ਨੈਸ਼ਨਲ ਲੋਕ ਅਦਾਲਤ ਦੌਰਾਨ 2266 ਕੇਸਾਂ ''ਚੋਂ 817 ਦਾ ਹੋਇਆ ਨਿਪਟਾਰਾ

12/15/2019 1:06:25 PM

ਕਪੂਰਥਲਾ (ਮਹਾਜਨ, ਮਲਹੋਤਰਾ,ਜੋਸ਼ੀ)— ਨੈਸ਼ਨਲ ਲੋਕ ਅਦਾਲਤ ਦੇ ਮੌਕੇ 'ਤੇ ਜ਼ਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਮਾਣਯੋਗ ਕਿਸ਼ੋਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਜ਼ਿਲਾ ਕਚਹਿਰੀ ਕਪੂਰਥਲਾ ਵਿਖੇ 8, ਸਬ-ਡਿਵੀਜ਼ਨ ਫਗਵਾੜਾ ਵਿਖੇ 3 ਅਤੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਬੈਂਚ ਗਠਿਤ ਕੀਤੇ ਗਏ। ਨੈਸ਼ਨਲ ਲੋਕ ਅਦਾਲਤ 'ਚ ਕ੍ਰਿਮਨਲ ਕੰਪਾਊਂਡਏਬਲ, ਧਾਰਾ 138 ਐੱਨ. ਆਈ. ਐਕਟ, ਬੈਂਕ ਰਿਕਵਰੀ ਕੇਸ, ਐੱਮ. ਏ. ਸੀ. ਟੀ. ਕੇਸ, ਲੇਬਰ ਮੈਟਰਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਸਬੰਧੀ ਮਾਮਲੇ, ਵਿਵਾਹਕ ਮਾਮਲੇ, ਲੈਂਡ ਐਕੂਜ਼ੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫਾਰਮੈਂਸ ਵਗੈਰਾ ਪ੍ਰੀ-ਲਿਟੀਗੇਟਿਵ ਅਤੇ ਲੰਬਿਤ ਕੇਸ ਸ਼ਾਮਲ ਕੀਤੇ ਗਏ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਕਪੂਰਥਲਾ ਮਾਣਯੋਗ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਲੋਕ ਅਦਾਲਤ 'ਚ ਕੇਸ ਲਾਉਣ ਨਾਲ ਸਮਾਂ ਅਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ, ਇਸ ਫੈਸਲੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ 'ਚ ਨਹੀਂ ਲਗਾਈ ਜਾ ਸਕਦੀ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ। ਨੈਸ਼ਨਲ ਲੋਕ ਅਦਾਲਤ ਅਤੇ ਇਸ ਨਾਲ ਸੰਬੰਧਤ ਪ੍ਰੀ-ਲੋਕ ਅਦਾਲਤਾਂ 'ਚ ਲਗਭਗ 2266 ਕੇਸ ਸ਼ਾਮਲ ਕੀਤੇ ਗਏ। ਜਿਨ੍ਹਾਂ 'ਚੋਂ 817 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 115438155 ਰੁਪਏ ਦੀ ਰਕਮ ਮੁਆਵਜ਼ੇ ਵਜ਼ੋਂ ਸੈਟਲ ਕੀਤੀ ਗਈ।

ਕਪੂਰਥਲਾ ਵਿਖੇ ਜੁਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਜ਼ਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਕਿਸ਼ੋਰ ਕੁਮਾਰ, ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਰਾਜਵਿੰਦਰ ਕੌਰ, ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਰਮਨ ਕੁਮਾਰ, ਸਿਵਲ ਜੱਜ (ਸੀਨੀਅਰ ਡਿਵੀਜ਼ਨ) ਕਪੂਰਥਲਾ ਜਸਬੀਰ ਕੌਰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਪੂਰਥਲਾ ਮੋਨਿਕਾ ਲਾਂਬਾ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਕਪੂਰਥਲਾ ਮਹੇਸ਼ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਭੁੱਲਥ ਸੁਸ਼ੀਲ ਬੋਧ, ਸਿਵਲ ਜੱਜ (ਜੂ. ਡੀ.) ਪ੍ਰਿਅੰਕਾ ਸ਼ਰਮਾ, ਸਿਵਲ ਜੱਜ (ਜੂ. ਡੀ.) ਕਪੂਰਥਲਾ ਪੂਨਮ ਕਸ਼ਅੱਪ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿਚ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੁਗਰਾਜ ਸਿੰਘ ਕਾਹਲੋਂ, ਜੇ. ਜੇ. ਐੱਸ. ਅਰੋੜਾ, ਉਪ ਪ੍ਰਧਾਨ ਪਰਮਜੀਤ ਕੌਰ ਕਾਹਲੋਂ, ਸੈਕਟਰੀ ਪਿਊਸ਼ ਮਨਚੰਦਾ, ਪਰਮਜੀਤ ਹੰਸਪਾਲ, ਨੀਤੀਨ ਸ਼ਰਮਾ, ਹਮੀਸ਼ ਕੁਮਾਰ, ਪ੍ਰਦੀਪ ਕੁਮਾਰ ਠਾਕੁਰ, ਡੇਵਿਡ ਜੋਨ, ਅਜੈ ਕੁਮਾਰ, ਖਲਾਰ ਸਿੰਘ, ਚੰਦਰ ਸ਼ੇਖਰ, ਗਿਆਨ ਸਿੰਘ ਨੂਰਪੁਰੀ, ਮਨੀਸ਼ ਲੂਥਰਾ, ਅਭਿਸ਼ੇਕ ਢੱਲ, ਮੰਜੂ ਬਾਲਾ ਐਡਵੋਕੇਟਸ, ਜਯੋਤੀ ਧੀਰ, ਸੰਜੀਵ ਅੱਗਰਵਾਲ ਸੋਸ਼ਲ ਵਰਕਰ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ। ਜ਼ਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਮਾਣਯੋਗ ਕਿਸ਼ੋਰ ਕੁਮਾਰ ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਅਜੀਤਪਾਲ ਸਿੰਘ ਨੇ ਵੱਖ-ਵੱਖ ਲੋਕ ਅਦਾਲਤਾਂ ਦੇ ਬੈਂਚਾਂ ਦੇ ਨਿਰੀਖਣ ਦੌਰਾਨ ਦੋਵਾਂ ਧਿਰਾਂ ਦੇ ਆਪਸੀ ਰਾਜ਼ੀਨਾਮੇ ਕਰਵਾਉਣ ਦੇ ਉਪਰਾਲੇ ਕੀਤੇ ਗਏ।

ਉਪ ਮੰਡਲ ਫਗਵਾੜਾ ਵਿਖੇ ਜੁਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ ਫਗਵਾੜਾ ਸੁਖਵਿੰਦਰ ਸਿੰਘ, ਸਿਵਲ ਜੱਜ (ਜੂਨੀਅਰ ਡਿਵੀਜ਼ਨ) ਫਗਵਾੜਾ ਰਵੀਪਾਲ ਸਿੰਘ ਤੇ ਸਿਵਲ ਜੱਜ (ਜੁ. ਡੀ.) ਫਗਵਾੜਾ ਜਗਇੰਦਰ ਸਿੰਘ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ 'ਚ ਸੁਖਵਿੰਦਰ ਸਿੰਘ, ਜਤਿੰਦਰ ਠਾਕੁਰ, ਗੁਰਦੀਪ ਸੰਗਰ ਐਡਵੋਕੇਟ ਤੇ ਮਲਕੀਤ ਸਿੰਘ ਰਘਬੋਤਰਾ, ਅਸ਼ਵਨੀ ਕੋਹਲੀ ਤੇ ਅਸ਼ੋਕ ਚੱਡਾ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
ਉਪ ਮੰਡਲ ਸੁਲਤਾਨਪੁਰ ਲੋਧੀ ਵਿਖੇ ਜੁਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸੁਲਤਾਨਪੁਰ ਲੋਧੀ ਰਛਪਾਲ ਸਿੰਘ ਤੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਸੁਲਤਾਨਪੁਰ ਲੋਧੀ ਮਿਸ ਸ਼ਰੂਤੀ ਨੇ ਕੀਤੀ। ਇਨ੍ਹਾਂ ਬੈਂਚਾਂ 'ਚ ਵਕੀਲ ਦਲਬੀਰ ਸਿੰਘ ਵਕੀਲ, ਭੁਪਿੰਦਰ ਸਿੰਘ, ਤਰੁਣ ਕੰਬੋਜ, ਭੁਪਿੰਦਰ ਕੌਰ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ।


shivani attri

Content Editor

Related News