ਸਿੱਧੂ ਦੀ ਫੇਰੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਅਕਾਲੀ ਵਰਕਰ ਗ੍ਰਿਫਤਾਰ

02/17/2019 8:43:34 PM

ਬਲਾਚੌਰ,(ਬ੍ਰਹਮਪੁਰੀ, ਬੈਂਸ) : ਸਥਾਨਕ ਸ਼ਹਿਰ ਵਿਖੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਦੇ ਵਿਕਾਸ ਦੇ ਕੰਮ ਸਬੰਧੀ ਨਗਰ ਕੌਂਸਲ ਬਲਾਚੌਰ ਨੂੰ ਗ੍ਰਾਂਟ ਦੇਣ ਲਈ ਦਾਣਾ ਮੰਡੀ ਵਿੱਖੇ ਸਮਾਗਮ ਦੀ ਪ੍ਰਧਾਨਗੀ ਕਰਨੀ ਸੀ। ਨਵਜੋਤ ਸਿੱਧੂ ਦੇ ਆਉਣ ਬਾਰੇ ਭਾਵੇਂ 16 ਫਰਵਰੀ ਨੂੰ ਕਿਆਸ ਅਮਈਆਂ ਲਗਾਈਆਂ ਜਾ ਰਹੀਆਂ ਸਨ ਪਰ ਪੱਕੇ ਤੌਰ 'ਤੇ ਵਿਰੋਧੀਆਂ ਤੇ ਮੀਡੀਆ ਨੂੰ ਭੁੱਲੇਖੇ 'ਚ ਰੱਖਣ ਲਈ ਅੱਜ ਦੁਪਹਿਰ 2 ਵਜੇ ਹੀ ਬਲਾਚੌਰ ਦੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਘਈ ਉਰਫ ਟਿੰਕੂ ਘਈ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਰਕਾਰੀ ਸਮਾਗਮ ਸਬੰਧੀ 4 ਵਜੇ ਬਲਾਚੌਰ ਦਾਣਾ ਮੰਡੀ ਵਿਖੇ ਆਉਣਗੇ। ਮੀਡੀਆ ਤੋਂ ਹੀ ਬੀ.ਜੇ.ਪੀ ਵਰਕਰਾਂ ਨੂੰ ਜਦੋਂ ਖਬਰ ਪਤਾ ਲੱਗੀ ਤਾਂ ਉਨ੍ਹਾਂ ਨੇ ਬੀ. ਜੇ. ਪੀ ਵਿਧਾਨ ਸਭਾ ਬਲਾਚੌਰ ਯੁਵਾ ਮੋਰਚਾ ਪ੍ਰਧਾਨ ਰਾਹੁਲ ਭਾਟੀਆ ਦੀ ਰਹਿਨੁਮਾਈ ਹੇਠ ਕਰੀਬ ਤਿਨੇ ਦਰਜ਼ਨ ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਜਿਨਾਂ 'ਚ ਰਾਹੁਲ ਭਾਟੀਆਂ ਤੋਂ ਇਲਾਵਾ ਵਿਨੋਦ ਲੰਬੜ, ਰਾਕੇਸ਼ ਭੂਰਾ, ਮੋਹਿਤ ਬਾਦਲ, ਸੁਰੇਸ਼ ਚੇਦੀ, ਚੰਨਿਆਈ ਯੁਵਾ ਮੋਰਚਾ ਸਕੱਤਰ ਨਵਾਂਸ਼ਹਿਰ, ਚੌਧਰੀ ਸੋਨੂੰ ਸਾਲੇਵਾਲ, ਬੰਟੀ ਮਾਲੇਵਾਲ, ਕਮਲ ਸ਼ਰਮਾ ਕਾਠਗੜ ਤੋਂ ਇਲਾਵਾ ਰਜੀਵ ਅਨੰਦ ਜ਼ਿਲਾ ਵਾਈਸ ਪ੍ਰਧਾਨ ਬੀ.ਜੇ.ਪੀ, ਵਰਿੰਦਰ ਸੈਣੀ ਸੀਨੀਅਰ, ਬੀ.ਜੇ.ਪੀ. ਆਗੂ ਵਿੰਦਰ ਰਾਜਵਾੜਾ ਆਦਿ ਨੇ ਕਾਲੀਆਂ ਝੰਡੀਆਂ ਲੈਕੇ ਸਥਾਨਕ ਮੇਨ ਚੌਂਕ ਤੋਂ ਸਿੱਧੂ ਖਿਲਾਫ ਨਾਅਰੇ ਲਾਉਂਦੇ ਹੋਏ ਪ੍ਰੋਗਰਾਮ ਸਥਾਨ ਦਾਣਾ ਮੰਡੀ ਵਲ ਚੱਲ ਪਏ. ਜਿਵੇਂ ਹੀ ਪੁਲਸ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਪ੍ਰਦਰਸ਼ਨ ਕਰਨ ਜਾ ਰਹੇ ਬੀ.ਜੇ.ਪੀ ਯੁਵਾ ਮੋਰਚਾ ਆਗੂ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਇਕ ਬੱਸ 'ਚ ਬਿਠਾ ਕੇ ਕਿਸੇ ਅਣਦਸੀ ਥਾਂ ਬਲਰਾਜ ਸਿੰਘ ਐਸ.ਪੀ ਦੀ ਰਹਿਨੁਮਾਈ ਹੇਠ ਲੈ ਗਏ।

ਜਦੋਂ ਉਪਰੋਕਤ ਸਬੰਧੀ ਅਕਾਲੀ ਦਲ ਬਾਦਲ ਬਲਾਚੌਰ ਦੇ ਆਗੂਆਂ ਚੌਧਰੀ ਬਿਮਲ ਕੁਮਾਰ ਸਾਬਕਾ ਚੇਅਰਮੈਨ, ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਨੇ ਮੀਡੀਆ ਤੇ ਫੋਨਾਂ ਰਾਹੀਂ ਬਲਾਚੌਰ ਹਲਕੇ ਦੇ ਅਕਾਲੀ ਨੇਤਾਵਾਂ ਤੇ ਵਰਕਰਾਂ ਨੂੰ ਸੱਦਾ ਭੇਜ ਕੇ ਚੌਧਰੀ ਬਿਮਲ ਕੁਮਾਰ ਦੇ ਦਫਤਰ ਵਿਖੇ ਇਕੱਤਰ ਕਰਕੇ ਇਕ ਰੋਸ ਮਾਰਚ ਕਾਲੇ ਝੰਡੇ ਲੈ ਕੇ ਬਲਾਚੌਰ ਸ਼ਹਿਰ ਵਲ ਕੀਤਾ ਤੇ ਟ੍ਰੈਫਿਕ ਜਾਮ ਕੀਤਾ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਚੌਧਰੀ ਬਿਮਲ, ਐਡਵੋਕੇਟ ਲੱਕੀ ਨੇ ਕਿਹਾ ਕਿ ਜੋ ਪੁਲਸ ਨੇ ਬੀ. ਜੇ. ਪੀ ਦੇ ਵਰਕਰ ਗ੍ਰਿਫਤਾਰ ਕੀਤੇ ਹਨ।