ਨਵਾਂਸ਼ਹਿਰ ਜ਼ਿਲ੍ਹੇ ’ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ, 22 ਪਾਜ਼ੇਟਿਵ

09/09/2020 2:18:51 AM

ਨਵਾਂਸ਼ਹਿਰ, (ਤ੍ਰਿਪਾਠੀ)- ਨਵਾਂਸ਼ਹਿਰ ਵਿਖੇ ਕੋਰੋਨਾ ਮਹਾਮਾਰੀ ਦੀ ਕਹਿਰ ਲਗਾਤਾਰ ਜਾਰੀ ਹੈ। 2 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਜਿੱਥੇ ਜ਼ਿਲੇ ’ਚ ਮੌਤਾਂ ਦਾ ਅੰਕਡ਼ਾ 27 ਹੋ ਗਿਆ ਹੈ, ਤਾਂ ਉੱਥੇ ਹੀ 22 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਣ ਨਾਲ ਮਰੀਜ਼ਾਂ ਦੀ ਗਿਣਤੀ 859 ਹੋ ਗਈ ਹੈ। ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਵਾਂਸ਼ਹਿਰ ਵਿਖੇ ਪਿੰਡ ਸਲੋਹ ਵਾਸੀ 62 ਸਾਲਾਂ ਦੇ ਵਿਅਕਤੀ ਦੇ ਪਿੰਡ ਆਂਸਰੋਂ ਦੇ ਇਕ ਮੁਹੱਲਾ ਦੀ 62 ਸਾਲਾਂ ਦੀ ਮਹਿਲਾ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਦੇ ਮੁਹੱਲਾ ਨਈਅਰ ਕਾਲੋਨੀ ਵਾਸੀ 16 ਸਾਲਾਂ ਲਡ਼ਕੀ ਸਮੇਤ ਕਾਲੋਨੀ ਦੀਆਂ 2 ਮਹਿਲਾਵਾਂ, 4 ਪੁਰਸ਼, ਆਦਰਸ਼ ਨਗਰ, ਗਰਚਾ ਇਨਕਲੇਵ ਅਤੇ ਵਾਹਿਗੁਰੂ ਨਗਰ ਦਾ 1-1 ਮਰੀਜ਼ ਸਮੇਤ ਕੁੱਲ 7 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਬਲਾਚੌਰ, ਭਰੋਮਜਾਰਾ, ਬੰਗਾ ਅਤੇ ਪੱਲੀਆਂ ਕਲਾਂ ਪਿੰਡ ਦੇ 2-2, ਟੌਂਸਾਸ ਟਕਾਰਲਾਂ, ਹਕੀਮਪੁਰ, ਜਾਡਲਾ, ਮਾਹਿਲ ਖੁਰਦ, ਚੱਕ ਗੁਰੂ ਅਤੇ ਰੱਤੇਵਾਲ ਦਾ 1-1 ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 26,541 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ ’ਚੋਂ 859 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 695 ਰਿਕਵਰ ਹੋ ਚੁੱਕੇ ਹਨ, 27 ਦੀ ਮੌਤ ਹੋਈ ਹੈ, 40 ਦੇ ਨਤੀਜੇ ਅਵੇਟਿਡ ਹਨ, ਜਦਕਿ 143 ਐਕਟਿਵ ਮਾਮਲੇ ਹਨ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ 168 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 118 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲੇ ’ਚ 478 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ।

1 ਕਾਨੂੰਗੋਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਪਟਵਾਰ ਖਾਨਾ ਰਿਹਾ ਬੰਦ

ਨਵਾਂਸ਼ਹਿਰ ਦੇ ਪਟਵਾਰ ਖਾਨਾ ਵਿਖੇ ਕੰਮ ਕਰਨ ਵਾਲੇ ਇਕ ਕਾਨੂੰਗੋ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਅੱਜ ਪਟਵਾਰ ਖਾਨੇ ਦਾ ਕੰਮਕਾਰ ਬੰਦ ਰਿਹਾ। ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਨਵਾਂਸ਼ਹਿਰ ਨੇ ਦੱਸਿਆ ਕਿ ਮਾਲ ਵਿਭਾਗ ਵਿਖੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਸੈਂਪਲ ਵੀ ਅੱਜ ਲਏ ਗਏ ਹਨ।


Bharat Thapa

Content Editor

Related News