ਨਕੋਦਰ ਮੁੱਖ ਸੜਕ ਦਾ ਕੰਮ ਅੱਧ-ਵਿਚਾਲੇ ਲਟਕਿਆ, ਇਲਾਕਾ ਨਿਵਾਸੀਆਂ ’ਚ ਭਾਰੀ ਰੋਸ

08/01/2020 8:55:41 AM

ਮੱਲ੍ਹੀਆਂ ਕਲਾਂ,  (ਟੁੱਟ)-ਫਿਲੌਰ ਤੋਂ ਲੈ ਕੇ ਕਾਲਾ ਸੰਘਿਆਂ ਨਕੋਦਰ-ਕਪੂਰਥਲਾ ਮਾਰਗ ਜ਼ਿਲਾ ਕਪੂਰਥਲਾ ਦੀ ਹੱਦ ਤੱਕ ਤਕਰੀਬਨ 49 ਕਿਲੋਮੀਟਰ ਤੱਕ ਦੀ ਸੜਕ ਦਾ ਨਿਰਮਾਣ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋਇਆ ਸੀ, ਜੋ 31 ਅਕਤੂਬਰ 2020 ਤੱਕ ਪੂਰਾ ਮੁਕੰਮਲ ਕੀਤਾ ਜਾਣਾ ਸੀ ਪਰ ਲੱਗਦਾ ਹੈ ਕਿ ਇਸ ਸੜਕ ਦੇ ਅਜੇ ਭਾਗ ਨਹੀਂ ਖੁੱਲ੍ਹੇ ਹਨ, ਜਿਸ ਕਾਰਨ ਇਸ ਦਾ ਕੰਮ ਲਟਕ ਗਿਆ ਹੈ।

ਕੁਝ ਸਮਾਂ ਪਹਿਲਾਂ ਦੋਨਾਂ ਇਲਾਕੇ ਦੀਆਂ ਸਮਾਜਿਕ ਜਥੇਬੰਦੀਆਂ ਅਤੇ ਪ੍ਰੈੱਸ ਕਲੱਬ ਮੱਲ੍ਹੀਆਂ ਕਲਾਂ ਵੱਲੋਂ ਦੋਨਾਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਧਰਨੇ ਤੇ ਸੰਘਰਸ਼ ਕਰ ਕੇ ਸਰਕਾਰ ਨੂੰ ਇਸ ਸੜਕ ਨੂੰ ਬਣਾਉਣ ਲਈ ਮਜਬੂਰ ਕੀਤਾ ਗਿਆ ਸੀ, ਜਿਸ ਕਾਰਨ ਦੋ ਸੈਸ਼ਨਾਂ ਵਿਚ ਸਰਕਾਰ ਵੱਲੋਂ ਕਪੂਰਥਲਾ ਜ਼ਿਲੇ ਦੀ ਹੱਦ ਤੋਂ ਲੈ ਕੇ ਅੱਡਾ ਟੁੱਟ ਕਲਾਂ ਦੇ ਪੈਟਰੋਲ ਪੰਪ ਤੱਕ ਤਕਰੀਬਨ 10 ਕਿਲੋਮੀਟਰ ਦੀ ਸੜਕ ਦੇ ਖੱਡੇ ਪੂਰ ਕੇ ਲੁੱਕ ਦੀ ਪਹਿਲੀ ਪਰਤ ਹੀ ਪਾਈ ਗਈ ਸੀ, ਜਿਸ ਕਾਰਨ ਨਿੱਤ ਦੇ ਰਾਹਗੀਰਾਂ ਨੇ ਥੋੜ੍ਹੀ ਰਾਹਤ ਤਾਂ ਮਹਿਸੂਸ ਕੀਤੀ ਸੀ । ਫਰਵਰੀ ਤੋਂ ਬਾਅਦ ਕੋਰੋਨਾ ਮਹਾਂਮਾਰੀ ਕਾਰਨ ਫਿਰ ਇਸ ਸੜਕ ਦਾ ਨਿਰਮਾਣ ਬੰਦ ਕਰ ਦਿੱਤਾ ਗਿਆ।

ਇਸ ਸਬੰਧੀ ਪ੍ਰੈੱਸ ਵੱਲੋਂ ਹਲਕਾ ਇੰਚਾਰਜ ਨਕੋਦਰ ਕਾਂਗਰਸ ਜਗਬੀਰ ਸਿੰਘ ਬਰਾੜ ਨਾਲ ਵੀ ਕਈ ਵਾਰ ਗੱਲ ਕੀਤੀ ਗਈ ਹੈ ਪਰ ਉਨ੍ਹਾਂ ਦਾ ਹਮੇਸ਼ਾ ਇਹੀ ਜਵਾਬ ਹੁੰਦਾ ਹੈ ਕਿ ਬਹੁਤ ਜਲਦੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ ਪਰ ਇਸ ’ਤੇ ਅਮਲ ਹੁੰਦਾ ਦਿਖਾਈ ਨਹੀਂ ਦੇ ਰਿਹਾ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ । ਬਰਸਾਤ ਦੇ ਦਿਨਾ ਥਾਂ-ਥਾਂ ਪਏ ਖੱਡੇ ਪਾਣੀ ਨਾਲ ਭਰਾ ਜਾਦੇ ਹਨ, ਜੋ ਕਿ ਰਾਹਗੀਰਾਂ ਲਈ ਭਾਰੀ ਮੁਸਕਲ ਖੜ੍ਹੀ ਕਰਦੇ ਹਨ। ਇਲਾਕੇ ਦੇ ਲੋਕ ਆਪਣੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਫਿਰ ਤੋਂ ਸੰਘਰਸ਼ ਕਰਨ ਦੇ ਕਮਰ ਕੱਸੇ ਕੱਸਣ ਲਈ ਮਜ਼ਬੂਰ ਹੋ ਰਹੇ ਹਨ।

 


Lalita Mam

Content Editor

Related News