ਟਰੱਕ ਦੀ ਟੈਂਕੀ ''ਚੋਂ 105 ਕਿਲੋ ਭੁੱਕੀ ਬਰਾਮਦ

07/17/2020 1:13:11 PM

ਨੰਗਲ (ਗੁਰਭਾਗ ਸਿੰਘ)— ਨੰਗਲ ਪੁਲਸ ਵੱਲੋਂ ਇਕ ਟਰੱਕ ਦੀ ਟੈਂਕੀ 'ਚੋਂ 105 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਪੀ. ਡੀ. ਸ. ਅਜਿੰਦਰ ਸਿੰਘ ਨੇ ਕਿਹਾ ਕਿ ਨੰਗਲ ਪੁਲਸ ਪਾਰਟੀ ਨੇ 15 ਜੁਲਾਈ ਨੂੰ ਇਕ ਵਿਸ਼ੇਸ਼ ਇਤਲਾਹ 'ਤੇ ਰੇਲਵੇ ਰੋਡ ਨੰਗਲ ਵਿਖੇ ਟਰੱਕ ਨੰਬਰ ਪੀ. ਬੀ. 12 ਟੀ -8866 'ਚੋਂ 105 ਕਿਲੋ ਭੁੱਕੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ 'ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਉਨ੍ਹਾਂ ਦੱਸਿਆ ਕਿ ਦਲਵੀਰ ਸਿੰਘ ਨਿਵਾਸੀ ਬੜਾ ਪਿੰਡ ਨੇ ਕਥਿਤ ਤੌਰ 'ਤੇ ਇਹ ਭੁੱਕੀ ਆਪਣੇ ਟਰੱਕ ਦੀ ਤੇਲ ਵਾਲੀ ਟੈਂਕੀ 'ਚ ਇਕ ਵਿਸ਼ੇਸ਼ ਖਾਨਾ ਬਣਾਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦਲਵੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ। ਮੌਕੇ 'ਤੇ ਡੀ. ਐੱਸ. ਪੀ. ਨੰਗਲ ਰਮਿੰਦਰ ਸਿੰਘ ਕਾਹਲੋਂ ਅਤੇ ਐੱਸ. ਐੱਚ. ਓ. ਪਵਨ ਕੁਮਾਰ ਹਾਜ਼ਰ ਸਨ।

ਜਦੋਂ ਪੁਲਸ ਪਾਰਟੀ ਨਾਲ ਮਿਲੇ ਪੱਤਰਕਾਰਾਂ ਨੇ ਭੁੱਕੀ ਸਣੇ ਫੜ੍ਹੇ ਟਰੱਕ ਨੂੰ ਘੁੰਮ ਕੇ ਵੇਖਿਆ ਤਾਂ ਟਰੱਕ ਚਾਲਕ ਦੀ ਚਤੁਰਾਈ ਦੀ ਇਕ ਝਲਕ ਸਾਫ ਹੀ ਨਜ਼ਰ ਆ ਗਈ। ਟਰੱਕ ਦੇ ਮੁਹਰੇ ਜੋ ਨੰਬਰ ਪਲੇਟ 'ਤੇ ਨੰਬਰ ਲਿਖਿਆ ਗਿਆ ਸੀ ਉਹ ਨੰਬਰ ਪਲੇਟ ਨੂੰ ਫੋਲਡ ਕਰ ਦਿੱਤਾ ਗਿਆ ਸੀ। ਟਰੱਕ ਚਾਲਕ ਦੇ ਖੱਬੇ ਪਾਸੇ ਬਾਡੀ 'ਤੇ ਜੋ ਨੰਬਰ ਲਿਖਿਆ ਗਿਆ ਸੀ ਉਸ 'ਤੇ ਚਿੱਕੜ ਲਗਾ ਦਿੱਤਾ ਗਿਆ ਸੀ ਅਤੇ ਟਰੱਕ ਦੇ ਪਿੱਛੇ ਜੋ ਨੰਬਰ ਲਿਖਿਆ ਗਿਆ ਸੀ ਉਸਨੂੰ ਇਕ ਲੋਹੇ ਦੀ ਜਾਲੀ ਦੇ ਪਿੱਛੇ ਲੁਕੋ ਕੇ ਰੱਖਿਆ ਗਿਆ ਸੀ। ਚਰਚਾ ਇਹ ਹੋਣ ਲੱਗ ਪਈ ਕਿ ਤਿੰਨਾਂ ਪਾਸਿਆਂ ਤੋਂ ਨੰਬਰ ਇਸ ਕਰਕੇ ਲੁਕਾਇਆ ਗਿਆ ਹੈ ਤਾਂ ਜੋ ਕਿਤੇ ਸੀ. ਸੀ. ਟੀ. ਵੀ. ਕੈਮਰੇ 'ਚ ਗੱਡੀ ਦਾ ਨੰਬਰ ਨਾ ਆ ਜਾਵੇ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ
ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਵੱਲੋਂ ਰਾਸ਼ਨ ਸਟੋਰ ਕਰਨ ਦੇ ਲਗਾਏ ਦੋਸ਼ਾਂ 'ਤੇ ਵਿਧਾਇਕ ਬੇਰੀ ਦਾ ਪਲਟਵਾਰ


shivani attri

Content Editor

Related News