ਨਗਰ ਕੌਂਸਲ ਰੂਪਨਗਰ ਦੇ ਈ. ਓ. ਦੀ ਕੋਰੋਨਾ ਰਿਪੋਰਟ ਨੈਗੇਟਿਵ

07/15/2020 10:48:23 AM

ਰੂਪਨਗਰ,(ਵਿਜੇ ਸ਼ਰਮਾ)- ਨਗਰ ਕੌਂਸਲ ਰੂਪਨਗਰ ਦੇ ਈ. ਓ. ਭਜਨ ਚੰਦ ਨੂੰ ਕੋਰੋਨਾ ਹੋਣ ਦੇ ਸਬੰਧ 'ਚ ਪਿਛਲੇ ਕਈ ਦਿਨਾਂ ਤੋ ਸ਼ਹਿਰ 'ਚ ਅਫਵਾਹਾਂ ਅਤੇ ਚਰਚਾ ਦਾ ਬਾਜ਼ਾਰ ਗਰਮ ਸੀ। ਸ਼ਹਿਰ ਵਾਸੀਆਂ 'ਚ ਇਸ ਗੱਲ ਦੀ ਚਰਚਾ ਸੀ ਕਿ ਨਗਰ ਕੌਂਸਲ ਦੇ ਈ. ਓ. ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧ 'ਚ ਸਥਿਤੀ ਸਪਸ਼ਟ ਕਰਦੇ ਹੋਏ ਨਗਰ ਕੌਂਸਲ ਰੂਪਨਗਰ ਦੇ ਈ. ਓ. ਭਜਨ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਅੱਜ ਨਗਰ ਕੌਂਸਲ ਦਫਤਰ 'ਚ ਡਿਊਟੀ 'ਤੇ ਮੌਜੂਦ ਹਨ ਅਤੇ ਪੂਰੀ ਤਰ੍ਹਾਂ ਸਵਸਥ ਹਨ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਕਰ ਰਹੇ ਹਨ।

ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਦਾ ਪਾਲਣ ਕਰਨ ਅਤੇ ਖੁਦ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ। ਉਨ੍ਹਾਂ ਖੁਦ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਚਰਚਾ ਦੇ ਸਬੰਧ 'ਚ ਕਿਹਾ ਕਿ ਕੁਝ ਸ਼ਰਾਰਤੀ ਤੱਤ ਇਸ ਪ੍ਰਕਾਰ ਦੀਆਂ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ 'ਚ ਕੋਰੋਨਾ ਨੂੰ ਲੈ ਕੇ ਦਹਿਸ਼ਤ ਫੈਲਾਉਣ ਦੀ ਫਿਰਾਕ 'ਚ ਰਹਿੰਦੇ ਹਨ। ਇਸ ਲਈ ਸ਼ਹਿਰ ਵਾਸੀ ਕੋਰੋਨਾ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਤੇ ਧਿਆਨ ਨਾ ਦੇਣ। ਇਸਦੇ ਇਲਾਵਾ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਜੇਕਰ ਨਗਰ ਕੌਂਸਲ ਦਫਤਰ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਦਫਤਰ 'ਚ ਪਹੁੰਚ ਕੀਤੀ ਜਾਵੇ ਵਰਨਾ ਸ਼ਹਿਰ ਵਾਸੀ ਘਰ 'ਚ ਹੀ ਆਪਣੀ ਸਮੱਸਿਆ ਦੇ ਸਬੰਧ 'ਚ ਨਗਰ ਕੌਂਸਲ ਦਫਤਰ ਦੇ ਫੋਨ ਨੰ. 01881-222314 'ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਫਤਰ 'ਚ ਪਬਲਿਕ ਡੀਲਿੰਗ ਨੂੰ ਅਗਲੇ ਹੁਕਮਾਂ ਤੱਕ ਬੰਦ ਕੀਤਾ ਗਿਆ ਹੈ।

 


Deepak Kumar

Content Editor

Related News