ਨਤੀਜਿਆਂ ਦੇ ਐਲਾਨ ਉਪਰੰਤ ਅੰਕੜਿਆਂ ਦੀ ਭੰਨਤੋੜ ਵਿਚ ਰੁੱਝੇ ਸਿਆਸਤਦਾਨ

02/18/2021 5:19:40 PM

ਗੜ੍ਹਸ਼ੰਕਰ (ਸ਼ੋਰੀ)- ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣ ਉਪਰੰਤ ਹੁਣ ਸਿਆਸੀ ਲੋਕ ਇਨਾਂ ਨਤੀਜਿਆਂ ਦੇ ਵਿਸ਼ਲੇਸ਼ਣ ਵਿਚ ਸਿਰ ਜੋੜ ਕੇ ਬੈਠ ਗਏ ਹਨ। ਇਨ੍ਹਾਂ ਨਤੀਜਿਆਂ ਉਪਰੰਤ ਸਭ ਤੋਂ ਵੱਧ ਚਰਚਾ ਇਸ ਗੱਲ ਉਤੇ ਹੋ ਰਹੀ ਹੈ ਕਿ ਕੁੱਲ 9449 ਵੋਟਾਂ ਵਿੱਚੋਂ ਭਾਜਪਾ ਨੂੰ ਸਿਰਫ਼ 27 ਵੋਟਾਂ ਦਾ ਨਿਕਲਣਾ। ਇਸ ਨਾਲ ਪਾਰਟੀ ਦੇ ਸਾਰੇ ਸਥਾਨਕ ਆਗੂਆਂ ਦੀ ਜ਼ਮੀਨੀ ਪੱਧਰ ਉਤੇ ਪਕੜ ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਅਜਿਹੀਆਂ ਚਰਚਾਵਾਂ ਲੋਕਾਂ ਵਿੱਚ ਸੁਣੀਆਂ ਜਾ ਰਹੀਆਂ ਹਨ ਕਿ ਪਾਰਟੀ ਦੇ ਸਥਾਨਕ ਲੀਡਰਾਂ ਨੇ ਪਾਰਟੀ ਉਮੀਦਵਾਰਾਂ ਦੀ ਮਦਦ ਨਹੀਂ ਕੀਤੀ ਅਤੇ ਇਨ੍ਹਾਂ ਆਗੂਆਂ ਨੇ ਸ਼ਾਇਦ ਨਿੱਜੀ ਸਵਾਰਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਖ਼ਿਲਾਫ਼ ਖੜ੍ਹੇ ਆਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪੁਆਉਣ ਨੂੰ ਪਹਿਲ ਦਿੱਤੀ।  

ਇਹ ਵੀ ਪੜ੍ਹੋ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਰੋਕਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਗੱਲ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਇਸ ਪਾਰਟੀ ਨੇ ਪੂਰੀ ਤਾਕਤ ਨਾਲ ਚੋਣ ਲੜੀ, ਹਰ ਵਾਰਡ ਵਿੱਚ ਉਮੀਦਵਾਰ ਦੇਣ ਦੀ ਅਖੀਰਲੇ ਦਿਨ ਤੱਕ ਕੋਸ਼ਿਸ ਕੀਤੀ ਪਰ ਵਾਰਡ ਨੰ 3 ਵਿਚੋਂ ਉਮੀਦਵਾਰ ਦਾ ਆਪਣੇ ਕਾਗਜ ਵਾਪਸ ਲੈਣਾ ਅਤੇ 4 ਵਾਰਡਾਂ ਵਿੱਚੋਂ ਪਾਰਟੀ ਵੱਲੋਂ ਉਮੀਦਵਾਰ ਹੀ ਲੱਭ ਨਾ ਸਕਣਾ ਸ਼੍ਰੋਮਣੀ ਅਕਾਲੀ ਦਲ ਦੇ ਮਿਸ਼ਨ 2022 ਨੂੰ ਇਕ ਵੱਡਾ ਧੱਕਾ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਕਿਸਾਨਾਂ ਨੇ ਰੋਕੀ ਰੇਲ, ਚੱਕਾ ਜਾਮ ਕਰ ਮੋਦੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਟੋਟਲ ਪੋਲਿੰਗ ਦਾ 5 ਫ਼ੀਸਦੀ ਭਾਗ ਵੀ ਨਹੀਂ ਮਿਲ ਸਕਿਆ, ਅਜਿਹੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਡਾ ਜੰਗ ਬਹਾਦਰ ਸਿੰਘ ਰਾਏ ਵਰਗੇ ਮਜ਼ਬੂਤ ਲੋਕ ਆਧਾਰ ਵਾਲੇ ਆਗੂ ਦਾ ਫਰੇਮ ਵਿਚੋਂ ਆਊਟ ਹੋਣ ਦਾ ਇਕ ਵੱਡਾ ਨੁਕਸਾਨ ਜ਼ਰੂਰ ਹੋਇਆ ਨਜ਼ਰ ਆਇਆ ਹੋਵੇਗਾ। ਇਸ ਦੇ ਨਾਲ ਹੀ ਪਾਰਟੀ ਦੇ ਕਰਮ ਯੋਗੀ ਰਹੇ ਸਵਰਗੀ ਚੂਹੜ ਸਿੰਘ ਧਮਾਈ ਦੀ ਅੱਜ ਪਾਰਟੀ ਦੇ ਲੋਕਾਂ ਨੂੰ ਜ਼ਰੂਰ ਯਾਦ ਆ ਰਹੀ ਹੋਵੇਗੀ, ਜੋ ਕਿ ਸਿੱਖ ਚਿਹਰਾ ਹੋਣ ਦੇ ਨਾਲ-ਨਾਲ ਹਿੰਦੂ ਸਮਾਜ ਨਾਲ ਚੰਗੇ ਨਜ਼ਦੀਕੀ ਸਬੰਧ ਰੱਖਦੇ ਸਨ।
 ਲੋਕਾਂ ਵਿੱਚ ਚਰਚਾ ਹੈ ਕਿ ਇਸ ਵਰਤਮਾਨ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸ਼ਹਿਰ ਵਿੱਚ ਕੋਈ ਵੀ ਅਜਿਹਾ ਲੀਡਰ ਨਹੀਂ ਹੈ, ਜੋ ਹਿੰਦੂ ਸਮਾਜ ਦੇ ਨਾਲ ਨੇੜਤਾ ਰੱਖਦਾ ਹੋਵੇ ਅਤੇ ਹਿੰਦੂ ਵੋਟ ਬੈਂਕ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਦੀ ਤਾਕਤ ਰੱਖਦਾ ਹੋਵੇ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

ਇਥੋਂ ਦੇ ਵਾਰਡ ਨੰਬਰ 2 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਸਿਰਫ਼ 24 ਵੋਟਾਂ ਪਈਆਂ ਅਤੇ ਜ਼ਮਾਨਤ ਜ਼ਬਤ ਹੋ ਗਈ ਜਦਕਿ ਇਹੀ ਉਮੀਦਵਾਰ ਪਿਛਲੀ ਵਾਰ ਅਕਾਲੀ ਭਾਜਪਾ ਗੱਠਜੋੜ ਵੱਲੋਂ ਮੈਦਾਨ ਵਿੱਚ ਸੀ ਅਤੇ 217 ਵੋਟਾਂ ਲੈਣ ਵਿੱਚ ਸਫਲ ਰਿਹਾ ਸੀ।  ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ  ਸ਼ਹਿਰ ਅੰਦਰ ਆਪਣੇ ਨਾਮ ਉਤੇ ਕੋਈ ਵੋਟ ਹੈ ਹੀ ਨਹੀਂ? ਲੋਕਾਂ ਵਿੱਚ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਸਲਾਹਕਾਰਾਂ ਵਿਚ ਬਦਲਾਓ ਕਰਨਾ ਪਵੇਗਾ ਅਤੇ ਜੋ ਫਰੰਟ ਫੁੱਟ ਉਤੇ ਇਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਪਿੱਛੇ ਕਰਕੇ ਹੁਣ ਨਵੇਂ ਚਿਹਰਿਆਂ ਦੀ ਪਾਰਟੀ ਨੂੰ ਤਲਾਸ਼ ਕਰਨੀ ਪਵੇਗੀ। 

ਇਹ ਵੀ ਪੜ੍ਹੋ : ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ’ਚ ਪਹੁੰਚੀ 100 ਸਾਲਾ ਬੇਬੇ, ਮੋਦੀ ਨੂੰ ਇੰਝ ਪਾਈਆਂ ਲਾਹਨਤਾਂ

ਚਰਚਾ ਇਹ ਵੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਾਰਡ ਨੰ 2 ਤੋਂ ਆਪਣੇ ਇਸ ਉਮੀਦਵਾਰ ਨੂੰ ਆਜ਼ਾਦ ਤੌਰ ਉਤੇ ਚੋਣ ਮੈਦਾਨ ਵਿਚ ਲਿਆਂਦਾ ਤਾਂ ਸ਼ਾਇਦ ਨਤੀਜਾ ਕੁੱਝ ਹੋਰ ਹੁੰਦਾ। ਨਵੇਂ ਸਮੀਕਰਨਾਂ ਵਿੱਚ ਦਲਿਤ ਵਰਗ ਦੇ ਤਾਕਤਵਰ ਨੇਤਾ ਦੇ ਰੂਪ ਵਿੱਚ ਰਛਪਾਲ ਸਿੰਘ ਰਾਜੂ ਉੱਭਰ ਕੇ ਸਾਹਮਣੇ ਆਏ ਹਨ, ਅਜਿਹੀ ਲੋਕਾਂ ਵਿੱਚ ਖੂਬ ਚਰਚਾ ਹੈ। ਰਾਜਨੀਤਕ ਗਲਿਆਰਿਆਂ ਵਿਚ ਇਸ ਗੱਲ ਦੀ ਵੱਡੀ ਚਰਚਾ ਹੈ ਕਿ ਰਛਪਾਲ ਸਿੰਘ ਰਾਜੂ ਦੇ ਰੂਪ ਚ ਨਵੇਂ ਦਲਿਤ ਆਗੂ ਦਾ ਆਉਣ ਵਾਲੇ ਦਿਨਾਂ ਵਿੱਚ ਕੱਦ ਹੋਰ ਜਜ਼ਆਦਾ ਵਧੇਗਾ ਕਿਉਂਕਿ ਜਿੱਤ ਦਰਜ ਕਰਨ ਉਪਰੰਤ ਕਈ ਕੌਂਸਲਰ ਉਨਾਂ ਦੇ ਸੰਪਰਕ ਵਿੱਚ ਹਨ ਅਤੇ ਨਵੇਂ ਪ੍ਰਧਾਨ ਦੇ ਰੂਪ ਦੀ ਚੋਣ ਵਿੱਚ ਰਛਪਾਲ ਸਿੰਘ ਰਾਜੂ ਦਾ ਬੇਹੱਦ ਮਹੱਤਵਪੂਰਨ ਅਤੇ ਅਹਿਮ ਰੋਲ ਰਹੇਗਾ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾੲ, ਕੁਮੈਂਟ ਕਰਕੇ ਦਿਓ ਜਵਾਬ 
  


shivani attri

Content Editor

Related News