ਸ਼ਾਹਕੋਟ : ਨਾਂਦੇੜ ਸਾਹਿਬ ਤੋਂ ਪਰਤੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਨੈਗੇਟਿਵ

05/10/2020 1:00:55 AM

ਸ਼ਾਹਕੋਟ,(ਕੁਲਜੀਤ) : ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਪਿੰਡ ਬਾਜਵਾ ਕਲਾਂ ਦੇ ਚਾਰ ਸਰਧਾਲੂ ਨਛੱਤਰ ਕੌਰ, ਬਲਜੀਤ ਕੌਰ, ਕਰਮਜੀਤ ਸਿੰਘ, ਪ੍ਰਕਾਸ਼ ਕੌਰ ਤੇ ਪਿੰਡ ਬਾਊਪੁਰ ਬੇਟ ਪਰਤੇ ਪੰਜ ਕੰਬਾਈਨ ਡਰਾਈਵਰ ਗੁਰਦੀਪ ਸਿੰਘ, ਮੰਗਤ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਬਜਿੰਦਰ ਸਿੰਘ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ । ਡਾ. ਅਮਰਦੀਪ ਸਿੰਘ ਦੁੱਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਅਜੇ ਇਕਾਂਤਵਾਸ ਕੇਂਦਰ ਜਲੰਧਰ ਵਿੱਚ ਹੀ ਰੱਖਿਆ ਗਿਆ ਹੈ। ਬੀ.ਈ.ਈ. ਚੰਦਨ ਮਿਸ਼ਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੋਏ ਸਰਵੇ ਵਿੱਚ 113 ਟੀਮਾਂ ਨੇ 2748 ਘਰਾਂ ਦਾ ਸਰਵੇ ਕੀਤਾ । ਇਨ੍ਹਾਂ ਘਰਾਂ ਵਿੱਚੋਂ 13392 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਇੱਕ ਵਿਅਕਤੀ ਨੂੰ ਕੋਰੋਨਾ ਜਾਂਚ ਦੇ ਲਈ ਜਲੰਧਰ ਰੈਫਰ ਕੀਤਾ ਗਿਆ ਹੈ ।
 

Deepak Kumar

This news is Content Editor Deepak Kumar