ਵਿਵਾਦਾਂ ਦੀ ਜੱਫੀ 'ਤੇ ਬੋਲੇ ਸਿੱਧੂ, ਇਕ ਜੱਫੀ ਜੇ ਲਾਂਘਾ ਖੋਲ੍ਹੇ ਤਾਂ ਦੂਜੀ ਜੱਫੀ ਪਾਈਏ

12/06/2018 8:40:03 PM

ਜਲੰਧਰ— ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਾਕਿਸਾਤਨ ਦੌਰੇ ਦੌਰਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਪਾਈ ਜੱਫੀ 'ਤੇ ਅੱਜ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ '' ਇਕ ਜੱਫੀ ਜੇ ਲਾਂਘਾ ਖੋਲ੍ਹੇ ਤਾਂ ਦੂਜੀ ਜੱਫੀ ਪਾਈਏ ਤੀਜੀ ਚੌਥੀ ਪੰਜਵੀ ਛੇਵੀ ਸੌਵੀ ਜੱਫੀ ਪਾਈਏ, ਜੱਫੀ-ਜੱਫੀ ਕਰ ਕੇ ਯਾਰੋ ਸਭ ਮਸਲੇ ਸੁਲਝਾਈਏ, ਐਵੇਂ ਕਿਉਂ ਇਹ ਪੁੱਤ ਮਾਂਵਾਂ ਦੇ ਹੱਦਾ ਤੇ ਮਰਵਾਈਏ। ਉਨ੍ਹਾਂ ਇਹ ਪ੍ਰਤੀਕਿਰਿਆ ਉਸ ਸਮੇਂ ਕੀਤੀ ਜਦੋਂ ਉਹ ਬਿਮਾਰ ਤੇ ਅਗਿਆਤ ਵਾਸ ਹਨ।

 

ਜ਼ਿਕਰਯੋਗ ਹੈ ਕਿ 18 ਅਗਸਤ ਨੂੰ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਪਾਕਿ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਸਿੱਧੂ ਵਲੋਂ ਜੱਫੀ ਪਾਈ ਗਈ ਸੀ। ਸਿੱਧੂ ਤੇ ਪਾਕਿ ਦੇ ਫੌਜ ਮੁਖੀ ਦੀ ਇਹ ਜੱਫੀ ਕਾਫੀ ਵਿਵਾਦ ਦੇ ਘੇਰੇ 'ਚ ਰਹੀ।