ਪਾਵਨ ਨਗਰੀ ਨੂੰ ਵਿਕਾਸ ਪੱਖੋਂ ਸੂਬੇ 'ਚ ਨੰ.1 ਲੈ ਕੇ ਜਾਣਾ ਮੇਰਾ ਮੁਖ ਮੰਤਵ : ਚੀਮਾ

10/18/2020 6:34:43 PM

ਸੁਲਤਾਨਪੁਰ ਲੋਧੀ (ਧੀਰ)— ਪਾਵਨ ਨਗਰੀ ਹਲਕੇ ਦਾ ਵਿਕਾਸ ਕਰਵਾਉਂਣਾ ਹੀ ਮੇਰਾ ਮੁਖ ਮੰਤਵ ਹੈ ਅਤੇ ਸੂਬੇ ਵਿਚ ਨੰਬਰ 1 ਬਣਾਉਂਣ ਲਈ ਮੈਂ ਕੋਈ ਕਸਰ ਨਹੀਂ ਰਹਿਣ ਦੇਵਾਂਗਾ। ਇਹ ਵਿਚਾਰ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ 550 ਸਾਲਾ ਗੁਰਪੁਰਬ ਮੌਕੇ ਅਤੇ ਹੁਣ 551ਵੇਂ ਗੁਰਪੁਰਬ ਮੌਕੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦਿਲ ਖੋਲ੍ਹ ਕੇ ਗ੍ਰਾਂਟਾ ਦਿੱਤੀਆਂ ਹਨ, ਜਿਸ ਨਾਲ ਇਹ ਬਾਬੇ ਨਾਨਕ ਦੀ ਨਗਰੀ ਪੂਰੇ ਵਿਸ਼ਵ ਦੇ ਨਕਸ਼ੇ 'ਤੇ ਹੋਰ ਉਭਰੇਗੀ। 551ਵੇਂ ਪ੍ਰਕਾਸ਼ ਪੁਰਬ ਮੌਕੇ ਵੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ 550 ਸਾਲਾ ਸਮਾਪਤੀ ਸਮਾਗਮ ਦਾ ਖੁਦ ਮੁੱਖ ਮੰਤਰੀ ਕੈਪਟਨ ਸਾਹਿਬ ਵੀ ਪਧਾਰਨਗੇ।

ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਹੁੰਦੇ ਵੇਖ ਕੇ ਵਿਰੋਧੀ ਧਿਰ ਦੇ ਪੈਰਾਂ ਹੇਠ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ ਕਿਉਂਕਿ ਕੈਪਟਨ ਸਾਹਿਬ ਨੇ ਆਪਣੇ ਕਾਰਜਕਾਲ ਦੇ 5 ਸਾਲ ਤੋਂ ਪਹਿਲਾਂ ਹੀ ਚੋਣ ਵਾਅਦਿਆਂ ਨੂੰ ਪੂਰਾ ਕਰਕੇ ਵਿਰੋਧੀ ਧਿਰ ਦੀ ਬੋਲਤੀ ਬੰਦ ਕਰ ਦਿੱਤੀ ਹੈ। ਵਿਧਾਨ ਸਭਾ ਸੈਸ਼ਨ ਦਾ ਰੌਲਾ ਪਾਉਂਣ ਵਾਲੇ ਆਗੂਆਂ ਬਾਰੇ ਉਨ੍ਹਾਂ ਕਿਹਾ ਕਿ ਕਿਸਾਨੀ ਵਾਸਤੇ ਮੁਖ ਮੰਤਰੀਦੇ ਦਰਵਾਜੇ ਹਮੇਸ਼ਾਂ ਖੁਲੇ ਹਨ ਕਿਉਂਕਿ ਉਹ ਅਕਾਲੀ ਦਲ ਵਾਂਗ ਕਦੇ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟੇ।

ਇਹ ਵੀ ਪੜ੍ਹੋ: ਅਪਰਾਧੀ 'ਖਾਕੀ' ਤੋਂ ਬੇਖੌਫ, 11 ਦਿਨਾਂ 'ਚ 6 ਕਤਲਾਂ ਤੋਂ ਇਲਾਵਾ ਇਨ੍ਹਾਂ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ

ਆਮ ਆਦਮੀ ਪਾਰਟੀ 'ਤੇ ਤਿੱਖਾ ਵਾਰ ਕਰਦਿਆਂ ਚੀਮਾ ਨੇ ਕਿਹਾ ਕਿ ਇਸ ਪਾਰਟੀ ਦਾ ਸੂਬੇ 'ਚ ਵਜੂਦ ਖਤਮ ਹੋ ਚੁੱਕਾ ਹੈ ਜੋ ਕਿ ਪਾਣੀ ਦੇ ਬੁਲਬੁਲੇ ਵਾਂਗ ਸੀ। ਐੱਸ. ਜੀ. ਪੀ. ਸੀ. ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਤਾਂ ਪਹਿਲਾਂ ਕਦੇ ਐੱਸ. ਜੀ. ਪੀ. ਸੀ . ਚੋਣਾਂ 'ਚ ਹਿੱਸਾ ਲਿਆ ਸੀ ਅਤੇ ਨਾ ਹੁਣ ਲਵੇਗੀ। ਐੱਸ. ਜੀ. ਪੀ. ਸੀ. ਚੋਣਾਂ ਬਾਦਲਕਿਆਂ ਤੋਂ ਮੁਕਤ ਹੋਵੇਗੀ ਉਸੇ ਦਿਨ ਤੋਂ ਪੰਜਾਬ 'ਚ ਨਵਾਂ ਦੌਰ ਸ਼ੁਰੂ ਹੋਵੇਗਾ ਜੋ ਕਿ ਸਿੱਖ ਧਰਮ ਨੂੰ ਹੋਰ ਅੱਗੇ ਲਿਜਾ ਕੇ ਸਿੱਖਰਾਂ 'ਤੇ ਪਹੁੰਚਾਏਗਾ। ਇਸ ਮੌਕੇ ਸੰਮਤੀ ਮੈਂਬਰ ਹਰਚਰਨ ਸਿੰਘ ਬੱਗਾ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਸੀਨੀਅਰ ਕੌਂਸਲਰ ਤੇਜਵੰਤ ਸਿੰਘ, ਨਵਨੀਤ ਸਿੰਘ ਚੀਮਾ, ਬਲਜਿੰਦਰ ਸਿੰਘ ਪੀਏ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਦੀ ਰੂਹ ਕੰਬਾਊ ਵਾਰਦਾਤ, ਸੁੱਤੀ ਪਈ ਨੂੰਹ ਨੂੰ ਲਾਈ ਅੱਗ


shivani attri

Content Editor

Related News