ਨਕੋਦਰ : ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਸ਼ਟਰ ਤੋੜ ਕੇ ਜਿਊਲਰਸ ਅਤੇ ਮੋਬਾਇਲਾਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

01/31/2024 2:27:02 PM

ਨਕੋਦਰ (ਪਾਲੀ)- ਸਿਟੀ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਟਿੱਚ ਜਾਣਦੇ ਹੋਏ ਚੋਰ-ਲੁਟੇਰੇ ਆਏ ਦਿਨ ਸ਼ਹਿਰ ’ਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਸ ਉਨ੍ਹਾਂ ਨੂੰ ਕਾਬੂ ਕਰਨ ’ਚ ਨਾਕਾਮ ਸਾਬਤ ਹੋ ਰਹੀ ਹੈ। ਸ਼ਹਿਰ ’ਚ ਪਿਛਲੇ ਕੁਝ ਦਿਨਾਂ ’ਚ ਹੋਈਆਂ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਅਜੇ ਟ੍ਰੇਸ ਨਹੀਂ ਹੋਈਆਂ। ਬੀਤੀ ਰਾਤ 1 ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਜਿਊਲਰ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖ ਰੁਪਏ ਦੇ ਗਹਿਣੇ ਚੋਰੀ ਕਰ ਫਰਾਰ ਹੋ ਗਏ। ਘਟਨਾ ਸੀ. ਸੀ. ਟੀ .ਵੀ. ਕੈਮਰੇ ’ਚ ਕੈਦ ਹੋ ਗਈ।


ਚੋਰਾਂ ਨੇ ਦੁਕਾਨ ਦੇ ਆਲੇ-ਦੁਆਲੇ ਘਰਾਂ ਨੂੰ ਬਾਹਰੋਂ ਕੁੰਡੇ ਲਾ ਦਿੱਤੇ ਤਾਂ ਕਿ ਕੋਈ ਬਾਹਰ ਨਾ ਆ ਸਕੇ। ਉਕਤ ਵਾਰਦਾਤ ਨੇ ਪੂਰੇ ਸ਼ਹਿਰ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ, ਜਿਸ ਪੁਲਸ ਪ੍ਰਸ਼ਾਸਨ ਖ਼ਿਲਾਫ਼ ਕਾਫੀ ਰੋਸ ਪਾਇਆ ਜਾ ਰਿਹਾ ਹੈ। ਮੁਹੱਲਾ ਗੁਰੂ ਨਾਨਕ ਪੁਰਾ ’ਚ ਸਥਿਤ ਆਰਤੀ ਜਿਊਲਰਜ਼ ਦੁਕਾਨ ਦੇ ਮਾਲਕ ਸ਼ੁਭਮ ਨੇ ਦੱਸਿਆ ਕਿ ਰਾਤ ਦੇ ਸਮੇਂ ਦੁਕਾਨ ਲਾਗੇ ਇਕ ਘਰ ਦੇ ਪਰਿਵਾਰਕ ਮੈਂਬਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ 10-12 ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਦੁਕਾਨ ਦਾ ਸ਼ਟਰ ਤੋੜ ਰਹੇ ਹਨ। ਪੁਲਸ ਨੂੰ ਸੂਚਿਤ ਕਰ ਕੇ ਜਦ ਉਹ ਦੁਕਾਨ ’ਤੇ ਪਹੁੰਚੇ ਤਾਂ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ।


ਉਨਾਂ ਦੱਸਿਆ ਕਿ ਚੋਰ ਕਰੀਬ 5 ਤੋਂ 6 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੈ ਗਏ। ਦੁਕਾਨ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਤੇ ਲਾਕਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਚੋਰੀ ਦੀ ਸੂਚਨਾ ਮਿਲਦੇ ਤੁਰੰਤ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ, ਸਿਟੀ ਥਾਣਾ ਮੁਖੀ ਧਰਮਿੰਦਰ ਕਲਿਆਣ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ


ਦੂਜੀ ਘਟਨਾ 'ਚ ਚੋਰਾਂ ਨੇ ਮੋਬਾਇਲ ਸ਼ਾਪ ਨੂੰ ਬਣਾਇਆ ਨਿਸ਼ਾਨਾ
ਬੀਤੀ ਰਾਤ ਚੋਰਾਂ ਨੇ ਹਸਪਤਾਲ ਰੋਡ ’ਤੇ ਸਥਿਤ ਇਕ ਮੋਬਾਇਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਐੱਚ. ਆਰ. ਟਰੇਡ ਮੋਬਾਇਲ ਦੇ ਮਾਲਕ ਬੌਬੀ ਨੇ ਦੱਸਿਆ ਕਿ ਚੋਰ ਬੀਤੀ ਰਾਤ ਕੰਧ ਪਾੜ ਕੇ ਦਾਖਲ ਹੋਏ। ਚੋਰ ਦੁਕਾਨ ’ਚੋਂ ਪੁਰਾਣੇ ਮੋਬਾਇਲ, ਮੋਬਾਇਲਾਂ ਦਾ ਸਾਮਾਨ ਚੋਰੀ ਕਰ ਲੈ ਗਏ। ਉਨ੍ਹਾਂ ਕਿਹਾ ਕਿ ਫਿਲਹਾਲ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ। ਬਾਕੀ ਚੋਰੀ ਹੋਏ ਸਾਮਾਨ ਦੀ ਲਿਸਟ ਬਣਾਉਣ ਉਪਰੰਤ ਹੀ ਪਤਾ ਲੱਗੇਗਾ। ਏ. ਐੱਸ. ਆਈ. ਹੰਸ ਰਾਜ ਸਮੇਤ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚੇ ਤੇ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon