ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 9 ੳਮੀਦਵਾਰਾਂ ਦੀ ਲਿਸਟ ਜਾਰੀ

01/25/2021 6:58:21 PM

ਨੰਗਲ (ਗੁਰਭਾਗ ਸਿੰਘ)- ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕ ਵਿਸ਼ੇਸ਼ ਮੀਟਿੰਗ ਸੀਨੀਅਰ ਅਕਾਲੀ ਆਗੂ ਮਨਮੋਹਨ ਸਿੰਘ ਮੋਹਣੀ ਦੇ ਨਿਵਾਸ ਸਥਾਨ ਮੁਹੱਲਾ ਰਾਜਨਗਰ ਵਿਖੇ ਸੰਪੰਨ ਹੋਈ। ਮੀਟਿੰਗ ’ਚ ਡਾ. ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਗੁਰਿੰਦਰ ਸਿੰਘ ਗੋਗੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਇਸ ਮੌਕੇ ਡਾ. ਚੀਮਾ ਨੇ ਨਗਰ ਕੌਂਸਲ ਨੰਗਲ ਦੇ 19 ਵਾਰਡਾਂ ’ਚੋਂ ਚੋਣ ਲਡ਼ਣ ਵਾਲੇ ਪਹਿਲੇ 9 ੳਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਿਸ ਤਹਿਤ ਵਾਰਡ ਨੰਬਰ 2 ਵਿਚੋਂ ਪਲਵਿੰਦਰ ਸਿੰਘ, 3 ’ਚੋਂ ਸਪਨਾ ਰਾਣੀ, 5 ’ਚੋਂ ਦਲਜੀਤ ਕੌਰ, 6 ’ਚੋਂ ਸੰਜੇ, 10’ਚੋਂ ਜਤਿੰਦਦਰ ਪਾਲ ਸਿੰਘ, 11’ਚੋਂ ਮਲਕੀਤ ਕੌਰ, 13 ’ਚੋਂ ਸਰੋਜ, 15’ਚੋਂ ਅੰਜਨਾ ਕੁਮਾਰੀ, 18 ’ਚੋਂ ਰਵੀ ਮਰਵਾਹਾ ਨੂੰ ਚੋਣ ਲਈ ੳਮੀਦਵਾਰ ਐਲਾਨਿਆ ਗਿਆ। ਇਸ ਮੌਕੇ ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਨੰਗਲ ਦੇ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰ ਉਤਾਰੇਗੀ।

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

ਇਸ ਮੌਕੇ ਉਨ੍ਹਾਂ ਨੇ ਸਥਾਨਕ ਉਦਯੋਗਿਕ ਅਦਾਰਾਂ ਪੀ. ਏ. ਸੀ. ਐੱਲ. ਦੇ ਹੋਏ ਨਿੱਜੀਕਰਨ ਦੇ ਮੁੱਦੇ ’ਤੇ ਵੀ ਕਾਂਗਰਸ ਪਾਰਟੀ ਦੇ ਆਗੂਆਂ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ। ਇਸ ਮੌਕੇ ਜੱਥੇ. ਮੋਹਨ ਸਿੰਘ ਢਾਹੇ, ਟਿੱਕਾ ਯਸ਼ਵੀਰ ਚੰਦ, ਸੰਦੀਪ ਸਿੰਘ ਕਲੋਤਾ, ਮਨਜੀਤ ਸਿੰਘ, ਅਮਨ, ਗੁਰਦੀਪ ਸਿੰਘ ਬਾਵਾ, ਕੁਲਤਾਰ ਸਿੰਘ ਬਿੱਟਾ, ਪਰਮਜੀਤ ਸਿੰਘ , ਰਣਜੀਤ ਸਿੰਘ, ਬੀਬੀ ਤਾਰਾ ਸੈਣੀ ਆਦਿ ਹਾਜ਼ਰ ਸਨ। ਇਸ ਮੌਕੇ ਐਲਾਨੇ ਗਏ ਉਮੀਦਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਪੜ੍ਹੋ:  ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ
ਇਹ ਵੀ ਪੜ੍ਹੋ: ਅਮਰੀਕਾ ਰਹਿੰਦੇ ਬੇਗੋਵਾਲ ਵਾਸੀ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

 


shivani attri

Content Editor

Related News