ਨਸ਼ਾਂਸ਼ਹਿਰ 'ਚ ਹਰ ਰੋਜ਼ ਇਕ ਟਨ ਸਿੰਗਲ ਯੂਜ਼ ਪਲਾਸਿਟਕ ਦਾ ਹੁੰਦਾ ਹੈ ਇਸਤੇਮਾਲ

08/03/2022 4:46:41 PM

ਨਵਾਂਸ਼ਹਿਰ (ਮਨੋਰੰਜਨ )- ਭਾਰਤ ਸਰਕਾਰ ਦੇ ਵੱਲੋਂ ਸਿੰਗਲ ਯੂਜ਼ ਪਲਾਸਟਿਕ ’ਤੇ ਲਗਾਈ ਗਈ ਰੋਕ ਦੇ ਬਾਅਦ ਹੁਣ ਪੰਜਾਬ ਸਰਕਾਰ ਨੇ 5 ਅਗਸਤ ਤੋਂ ਰਾਜ ਵਿਚ ਹੋਈ ਸਖ਼ਤੀ ਨਾਲ ਰੋਕਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸਾਰੇ ਡੀ. ਸੀ. ਨੂੰ ਇਸ ਨੂੰ ਰੋਕਣ ਲਈ ਪੁਲਸ ਦੀ ਮਦਦ ਲੈਣ ਦੇ ਵੀ ਹੁਕਮ ਜਾਰੀ ਕੀਤੇ ਹਨ। ਨਵਾਂਸ਼ਹਿਰ ਵਿਚ ਹਰ ਰੋਜ਼ ਦੋ ਟਨ ਪਲਾਸਿਟਕ ਇਸਤੇਮਾਲ ਹੁੰਦਾ ਹੈ। ਇਸ ਵਿਚ ਅੱਧਾ ਸਿੰਗਲ ਯੂਜ਼ ਪਲਾਸਟਿਕ ਹੁੰਦਾ ਹੈ। ਅਜਿਹੇ ਵਿਚ ਟਨ ਸਿੰਗਲ ਯੂਜ਼ ਪਲਾਸਿਟਕ ਦੇ ਪ੍ਰਯੋਗ ’ਤੇ ਰੋਕ ਲਗਾਉਣਾ ਪ੍ਰਸ਼ਾਸਨ ਲਈ ਆਸਾਨ ਨਹੀਂ ਹੋਵੇਗਾ। ਚਾਹੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਾਰੇ ਨਗਰ ਕੌਂਸਲ ਦੇ ਈ. ਓ., ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ 5 ਅਗਸਤ ਤੋਂ ਇਸ ਨੂੰ ਸਖ਼ਤੀ ਨਾਲ ਰੋਕਣ ਲਈ ਬੈਠਕ ਸ਼ੁਰੂ ਕਰ ਦਿੱਤੀ ਹੈ ਪਰ ਇਕ ਜੁਲਾਈ ਤੋਂ ਸਿੰਗਲ ਯੂਜ਼ ਪਲਾਸਿਟਕ ’ਤੇ ਪਾਬੰਦੀ ਦੇ ਬਾਵਜੂਦ ਬਿਨਾਂ ਝਿਜਕ ਪੂਰੇ ਜ਼ਿਲ੍ਹੇ ਵਿਚ ਅਜੇ ਵੀ ਸਿੰਗਲ ਯੂਜ਼ ਪਲਾਸਿਟਕ ਸ਼ਰੇਆਮ ਵਰਤੋਂ ਹੋ ਰਹੀ ਹੈ।

ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ

ਧਿਆਨ ਹੋਵੇ ਕਿ ਸ਼ਹਿਰ ਵਿਚ ਕੂੜੇ ਦੇ ਜੋ ਡੰਪ ਬਣ ਰਹੇ ਹਨ ਉਸ ਨੂੰ ਬਣਾਉਣ ਵਿਚ ਜ਼ਿਆਦਾਤਰ ਸਿੰਗਲ ਯੂਜ ਪਲਾਸਟਿਕ ਦਾ ਹੀ ਹੱਥ ਹੈ। ਇਹ ਪਲਾਸਟਿਕ ਕੂੜੇ ਦੇ ਡੰਪ ਨੂੰ ਖਤਮ ਕਰਨ ’ਚ ਸਭ ਤੋਂ ਵੱਡੀ ਰੁਕਾਵਟ ਹੈ। ਸੋਮਵਾਰ ਏ. ਡੀ. ਸੀ. ਰਾਜੀਵ ਵਰਮਾ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਲੋਕਾਂ ਨੂੰ ਇਸ ਸਬੰਧ ਵਿਚ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ।
ਪ੍ਰਦੂਸ਼ਣ ਬੋਰਡ ਦੇ ਐੱਸ. ਡੀ. ਓ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਪਲਾਸਟਿਕ ਦੇ ਕਚਰੇ ਦੇ ਡੰਪ ਨੂੰ ਲੋਕ ਅੱਗ ਲਗਾ ਦਿੰਦੇ ਹਨ ਤਾਂ ਇਸ ਦੇ ਧੂੰਏ ਨਾਲ ਜ਼ਹਿਰ ਦੇ ਕਣ ਹਵਾ ਵਿਚ ਮਿਲ ਕੇ ਪ੍ਰਦੂਸ਼ਣ ਫੈਲਾਉਣਦੇ ਹਨ। ਸਿੰਗਲ ਯੂਜ਼ ਪਲਾਸਟਿਕ ਪ੍ਰਦੂਸ਼ਣ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਇਸ ਨੂੰ ਰੀਸਾਇਕਿਲ ਨਹੀ ਕੀਤਾ ਜਾ ਸਕਦਾ। ਇਹ ਪਲਾਸਟਿਕ ਨਾ ਤਾਂ ਡਿਸਪੋਜ ਹੁੰਦਾ ਹੈ ਨਾ ਹੀ ਇਸ ਨੂੰ ਜਲਾਇਆ ਜਾ ਸਕਦਾ ਹੈ। ਇਹ ਬਰਸਾਤ ਵਿਚ ਪਾਣੀ ਨੂੰ ਜ਼ਮੀਨ ਵਿਚ ਥੱਲੇ ਜਾਣ ’ਤੇ ਵੀ ਰੋਕਦਾ ਹੈ। ਜਿਸ ਦੇ ਕਾਰਨ ਭੂਮੀ ਦੇ ਥੱਲੇ ਪਾਣੀ ਦਾ ਪੱਧਰ ਵੀ ਘੱਟ ਹੋ ਜਾਂਦਾ ਹੈ। ਜਿਸ ਨਾਲ ਭਿਆਨਕ ਬੀਮਾਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਲਾਸਟਿਕ ਸਮੁੰਦਰ ਵਿਚ ਵੀ ਕਈ ਸੌ ਸਾਲਾ ਤੱਕ ਖ਼ਤਮ ਨਹੀ ਹੁੰਦਾ ਅਤੇ ਸਮੁੰਦਰ ਦੇ ਜੀਵ-ਜੰਤੂਆਂ ਲਈ ਵੀ ਵੱਡਾ ਖ਼ਤਰਾ ਬਣਿਆ ਰਹਿੰਦਾ ਹੈ।

ਪਲਾਸਟਿਕ ਦੇ ਕਾਰੋਬਾਰ ਵਿਚ ਲੱਗੇ ਸੈਂਕੜੇ ਦੁਕਾਨਦਾਰ

ਵੈਸੇ ਤਾਂ ਜ਼ਿਲ੍ਹੇ ਵਿਚ ਸਿੰਗਲ ਯੂਜ਼ ਪਲਾਸਿਟਕ ਦੇ ਲਿਫ਼ਾਫ਼ੇ ਕਰਿਆਨਾ ਅਤੇ ਮਨਿਆਰੀ ਦੀ ਦੁਕਾਨਾਂ ਤੋਂ ਮਿਲ ਜਾਂਦੇ ਹਨ ਪਰ ਜ਼੍ਹਿਲੇ ਵਿਚ ਸੈਂਕੜੇ ਦੇ ਕਰੀਬ ਦੁਕਾਨਦਾਰ ਪੂਰੀ ਤਰ੍ਹਾਂ ਨਾਲ ਇਸੇ ਕਾਰੋਬਾਰ ਵਿਚ ਲੱਗੇ ਹੋਏ ਹਨ। ਇਕ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਲਗਾਉਣ ਦੇ ਬਾਅਦ ਉਨ੍ਹਾਂ ਦਾ ਕਾਰੋਬਾਰ ਤਾਂ ਪ੍ਰਭਾਵਿਤ ਹੋਇਆ ਹੈ ਪਰ ਪੂਰੀ ਤਰ੍ਹਾਂ ਨਾਲ ਇਸ ਦੀ ਸੇਲ ਅਤੇ ਪਰਚੇਜ ’ਤੇ ਰੋਕ ਨਹੀ ਲੱਗ ਸਕੀ। ਇਸ ਕੰਮ ਵਿਚ ਲੱਗੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੇ ਬਾਰੇ ਵੀ ਸੋਚਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਵਿਚ ਪੈਕ ਹੋ ਕੇ ਕੋਲਡ ਡ੍ਰਿਕ ਤੇ ਹੋਰ ਚੀਜ਼ਾਂ ਵਿਕ ਸਕਦੀਆਂ ਹਨ ਤਾਂ ਫਿਰ ਇਹ ਵੈਨ ਵੱਡੀ ਕੰਪਨੀਆ ਦੇ ਲਈ ਕਿਉ ਨਹੀਂ।

ਇਹ ਵੀ ਪੜ੍ਹੋ: ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

19 ਤਰ੍ਹਾਂ ਦੀਆਂ ਸਿੰਗਲ ਯੂਜ ਪਲਾਸਟਿਕ ’ਤੇ ਹੈ ਰੋਕ

ਜੋ ਸਿੰਗਲ ਯੂਜ਼ ਪਲਾਸਿਟਕ ਦੀ ਵਸਤੂਆਂ ’ਤੇ ਰੋਕ ਲਗਾਈ ਹੈ ਉਸ ਵਿਚ ਜਿਵੇਂ ਕਿ (ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬੱਡਜ਼, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ-ਕ੍ਰੀਮ ਸਟਿਕਸ, ਸਜ਼ਾਵਟ ਲਈ ਪੋਲੀਸਟੀਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਪਾਈਪ, ਮਿਠਾਈਆਂ ਦੇ ਡੱਬਿਆਂ, ਇਨਵੀਟੇਸ਼ਨ ਕਾਰਡ, ਸਿਗਰੇਟ ਪੈਕੇਟ ਦੇ ਆਲੇ-ਦੁਆਲੇ ਲਪੇਟਣ ਜਾਂ ਪੈਕਿੰਗ ਕਰਨ ਵਾਲੀਆਂ ਫਿਲਮਾਂ, 100 ਮਾਈਕ੍ਰੋਨ ਤੋਂ ਘੱਟ ਪਲਾਸਟਿਕ ਜਾਂ ਪੀ.ਵੀ.ਸੀ. ਬੈਨਰ, ਸਟਿੱਕਰ ਦੀ ਮੈਨੂਫੈਕਚਰਿੰਗ, ਆਯਾਤ, ਭੰਡਾਰ, ਵਿਤਰਣ, ਵਿਕਰੀ ਅਤੇ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਗੁਰਦੁਆਰਾ ਸਾਹਿਬ 'ਚ ਕੁੜੀ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼, ਘਟਨਾ CCTV 'ਚ ਹੋਈ ਕੈਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha