਚ ਦਰਜ ਕੀਤੇ ਹਨ।

ਇਹ ਵੀ ਪੜ੍ਹੋ: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

ਟਾਂਡਾ ਪੁਲਸ ਦੇ ਐੱਸ. ਆਈ. ਹਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਰਾਤ ਪੁਲਸ ਦੀ ਟੀਮ ਗਸ਼ਤ ਕਰ ਰਹੀ ਸੀ ਤਾਂ ਰਵੀ ਕੁਮਾਰ ਪੁੱਤਰ ਰਿਸਾਲ ਸਿੰਘ ਵਾਸੀ ਵਾਰਡ 6 ਟਾਂਡਾ ਦੀ ਦੁਕਾਨ ਕਰਫ਼ਿਊ ਦੌਰਾਨ ਖੁੱਲ੍ਹੀ ਮਿਲੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਹਾਜੀਪੁਰ ਪੁਲਸ ਨੇ ਸੁਭਮ ਕੁਮਾਰ ਖ਼ਿਲਾਫ਼, ਦਸੂਹਾ ਪੁਲਸ ਨੇ ਕੈਂਥਾ ਮੁਹੱਲਾ ਵਾਸੀ ਸੁਰਿੰਦਰ ਕੁਮਾਰ ਖ਼ਿਲਾਫ਼, ਥਾਣਾ ਸਦਰ ਹੁਸ਼ਿਆਰਪੁਰ ਨੇ ਰਾਜੀਵ ਕੁਮਾਰ, ਤਲਵਾੜਾ ਪੁਲਸ ਨੇ ਸੁਰੇਸ਼ ਕੁਮਾਰ ਮਾਵਾ ਸੰਧਿਆ, ਹਰਿਆਣਾ ਪੁਲਸ ਨੇ ਗੌਰਵ ਕੁਮਾਰ, ਸੁਖਵਿੰਦਰ ਸਿੰਘ ਸੁੱਖਾ ਅਤੇ ਪਵਨ ਕੁਮਾਰ, ਮੁਕੇਰੀਆਂ ਪੁਲਸ ਨੇ ਬਲਵਿੰਦਰ ਸਿੰਘ ਕਹਿਰਵਾਲੀ ਦਸੂਹਾ, ਮਾਡਲ ਟਾਊਨ ਹੁਸ਼ਿਆਰਪੁਰ ਨੇ ਕਿਸ਼ਨ ਅਤੇ ਅਰੁਣ ਕੁਮਾਰ ਖ਼ਿਲਾਫ਼ ਇਹ ਮਾਮਲੇ ਦਰਜ ਕੀਤੇ ਹਨ।

shivani attri

This news is Content Editor shivani attri