ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਵਾਲੇ ਕਿਸਾਨ ਦੇ ਖੇਤਾਂ ’ਚ ਕਿਸਾਨ ਟਰੇਨਿੰਗ ਦਾ ਆਯੋਜਨ

04/15/2021 6:15:55 PM

ਸੁਲਤਾਨਪੁਰ ਲੋਧੀ (ਧੀਰ, ਸੋਢੀ)-ਸੁਲਤਾਨਪੁਰ ਲੋਧੀ ਦੇ ਪਿੰਡ ਫੌਜੀ ਕਾਲੋਨੀ ਦੇ ਕਿਸਾਨ ਅਜੀਤ ਸਿੰਘ ਔਜਲਾ ਵੱਲੋਂ ਪਲਾਸਟਿਕ ਮਲਚ ਅਤੇ ਪੌਲੀ ਟਨਲ ਉੱਪਰ ਬੌਬੀ ਖਰਬੂਜੇ ਦੀ ਫਸਲ ਦੀ ਸਫਲ ਕਾਸ਼ਤ ਨੂੰ ਹੋਰਨਾ ਕਿਸਾਨਾਂ ਤੱਕ ਪਹੁੰਚਾਉਣ ਲਈ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਮਹਿਕਮਾ ਸੁਲਤਾਨਪੁਰ ਲੋਧੀ ਵੱਲੋਂ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ

ਅਜੀਤ ਸਿੰਘ ਔਜਲਾ ਦੇ ਦੱਸਿਆ ਕਿ ਓਹ 12 ਏਕੜ ਵਿਚ ਖੇਤੀ ਕਰਦੇ ਹਨ, ਜਿਸ ਵਿਚ ਕਣਕ, ਆਲੂ ਤੋਂ ਇਲਾਵਾ 1.5 ਏਕੜ ਖੇਤਰ ਵਿਚ ਬੌਬੀ ਖਰਬੂਜੇ ਦੀ ਕਾਸ਼ਤ ਕੀਤੀ ਹੈ। ਇਸ ਦੀ ਪਨੀਰੀ ਟਰੇਆਂ ਵਿਚ ਨਾਰੀਅਲ ਦਾ ਬੂਰਾ ਪਾ ਕੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਜਨਵਰੀ ਮਹੀਨੇ ਵਿਚ ਹੀ ਲਗਾ ਦਿੱਤਾ ਗਿਆ ਸੀ, ਜਦਕਿ ਖਰਬੂਜੇ ਦੀ ਆਮ ਕਾਸ਼ਤ ਮਾਰਚ ਵਿਚ ਸ਼ੁਰੂ ਹੁੰਦੀ ਹੈ। ਠੰਡ ਤੋਂ ਬਚਾਉਣ ਲਈ ਪਲਾਸਟਿਕ ਸ਼ੀਟਾਂ ਦੀ ਵਰਤੋਂ ਕੀਤੀ ਗਈ ਸੀ। ਇਸ ਦੀ ਸਿੰਚਾਈ ਦਾ ਸਮੁਚਾ ਪ੍ਰਬੰਧ ਤੁਪਕਾ ਸਿੰਚਾਈ ਨਾਲ ਕੀਤਾ ਗਿਆ ਸੀ। ਇਹ ਫਸਲ ਕੁਝ ਦਿਨਾਂ ਵਿਚ ਬਾਜ਼ਾਰ ਵਿਚ ਵਿਕਣ ਲਈ ਆ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਇਸ ਤੋਂ ਇਲਾਵਾ ਉਹ ਮਿਰਚ, ਕੱਦੂ, ਟਮਾਟਰ ਅਤੇ ਪਿਆਜ ਦੀ ਪਨੀਰੀ ਵੀ ਤਿਆਰ ਕਰ ਕੇ ਵੇਚਦੇ ਹਨ, ਜਿਸ ਦੀ ਸਿੰਚਾਈ ਫੁਆਰੇ ਅਤੇ ਤੁਪਕਾ ਸਿੰਚਾਈ ਨਾਲ ਕਰਕੇ ਪਾਣੀ ਦੀ ਬਚਤ ਕੀਤੀ ਜਾਂਦੀ ਹੈ।
ਡਾ. ਜਸਪਾਲ ਸਿੰਘ ਧੰਜੂ ਖੇਤੀਬਾਡ਼ੀ ਵਿਕਾਸ ਅਫਸਰ ਨੇ ਦੱਸਿਆ ਕਿ ਅਜੀਤ ਸਿੰਘ ਲੰਬੇ ਸਮੇਂ ਤੋਂ ਮਹਿਕਮੇ ਨਾਲ ਜੁਡ਼ੇ ਹੋਏ ਹਨ ਅਤੇ ਆਤਮਾ ਸਕੀਮ ਦੇ ਫਾਊਂਡਿੰਗ ਚੇਅਰਮੇਨ ਰਹਿਣ ਦੇ ਨਾਲ ਨਾਲ ਕਿਸਾਨ ਮਿੱਤਰ (ਫਾਰਮਰ ਫਰੈਂਡ) ਵੀ ਹਨ ਅਤੇ ਪੀ. ਏ. ਯੂ. ਕਿਸਾਨ ਕਲੱਬ ਦੇ ਪ੍ਰਧਾਨ ਵੀ ਰਹੇ ਹਨ। ਮਹਿਕਮੇ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿਚ ਸਿਖਲਾਈ ਕੈਂਪ ਲਗਾ ਰਹੇ ਤਾਂ ਕਿ ਹੋਰ ਕਿਸਾਨ ਵੀ ਫਸਲੀ ਵਿਭੰਨਤਾ ਅਪਣਾਉਣ ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ


shivani attri

Content Editor

Related News