ਨਵਾਂਸ਼ਹਿਰ ਵਿਖੇ ਕਿਸਾਨ ਦੀਆਂ 4 ਗਰਭਵਤੀ ਮੱਝਾਂ ਦੀ ਸ਼ੱਕੀ ਹਾਲਾਤ ’ਚ ਮੌਤ

05/23/2022 5:16:11 PM

ਨਵਾਂਸ਼ਹਿਰ (ਮਨੋਰੰਜਨ)- ਪਿੰਡ ਦੌਲਤਪੁਰ ’ਚ ਇਕ ਕਿਸਾਨ ਦੀਆਂ 4 ਗਰਭਵਤੀ ਮੱਝਾਂ ਦੀ ਸ਼ੱਕੀ ਹਾਲਾਤ  ’ਚ ਮੌਤ ਹੋ ਗਈ। ਡਾਕਟਰਾਂ ਵੱਲੋਂ ਮੌਤ ਦਾ ਕਾਰਨ ਫੂਡ ਪੁਆਇਜ਼ਨਿੰਗ ਦੱਸਿਆ ਜਾ ਰਿਹਾ ਹੈ।
ਪਿੰਡ ਦੌਲਤਪੁਰ ਦੇ ਕਿਸਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਉਸ ਨੇ ਸੱਤ ਪਸ਼ੂ ਰੱਖੇ ਹੋਏ ਹਨ। ਉਨ੍ਹਾਂ ’ਚੋਂ ਉਸ ਦੀਆਂ 4 ਮੱਝਾਂ ਅਚਾਨਕ ਬੀਮਾਰ ਹੋ ਕੇ ਡਿੱਗ ਪਈਆਂ। ਉਸ ਨੇ ਤੁਰੰਤ ਨਵਾਂਸ਼ਹਿਰ ਦੇ ਮਹਾਲੋਂ ਸਥਿਤ ਪਸ਼ੂ ਸਪੈਸ਼ਲਿਟੀ ਹਸਪਤਾਲ ’ਚ ਸਪੰਰਕ ਕੀਤਾ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਦੇ ਪਸ਼ੂ ਵਾੜੇ ’ਚ ਆ ਕੇ ਮੱਝਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਇਲਾਜ ਦੇ ਕੁਝ ਸਮੇਂ ਬਾਅਦ ਹੀ ਚਾਰਾਂ ਮੱਝਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਸਰਹੱਦੀ ਪਿੰਡਾਂ 'ਚ BSF ਦਾ ਸ਼ਲਾਘਾਯੋਗ ਉਪਰਾਲਾ, ਇੰਝ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ

ਗੁਰਲਾਲ ਸਿੰਘ ਦਾ ਕਹਿਣਾ ਹੈ ਕਿ ਚਾਰੇ ਮੱਝਾਂ ਗਰਭਵਤੀ ਸਨ। ਡਾਕਟਰਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੀ ਮੌਤ ਫੂਡ ਪੁਆਇਜ਼ਨਿੰਗ ਨਾਲ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮੱਝਾਂ ਨੂੰ ਬਾਜਰਾ ਪਾਇਆ ਗਿਆ ਸੀ। ਬਾਜਰੇ ਦੇ ਅਜੇ ਬੂਟੇ ਛੇਟੇ ਸੀ, ਜੋ ਜ਼ਹਿਰੀਲੇ ਹੋਣ ਕਾਰਨ ਫੂਡ ਪੁਆਇਜ਼ਨਿੰਗ ਦਾ ਕਾਰਨ ਬਣ ਸਕਦੇ ਹਨ ਜਦਕਿ ਕਿਸਾਨ ਗੁਰਲਾਲ ਸਿੰਘ ਕਹਿੰਦਾ ਹੈ ਕਿ ਉਸਨੇ ਸੱਤਾਂ ਪਸ਼ੂਆਂ ਨੂੰ ਇਹੀ ਚਾਰਾ ਪਾਇਆ ਸੀ। ਬਾਕੀ ਤਿੰਨ ਪਸ਼ੂ ਬਿਲਕੁਲ ਠੀਕ ਹੈ। ਇਸ ਲਈ ਮੱਝਾਂ ਦੀ ਮੌਤ ਹੋਣੀ ਉਸਦੀ ਸਮਝ ਤੋਂ ਬਾਹਰ ਹੈ।

ਇਹ ਵੀ ਪੜ੍ਹੋ:  ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri