ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ ''ਚ ਉਮਰ ਕੈਦ

02/02/2020 4:41:22 PM

ਜਲੰਧਰ (ਜਤਿੰਦਰ, ਭਾਰਦਵਾਜ)— ਐਡੀਸ਼ਨਲ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਵੱਲੋਂ ਰਾਜਬੀਰ ਸਿੰਘ ਉਰਫ ਰਾਜਾ ਵਾਸੀ ਪਿੰਡ ਕੁਹਾਲਾ ਨੂੰ ਸੰਦੀਪ ਕੌਰ ਦੀ ਗਲਾ ਘੁੱਟ ਕੇ ਹੱਤਿਆ ਕਰਕੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਉਮਰ ਕੈਦ, 50 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ 6 ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ।

ਇਸ ਮਾਮਲੇ 'ਚ ਪਰਮਜੀਤ ਕੌਰ ਪਤਨੀ ਤਰਸੇਮ ਸਿੰਘ ਵੱਲੋਂ ਥਾਣਾ ਲਾਂਬੜਾ ਵਿਖੇ ਉਸ ਦੀ ਨਾਬਾਲਗ ਬੱਚੀ ਮਨਦੀਪ ਕੌਰ ਦਾ ਅਣਪਛਾਤੇ ਲੋਕਾਂ ਵੱਲੋਂ ਅਗਵਾ ਕਰਨ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਬਾਅਦ 'ਚ ਪੁਲਸ ਨੇ ਜਾਂਚ ਦੌਰਾਨ ਰਾਜਬੀਰ ਸਿੰਘ ਉਰਫ ਰਾਜਾ ਨੂੰ ਗ੍ਰਿਫਤਾਰ ਕੀਤਾ ਸੀ। ਿਜਸ ਨੇ ਸੰਦੀਪ ਕੌਰ ਦੀ ਹੱਤਿਆ ਕਰਨ ਦੇ ਉਪਰੰਤ ਉਸਦੀ ਲਾਸ਼ ਖੇਤਾਂ 'ਚ ਦੱਬ ਕੇ ਖੁਰਦ-ਬੁਰਦ ਕਰਨ ਦਾ ਜੁਰਮ ਕਬੂਲ ਕੀਤਾ। ਪੁਲਸ ਨੇ ਉਸ ਦੀ ਨਿਸ਼ਾਨਦੇਹੀ ਤੇ ਮ੍ਰਿਤਕਾ ਸੰਦੀਪ ਕੌਰ ਦੀ ਲਾਸ਼ ਖੇਤਾਂ ਤੋਂ ਬਰਾਮਦ ਕੀਤੀ ਸੀ।

shivani attri

This news is Content Editor shivani attri