3 ਵਾਹਨਾਂ ਦੀ ਭਿਆਨਕ ਟੱਕਰ, 2 ਜ਼ਖਮੀ

09/27/2019 5:50:59 PM

ਜਲੰਧਰ (ਸੋਨੂੰ)—ਸੈਲਫੀ ਲੈਣ ਦੇ ਚੱਕਰ 'ਚ ਪਹਿਲਾਂ ਵੀ ਬਹੁਤ ਵਾਰ ਵੱਡੇ ਹਾਦਸੇ ਹੋ ਚੁੱਕੇ ਹਨ, ਕਈ ਲੋਕ ਤਾਂ ਸੈਲਫੀ ਲੈਣ ਦੇ ਚੱਕਰ 'ਚ ਆਪਣੀ ਜਾਨ ਗਵਾ ਚੁੱਕੇ ਹਨ। ਤਾਜਾ ਮਾਮਲਾ ਜਲੰਧਰ ਦੇ ਨਕੋਦਰ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਛੋਟਾ ਹਾਥੀ, ਆਲਟੋ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਮੌਕੇ 'ਤੇ ਪਹੁੰਚੇ ਥਾਣੇ ਦੇ ਇੰਚਾਰਜ ਪੁਸ਼ਪਵਾਲੀ ਨੇ ਇਸ ਘਟਨਾ ਦਾ ਜਾਇਜ਼ਾ ਲਿਆ ਅਤੇ ਜ਼ਖਮੀਆਂ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਆਲਟੋ ਕਾਰ ਸਵਾਰ ਨੌਜਵਾਨ ਆਪਣੀ ਸੋਸ਼ਲ ਮੀਡੀਆ 'ਤੇ ਸਟੇਟਸ ਪਾਉਣ ਦੇ ਚੱਕਰ 'ਚ ਵੀਡੀਓ ਬਣਾ ਰਿਹਾ ਸੀ, ਜਿਸ ਛੋਟਾ ਹਾਥੀ ਆਲਟੋ ਕਾਰ ਨਾਲ ਟਕਰਾਇਆ ਅਤੇ ਪਿੱਛੋਂ ਆ ਰਹੇ ਮੋਟਰਸਾਈਕਲ ਵੀ ਉਨ੍ਹਾਂ ਦੇ 'ਚ ਵੱਜ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ 2 ਨੌਜਵਾਨ ਜ਼ਖਮੀ ਹੋ ਗਏ। ਐੱਸ.ਐੱਚ.ਓ. ਨੇ ਛੋਟੇ ਹਾਥੀ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna