ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਸੰਗਤ ਵੱਲੋਂ ਸਜਾਇਆ ਗਿਆ ਮਹਾਨ ਨਗਰ ਕੀਰਤਨ

02/05/2021 3:05:58 PM

ਟਾਂਡਾ ਉੜਮੁੜ (ਪਰਮਜੀਤ ਸਿੰਘ  ਮੋਮੀ,ਕੁਲਦੀਸ਼)- ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਮਿਆਣੀ (ਹਿੰਮਤਪੁਰ) ਤੋਂ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ 13ਵਾਂ ਮਹਾਨ ਨਗਰ ਕੀਰਤਨ  ਸ਼ਰਧਾਪੂਰਵਕ  ਤੇ ਉਤਸ਼ਾਹ ਨਾਲ ਸਜਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗ੍ਰਾਮ ਪੰਚਾਇਤ ਅਤੇ   ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਮਨਗਰ ਕੀਰਤਨ ਦੀ ਆਰੰਭਤਾ ਸਮੇਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। 

ਨਗਰ ਕੀਰਤਨ ਦੌਰਾਨ ਰਾਗੀ ਸਿੰਘਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਣੀ ਹਾਜ਼ਰੀ ਲਗਵਾਈ ਜਾ ਰਹੀ ਸੀ ਨਗਰ ਕੀਰਤਨ ਦੌਰਾਨ ਜਿੱਥੇ ਗੱਤਕਾ ਅਖਾੜਾ ਦੇ ਸਿੰਘਾਂ ਵੱਲੋਂ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉਥੇ ਹੀ ਬੈਂਡ ਵਾਜੇ ਦੀਆਂ ਪਾਰਟੀਆਂ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੀਆਂ ਸਨ।

ਇਹ ਨਗਰ ਕੀਰਤਨ  ਨਗਰ ਕੀਰਤਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਮਿਆਣੀ(ਹਿੰਮਤਪੁਰ) ਤੋਂ ਆਰੰਭ ਹੋ ਕੇ  ਸੰਤ ਬਾਬਾ ਪ੍ਰੇਮ ਸਿੰਘ ਚੌਂਕ ਮਿਆਣੀ,ਗੁਰੂ ਨਾਨਕ ਦਰਬਾਰ ਚੌਕ ,ਬੱਸ ਸਟੈਂਡ ਮਿਆਣੀ , ਪਿੰਡ ਪੁਲ ਪੁਖਤਾ ,ਦਬੁਰਜੀ, ਬੈਂਸ ਅਵਾਨ ,ਪਿੰਡੀ ਖੈਰ, ,ਜਲਾਲਪੁਰ ,ਸਲੇਮਪੁਰ, ਰੜਾ ,ਭੂਲਪੁਰ, ਬਾਬਾ ਖਾਕੀਸ਼ਾਹ ਚੌਕ ਮਿਆਣੀ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ।ਨਗਰ ਕੀਰਤਨ ਵਿੱਚ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਪ੍ਰਧਾਨ ਤਰਸੇਮ ਸਿੰਘ ਮਿਆਣੀ, ਜੋਗਿੰਦਰ ਸਿੰਘ ਗੁਰਮੀਤ ਸਿੰਘ,ਗੁਰਜੀਤ ਸਿੰਘ ਡਿੰਪਾ,   ਹਰਭਜਨ ਸਿੰਘ, ਅਮਰਜੀਤ ਸਿੰਘ, ਅਨੋਖ ਸਿੰਘ ,ਜਸਵੰਤ ਸਿੰਘ ,ਮਨਜੀਤ ਸਿੰਘ ਬਲਵਿੰਦਰ ਸਿੰਘ, ਅਵਤਾਰ ਸਿੰਘ , ਗੁਲਸ਼ਨ ਭਗਤ , ਜਸਕਰਨ ਸਿੰਘ ਭੂਸ਼ਾ ,ਪਰਮਜੀਤ ਸਿੰਘ ,ਸੂਬੇਦਾਰ ਜੋਗਿੰਦਰ ਸਿੰਘ, ਕਮਲ ਮਿਆਣੀ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ।

shivani attri

This news is Content Editor shivani attri