ਕਾਂਗਰਸ ਦੇ ਸਮਾਗਮ ਦੌਰਾਨ ਆਪਸੀ ਫੁੱਟ ਹੋਈ ਜੱਗ-ਜ਼ਾਹਿਰ, ਨਗਰ ਕੌਸਲਰਾਂ ਨੇ ਵਿਧਾਇਕ ਦਾ ਕੀਤਾ ਬਾਈਕਾਟ

08/08/2021 9:16:18 PM

ਮੁਕੇਰੀਆਂ (ਝਾਵਰ)-ਅੱਜ ਮੁਕੇਰੀਆਂ ਦੇ ਰੈਸਟ ਹਾਊਸ ਵਿਖੇ ਕਾਂਗਰਸ ਪਾਰਟੀ ਵੱਲੋਂ ਇਕ ਸਮਾਗਮ ਨਵ-ਨਿਯੁਕਤ ਸਮਾਲ ਸਕੇਲ ਇੰਡਸਟਰੀਜ਼ ਦੇ ਡਾਇਰੈਕਟਰ ਪ੍ਰਿੰ. ਗੁਰਦਿਆਲ ਸਿੰਘ ਨੂੰ ਸਨਮਾਨਿਤ ਕਰਨ ਲਈ ਕੀਤਾ ਗਿਆ। ਇਸ ਸਮਗਾਮ ਵਿਚ ਵਿਧਾਇਕ ਇੰਦੂ ਬਾਲਾ ਨੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਣਾ ਸੀ ਤਾਂ ਇਸ ਤੋਂ ਪਹਿਲਾਂ ਹੀ ਲਗਭਗ 9 ਕੌਂਸਲਰ ਰੈਸਟ ਹਾਊਸ ਦੇ ਇਕ ਕਮਰੇ ਵਿਚ ਸਮਾਗਮ ਨਗਰ ਕੌਂਸਲ ਦੇ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਕੌਂਸਲਰ ਰਣਯੋਧ ਸਿੰਘ ਕੁੱਕੂ, ਕਾਂਗਰਸੀ ਨੇਤਾ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਕਰ ਰਹੇ ਸਨ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਣ ਲਈ ਅਮਰੀਕਾ 'ਚ ਕੁਝ ਲੋਕ ਲੈ ਰਹੇ ਵੈਕਸੀਨ ਦੀ ਤੀਸਰੀ ਖੁਰਾਕ

ਇਨ੍ਹਾਂ ਵੱਲੋਂ ਪ੍ਰਿੰ. ਗੁਰਦਿਆਲ ਸਿੰਘ ਨੂੰ ਵੱਖ-ਵੱਖ ਕਮਰੇ ਵਿਚ ਬੁਲਾ ਕੇ ਨਾਅਰੇ ਲਾਉਂਦੇ ਹੋਏ ਹਾਰ ਪਾ ਕੇ ਸਨਮਾਨਿਤ ਕਰ ਦਿੱਤਾ। ਜਦੋਂ ਵਿਧਾਇਕ ਰੈਸਟ ਹਾਊਸ ਦੇ ਬਾਹਰ ਲੱਗੀ ਸਟੇਜ ’ਤੇ ਪਹੁੰਚੇ ਤਾਂ ਇਨ੍ਹਾਂ ਨਗਰ ਕੌਂਸਲਰਾਂ ਨੇ ਸਮਾਗਮ ਦਾ ਬਾਈਕਾਟ ਕੀਤਾ ਅਤੇ ਰੈਸਟ ਹਾਊਸ ਤੋਂ ਬਾਹਰ ਚਲੇ ਗਏ, ਇਸ ਤਰ੍ਹਾਂ ਨਾਲ ਕਾਂਗਰਸ ਦੀ ਆਪਸੀ ਫੁੱਟ ਜੱਗ-ਜ਼ਾਹਿਰ ਹੋ ਗਈ, ਜੋ ਸ਼ਹਿਰ ਤੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ :ਥਾਈਲੈਂਡ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਤੇ ਪੁਲਸ 'ਚ ਝੜਪ

ਜਦੋਂ ਇਸ ਸਬੰਧ 'ਚ ਨਗਰ ਕੌਂਸਲ ਦੇ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਕੌਂਸਲਰ ਰਣਯੋਧ ਸਿੰਘ ਕੁੱਕੂ, ਮੱਖਣ ਸਿੰਘ, ਸਚਿਨ ਸਨਿਆਰ, ਵਿਨੋਦ ਲਾਡੀ, ਸਤਨਾਮ ਸਿੰਘ ਕੋਹਲੀ, ਬਲਵਿੰਦਰ ਸਿੰਘ ਬਿੰਦਰ ਤੇ ਹੋਰ ਕੌਂਸਲਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਵਿਧਾਇਕ ਆਪਣੀ ਮਨਮਰਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਅਨਿਆਏ ਹੋ ਰਿਹਾ ਹੈ, ਰੋਸ ਵਜੋਂ ਅਸੀਂ ਸਮਾਗਮ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਮੁੱਖ ਮੰਤਰੀ ਪੰਜਾਬ, ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਪ੍ਰਗਟ ਸਿੰਘ ਨਾਲ ਵੀ ਮੁਲਾਕਾਤ ਕਰ ਰਹੇ ਹਨ।

ਇਹ ਵੀ ਪੜ੍ਹੋ : ਸ਼ਾਹਕੋਟ ਥਾਣੇ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਪੱਥਰਬਾਜ਼ੀ, ASI ਜ਼ਖਮੀ


Anuradha

Content Editor

Related News