ਨਾਈਜੀਰੀਅਨ ਔਰਤ ਤੇ ਸਾਥੀ ਹੈਰੋਇਨ ਸਣੇ ਕਾਬੂ

12/16/2018 5:30:23 AM

ਨਕੋਦਰ,  (ਪਾਲੀ)-  ਨਕੋਦਰ ਪੁਲਸ ਨੇ ਨਾਕੇਬੰਦੀ ਦੌਰਾਨ ਕਾਰ ਸਵਾਰ  ਨਾਈਜੀਰੀਅਨ ਔਰਤ ਅਤੇ ਉਸ ਦੇ ਸਾਥੀ ਨੂੰ 200 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ  ਕਰਨ ’ਚ  ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਕੋਦਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਸਦਰ ਥਾਣਾ  ਮੁਖੀ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਚੌਕੀ ਇੰਚ. ਸ਼ੰਕਰ  ਏ. ਐੱਸ. ਆਈ. ਲਵਲੀਨ  ਕੁਮਾਰ ਨੇ ਸਮੇਤ ਪੁਲਸ ਪਾਰਟੀ ਨਾਕਾਬੰਦੀ ਦੌਰਾਨ ਸ਼ੰਕਰ ਰੇਲਵੇ ਫਾਟਕ ’ਤੇ ਇਕ  ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ  ਨੇ ਕਾਰ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ,  ਜਿਨ੍ਹਾਂ  ਨੂੰ ਪੁਲਸ ਪਾਰਟੀ ਨੇ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਗੁਰਸਾਗਰ ਸਿੰਘ  ਉਰਫ ਹੈਪੀ ਪੁੱਤਰ ਗੁਰਮੁੱਖ ਸਿੰਘ  ਵਾਸੀ ਨਡਾਲੋ ਥਾਣਾ ਮੇਹਟੀਆਣਾ ਹੁਸ਼ਿਆਰਪੁਰ ਹਾਲ ਵਾਸੀ  ਉੱਤਮ ਨਗਰ ਨਵੀਂ ਦਿੱਲੀ ਤੇ ਨਿਲੀਅਨ ਪੁੱਤਰੀ ਪੈਟਰਿਕ ਵਾਸੀ ਚੰਦਰ ਵਿਹਾਰ ਨਵੀਂ ਦਿੱਲੀ  ਵਜੋਂ ਹੋਈ। ਤਲਾਸ਼ੀ ਦੌਰਾਨ ਕਾਰ ਚਾਲਕ  ਗੁਰਸਾਗਰ ਸਿੰਘ ਉਰਫ ਹੈਪੀ ਕੋਲੋਂ 50 ਗ੍ਰਾਮ ਹੈਰੋਇਨ ਤੇ ਨਾਈਜੀਰੀਅਨ ਔਰਤ ਨਿਲੀਅਨ ਤੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ. ਐੱਸ. ਪੀ. ਨਕੋਦਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਗੁਰਸਾਗਰ ਸਿੰਘ ਉਰਫ ਹੈਪੀ ਅਤੇ  ਨਾਈਜੀਰੀਅਨ ਔਰਤ ਨਿਲੀਅਨ ਦੇ ਖਿਲਾਫ ਥਾਣਾ ਸਦਰ ਨਕੋਦਰ ’ਚ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ  ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ  ਕੀਤੀ ਜਾਵੇਗੀ।