ਨਵਾਂਸ਼ਹਿਰ : ਸਵੱਛਤਾ ਸਰਵੇਖਣ-2022 ਦੇ ਰੇਟ 75 ਨੂੰ ਲੈ ਕੇ ਕੇਂਦਰੀ ਟੀਮ ਕਰ ਸਕਦੀ ਹੈ ਸ਼ਹਿਰ ਦਾ ਦੌਰਾ

03/12/2022 3:35:13 PM

ਨਵਾਂਸ਼ਹਿਰ (ਤ੍ਰਿਪਾਠੀ)-ਸਵੱਛਤਾ ਸਰਵੇਖਣ-2022 ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਕਿਸੇ ਵੀ ਦਿਨ ਕੇਂਦਰੀ ਟੀਮ ਨਵਾਂਸ਼ਹਿਰ ਆ ਸਕਦੀ ਹੈ। ਇਸ ਦੌਰਾਨ ਟੀਮ ਜਿੱਥੇ ਕੂੜਾ ਪ੍ਰਬੰਧਨ, ਘਰਾਂ ’ਚੋਂ ਨਿਯਮਿਤ ਕੂੜਾ ਚੁੱਕਣ, ਰਾਤ ਦੇ ਸਮੇਂ ਸ਼ਹਿਰ ਦੀ ਸਫਾਈ, ਸਿੰਗਲ ਯੂਜ਼ ਪੌਲੀਥੀਨ ਦੀ ਵਰਤੋਂ, ਕੂੜੇ ਤੋਂ ਖਾਦ ਬਣਾਉਣਾ, ਪਬਲਿਕ ਟਾਇਲਟ, ਕੂੜਾ ਸੈਕੰਡਰੀ ਪੁਆਇੰਟ ਅਤੇ ਡੰਪ ਆਦਿ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕਦੀ ਹੈ। ਸਵੱਛਤਾ ਆਜ਼ਾਦੀ ਦੇ ਰੇਟ 75 ਦੇ ਨਾਂ ’ਤੇ ਹੋਣ ਵਾਲੀ ਸਰਵੇ ਦੀਆਂ ਤਿਆਰੀਆਂ ਲਈ ਨਗਰ ਕੌਂਸਲ ਵੱਲੋਂ ਵੀ ਪੂਰੀ ਤਰ੍ਹਾਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

PMIDC ਮਾਹਿਰ ਨੇ ਕੀਤਾ ਡੰਪ ਦਾ ਦੌਰਾ
ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਤੋਂ ਪੀ. ਐੱਮ. ਆਈ. ਡੀ. ਸੀ. ਦੇ ਮਾਹਿਰ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਤੋਂ ਡੰਪ ’ਤੇ ਸੁਧਾਰ ਸਬੰਧੀ ਸਲਾਹ ਮੰਗੀ ਗਈ ਹੈ। ਕੌਂਸਲ ਪ੍ਰਧਾਨ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਰਵੇਖਣ ਦੀਆਂ ਤਿਆਰੀਆਂ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਇਸੇ ਤਰ੍ਹਾਂ ਸ਼ਹਿਰ ਤੋਂ ਪਬਲਿਕ ਪਖਾਨਿਆਂ ਦੀ ਸਫਾਈ, ਸਾਈਨ ਬੋਰਡ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

PunjabKesari

ਸ਼ਹਿਰ ’ਚ ਦਰਜਨ ਭਰ ਕੂੜਾ ਸੈਕੰਡਰੀ ਪੁਆਇੰਟ ਬਣ ਸਕਦੇ ਹਨ ਨੰਬਰ-1 ਬਣਨ ’ਚ ਰੁਕਾਵਟ
ਸ਼ਹਿਰ ’ਚ ਤਕਰੀਬਨ 12 ਕੂੜਾ ਸੈਕੰਡਰੀ ਪੁਆਇੰਟਾਂ ’ਤੇ ਚੱਲ ਰਹੇ ਹਨ, ਜਿਨ੍ਹਾਂ ’ਚ ਜੇਕਰ ਜਲਦ ਸੁਧਾਰ ਨਹੀਂ ਹੁੰਦਾ ਤਾਂ ਸਵੱਛਤਾ ਸਰਵੇਖਣ ਵਿਚ ਨੰਬਰ-1 ਬਣਨ ਦੀ ਸੰਭਾਵਨਾ ’ਚ ਰੁਕਾਵਟ ਪੈ ਸਕਦੀ ਹੈ। ਇਸ ਸਬੰਧੀ ਕੌਂਸਲ ਪ੍ਰਧਾਨ ਸਚਿਨ ਦੀਵਾਨ ਨੇ ਦੱਸਿਆ ਕਿ ਸ਼ਹਿਰ ਵਿਚ ਕੂੜਾ ਸੈਕੰਡਰੀ ਪੁਆਇੰਟਾਂ ਨੂੰ ਘੱਟ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਸੈਕੰਡਰੀ ਪੁਆਇੰਟਾਂ ਨੂੰ ਘੱਟ ਕਰਨਾ ਅਜੇ ਸੌਖਾ ਨਹੀਂ ਹੋਵੇਗਾ, ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੇਸਟ ਸੈਗਰੀਨੇਸ਼ਨ ਅਤੇ ਰੈਮੀਡੇਸ਼ਨ ਪਲਾਂਟ, ਜਿਸ ਵਿਚ ਕੂੜੇ ਤੋਂ ਮਿੱਟੀ ਅਤੇ ਹੋਰ ਤੱਤਾਂ ਨੂੰ ਵੱਖ ਕੀਤਾ ਜਾਂਦਾ ਹੈ, ਦਾ ਪਲਾਂਟ ਪਹਿਲਾਂ ਤੋਂ ਚੱਲ ਰਹੇ ਹਨ, ਜਿਸ ’ਚ ਹੋਰ ਸੁਧਾਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

PunjabKesari

ਕੇਂਦਰੀ ਟੀਮ ਜਿਨ੍ਹਾਂ ਮੁੱਖ ਬਿੰਦੂਆਂ ’ਤੇ ਕਰੇਗੀ 7500 ਨੰਬਰ ਅਲਾਟ
ਕੌਂਸਲ ਪ੍ਰਧਾਨ ਨੇ ਦੱਸਿਆ ਕਿ ਕੇਂਦਰੀ ਟੀਮ ਵੱਲੋਂ ਨੰਬਰ-1 ਦੀ ਦੌੜ ਲਈ ਕੁੱਲ 7500 ਨੰਬਰ ਅਲਾਟ ਕੀਤੇ ਜਾਣੇ ਹਨ, ਜਿਸ ’ਚ ਸਰਵਿਸ ਲੈਵਲ ਪ੍ਰੋਸੈੱਸ ਦੇ 3000 ਅੰਕ, ਜਿਸ ’ਚ ਡਿਜੀਟਲ ਟ੍ਰੈਕਿੰਗ, ਸਰਵੇ ਵਿਚ ਕੂੜਾ ਪ੍ਰੋਸੈਸਿੰਗ, ਲਿਫਟਿੰਗ, ਸੈਗਰੀਗੇਸ਼ਨ, ਸਫਾਈ, ਸਿੰਗਲ ਯੂਜ਼ ਪਲਾਸਟਿਕ ਅਤੇ ਸੀ. ਐਂਡ ਡੀ. ਪਲਾਂਟ ਦੇ 3 ਹਜ਼ਾਰ ਅੰਕ ਤੈਅ ਹਨ। ਇਸੇ ਤਰ੍ਹਾਂ ਸਿਟੀਜ਼ਨ ਵਾਇਸ ਦੇ 2250 ਅੰਕ ਤੈਅ ਹਨ, ਜਿਸ ਵਿਚ ਆਫਤ, ਮਹਾਮਾਰੀ ਅਤੇ ਮੁਸ਼ਕਿਲ ਸਮੇਂ ਨਾਲ ਨਜਿੱਠਣ ਦੇ ਪ੍ਰਬੰਧ, ਵੱਖ-ਵੱਖ ਚੈਨਲਾਂ ਰਾਹੀਂ ਫੀਡਬੈਕ ਦੇ 600 ਅੰਕ, ਸਵੱਛਤਾ ਮੁਹਿੰਮ ਐਪ, ਕਿਊ. ਆਰ. ਕੋਡ. ਵੋਟ ਫਾਰ ਯੂਅਰ ਸਿਟੀ ਅਤੇ ਫੇਸ-ਟੂ-ਫੇਸ ਫੀਡਬੈਕ ਸ਼ਾਮਲ ਹਨ। ਇਸੇ ਤਰ੍ਹਾਂ ਸਰਟੀਫਿਕੇਸ਼ਨ ਦੇ 2250 ਅੰਕ ਤੈਅ ਹਨ, ਜਿਸ ਵਿਚ ਓ. ਡੀ. ਐੱਫ. ਅਤੇ ਸਰਟੀਫਿਕੇਸ਼ਨ ਨੂੰ ਦੇਖਿਆ ਜਾਵੇਗਾ।

2021 ’ਚ ਨਵਾਂਸ਼ਹਿਰ ਨੂੰ ਬੈਸਟ ਸਸਟੇਨੇਬਲ ਸਿਟੀ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ
ਨਵਾਂਸ਼ਹਿਰ ਨੂੰ ਸਾਲ 2021 ’ਚ ਬੈਸਟ ਸਸਟੇਨੇਬਲ ਸਿਟੀ ਐਵਾਰਡ ਨਾਲ ਨਿਵਾਜਿਆ ਗਿਆ ਸੀ, ਹਾਲਾਂਕਿ ਸ਼ਹਿਰ ਇਸ ਤੋਂ ਪਹਿਲਾਂ ਆਪਣੀ ਪ੍ਰਫਾਰਮੈਂਸ ਨੂੰ ਬਰਕਰਾਰ ਨਹੀਂ ਰੱਖ ਸਕਿਆ ਸੀ, ਜਿਸ ਵਿਚ 50 ਹਜ਼ਾਰ ਦੀ ਆਬਾਦੀ ’ਚ ਸ਼ਹਿਰ ਨੂੰ ਪਹਿਲਾ ਅਤੇ ਦੂਜਾ ਸਥਾਨ ਹਾਸਲ ਹੋ ਚੁੱਕਾ ਹੈ।

ਸਵੱਛਤਾ ਮੁਹਿੰਮ ਐਪ ਡਾਊਨਲੋਡ ਕਰਨ ਲਈ ਲੋਕਾਂ ਨੂੰ ਕੀਤੀ ਅਪੀਲ
ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਇਲ ਫੋਨ ’ਤੇ ਸਵੱਛਤਾ ਮੁਹਿੰਮ ਐਪ ਡਾਊਨਲੋਡ ਕਰਕੇ ਜ਼ਰੂਰੀ ਬਿੰਦੂਆਂ ’ਤੇ ਆਪਣੀ ਰਾਇ ਦੇਣ ਤਾਂ ਜੋ ਨਵਾਂਸ਼ਹਿਰ ਨੂੰ ਇਕ ਵੀਰ ਮੁੜ ਸਵੱਛਤਾ ਸਰਵੇਖਣ 2022 ਵਿਚ ਪਹਿਲੇ ਸਥਾਨ ’ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪੋਰਟਲ ’ਤੇ ਸ਼ਹਿਰ ਵਾਲੇ ਆਪਣੀ ਸਲਾਹ ਦੇਣ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਵੀ ਦੇ ਸਕਦੇ ਹਨ, ਜਿਸ ਦੇ ਆਧਾਰ ’ਤੇ ਕੌਂਸਲ ਪ੍ਰਸ਼ਾਸਨ ਵੱਲੋਂ ਲੋੜੀਂਦੇ ਸੁਧਾਰ ਕੀਤੇ ਜਾਣਗੇ।


Manoj

Content Editor

Related News