ਰਾਸ਼ਟਰੀ ਲੋਕ ਅਦਾਲਤ ''ਚ 618 ਕੇਸਾਂ ਦਾ ਨਿਪਟਾਰਾ, ਸਬੰਧਤ ਧਿਰਾਂ ਨੂੰ ਦਿਵਇਆ ਗਿਆ ਕਰੋੜਾਂ ਦਾ ਮੁਆਵਜ਼ਾ

12/15/2019 12:30:14 PM

ਜਲੰਧਰ (ਜਤਿੰਦਰ, ਭਾਰਦਵਾਜ)— ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਬੀਤੇ ਦਿਨ ਕੌਮੀ ਲੋਕ ਅਦਾਲਤ ਦਾ ਆਯੋਜਨ ਜੁਡੀਸ਼ੀਅਲ 'ਚ ਲੰਬਿਤ ਸਿਵਲ ਅਤੇ ਫੌਜਦਾਰੀ ਦੇ ਸਮਝੌਤੇ ਹੋ ਸਕਣ ਵਾਲੇ ਕੇਸ ਅਤੇ ਹੋਰ ਸੰਸਥਾਵਾਂ ਜਿਵੇਂ ਬੈਂਕਾਂ, ਬਿਜਲੀ ਵਿਭਾਗ, ਵਿੱਤੀ ਸੰਸਥਾਨਾਂ ਦੇ ਪ੍ਰੀ-ਲਿਟੀਗੇਟਿਵ ਕੇਸ ਦਾ ਫੈਸਲਾ ਰਾਜ਼ੀਨਾਮੇ ਰਾਹੀਂ ਕਰਵਾਉਣ ਲਈ ਕੀਤਾ ਗਿਆ। ਇਸ ਮੌਕੇ ਸੰਜੀਵ ਕੁਮਾਰ ਗਰਗ ਮਾਣਯੋਗ ਜ਼ਿਲਾ ਦੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਲੰਧਰ ਨੇ ਦੱਸਿਆ ਕਿ ਜ਼ਿਲਾ ਜਲੰਧਰ ਵਿਖੇ 11, ਨਕੋਦਰ 'ਚ 1 ਅਤੇ ਫਿਲੌਰ ਵਿਖੇ 1 ਕੁਲ 13 ਬੈਂਚ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ 'ਚ ਉਪਰੋਕਤ ਸ਼੍ਰੇਣੀਆਂ ਨਾਲ ਸਬੰਧਤ ਕੁੱਲ 3804 ਕੇਸ ਸੁਣਵਾਈ ਲਈ ਰੱਖੇ ਗਏ ਸਨ, ਜਿਨ੍ਹਾਂ 'ਚੋਂ 618 ਕੇਸਾਂ ਦਾ ਨਿਪਟਾਰਾ ਮੌਕੇ 'ਤੇ ਹੀ ਰਾਜ਼ੀਨਾਮੇ ਰਾਹੀਂ ਕਰਵਾ ਕੇ 18,29,37,113 ਦਾ ਮੁਆਵਜ਼ਾ ਸੈਟਲ ਕੀਤਾ ਗਿਆ।

PunjabKesari

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੋਕ ਅਦਾਲਤਾਂ ਦਾ ਮਕਸਦ ਲੋਕਾਂ ਨੂੰ ਜਲਦੀ ਅਤੇ ਸਸਤਾ ਨਿਆਂ ਦੁਆਉਣਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੋਕ ਅਦਾਲਤ ਰਾਹੀਂ ਫੈਸਲੇ ਕਰਵਾਉਣ ਨਾਲ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਭਾਈਚਾਰਾ ਵੀ ਵਧਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਲੋਕਾਂ ਨੂੰ ਆਪਣੇ ਕੇਸਾਂ ਦਾ ਫੈਸਲਾ ਲੋਕ ਅਦਾਲਤਾਂ ਰਾਹੀਂ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਜਾਪਇੰਦਰ ਸਿੰਘ ਸੀ. ਜੇ. ਐੱਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਲੰਧਰ ਨੇ ਦੱਸਿਆ ਕਿ ਲੋਕ ਅਦਾਲਤ ਤੋਂ ਇਲਾਵਾ ਸਾਲ 2019 'ਚ 3 ਕੌਮੀ ਲੋਕ ਅਦਾਲਤਾਂ ਲਾਈਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਲੋਕ ਅਦਾਲਤਾਂ 'ਚ 3206 ਕੇਸਾਂ ਦਾ ਫੈਸਲਾ ਕਰਵਾ ਕੇ ਲਗਭਗ 30 ਕਰੋੜ ਰੁਪਏ ਦਾ ਮੁਆਵਜ਼ਾ ਸਬੰਧਤ ਧਿਰਾਂ ਨੂੰ ਦਿਵਾਇਆ ਜਾ ਚੁੱਕਾ ਹੈ ਅਤੇ 520 ਕੇਸਾਂ ਦਾ ਨਿਪਟਾਰਾ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਰਾਹੀਂ ਕੀਤਾ ਗਿਆ।

ਲੋਕ ਅਦਾਲਤਾਂ ਦੀ ਪ੍ਰਧਾਨਗੀ ਦਰਬਾਰੀ ਲਾਲ ਮਾਣਯੋਗ ਵਧੀਕ ਜ਼ਿਲਾ ਅਤੇ ਸੈਸ਼ਨਜ਼ ਜੱਜ, ਤੇਜਵਿੰਦਰ ਸਿੰਘ ਪ੍ਰੀਜ਼ਾਈਡਿੰਗ ਅਫਸਰ, ਇੰਡਸਟਰੀਅਲ ਟ੍ਰਿਬਿਊਨਲ ਐੱਸ. ਐੱਸ. ਸਾਹਨੀ, ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਭੁਪਿੰਦਰ ਮਿੱਤਲ, ਸ਼ਮਿੰਦਰਪਾਲ ਸਿੰਘ, ਮੈਡਮ ਦਮਨਦੀਪ, ਕਮਲ ਹੀਰਾ, ਮੈਡਮ ਹਰਪ੍ਰੀਤ ਕੌਰ , ਦਵਿੰਦਰ ਸਿੰਘ ਅਤੇ ਮੈਡਮ ਤਰਜਨੀ ਸਿਵਲ ਜੱਜ ਨਕੋਦਰ, ਕੰਵਲਜੀਤ ਸਿੰਘ ਮਾਣਯੋਗ ਸਿਵਲ ਜੱਜ ਨਕੋਦਰ ਨੇ ਕੀਤੀ।

ਇਸ ਮੌਕੇ ਬਾਰ ਪ੍ਰਧਾਨ ਸੁਸ਼ੀਲ ਮਹਿਤਾ, ਸਕੱਤਰ ਬਾਰ ਐਸੋਸੀਏਸ਼ਨ ਸੰਜੀਵ ਕੰਬੋਜ ਵਕੀਲ, ਜਗਨ ਨਾਥ ਸੀਨੀਅਰ ਅਸਿਸਟੈਂਟ, ਪਰਮਿੰਦਰ ਬੇਰੀ, ਹਰਲੀਨ ਕੌਰ, ਮੈਡਮ ਰੁਪਿੰਦਰ ਪ੍ਰੀਤ ਬੱਲ, ਪੁਸ਼ਪ ਜੈਨ, ਰਾਮ ਤੀਰਥ ਗੁਪਤਾ, ਸੀਨੀਅਰ ਵਕੀਲ ਸ਼ਰਮਾ, ਮੈਡਮ ਰੂਪਮ ਯੋਗਤਾ, ਜਗਜੀਤ ਸਿੰਘ, ਗੁਰਵੰਤ ਸਿੰਘ ਬਾਜਵਾ, ਸੁਰਜੀਤ ਲਾਲ, ਅਦਿਤਿਆ ਜੈਨ ਅਤੇ ਇਨ੍ਹਾਂ ਦੇ ਨਾਲ-ਨਾਲ ਮਿਸ ਸੁਸ਼ਮਾ ਹਾਂਡੂ, ਐੱਸ. ਕੇ. ਜੁਲਕਾ ਵੀ ਹਾਜ਼ਰ ਸਨ।


shivani attri

Content Editor

Related News