ਜਲੰਧਰ : ਨਕੌਦਰ ਚੌਂਕ ਨੇੜੇ ਸਟੀਲਕੋ ਇੰਡਸਟਰੀ ’ਚ ਲੱਗੀ ਭਿਆਨਕ ਅੱਗ

04/15/2020 10:57:08 PM

ਜਲੰਧਰ,(ਜੋਤੀ): ਸ਼ਹਿਰ ਦੇ ਨਕੋਦਰ ਚੌਂਕ ਨੇੜੇ ਅੱਜ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਕੋਦਰ ਚੌਂਕ ਨੇੜੇ ਸਟੀਲਕੋ ਇੰਡਸਟਰੀ ’ਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਪੁੱਜ ਗਈਆਂ। ਜਿਨ੍ਹਾਂ ਵਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।

 

Deepak Kumar

This news is Content Editor Deepak Kumar