ਨਗਰ ਨਿਗਮ ’ਚ ਹਲਚਲ ਭਰਪੂਰ ਰਹੇਗਾ ਅਗਲਾ ਹਫਤਾ, ਮੁੱਖ ਵਿਜੀਲੈਂਸ ਅਫਸਰ ਕਰ ਸਕਦੇ ਨੇ ਦੌਰਾ

03/26/2022 4:26:52 PM

ਜਲੰਧਰ (ਖੁਰਾਣਾ)–ਪੰਜਾਬ ’ਚ ਨਵੀਂ-ਨਵੀਂ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਦਫ਼ਤਰਾਂ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਜਿਹੜੇ ਫ਼ੈਸਲੇ ਤੇਜ਼ੀ ਨਾਲ ਲੈਣੇ ਸ਼ੁਰੂ ਕੀਤੇ ਹਨ, ਉਸ ਤਹਿਤ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਗਰ ਨਿਗਮ ’ਚ ਅਗਲਾ ਹਫ਼ਤਾ ਹਲਚਲ ਭਰਪੂਰ ਰਹੇਗਾ। ਜ਼ਿਕਰਯੋਗ ਹੈ ਕਿ ਅਗਲੇ ਕੁਝ ਦਿਨਾਂ ’ਚ ਜਿਥੇ ਸਟੇਟ ਵਿਜੀਲੈਂਸ ਦੀ ਆਮਦ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ, ਉਥੇ ਹੀ ਜਲੰਧਰ ਨਗਰ ਨਿਗਮ ਲੋਕਲ ਬਾਡੀਜ਼ ਦੇ ਚੀਫ਼ ਵਿਜੀਲੈਂਸ ਅਫਸਰ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਅਗਲੇ ਹਫ਼ਤੇ ਨਗਰ ਨਿਗਮ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਕਈ ਪੁਰਾਣੇ ਮਾਮਲਿਆਂ ਨੂੰ ਘੋਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਦੀ ਜਿੱਤ ਦਾ ਜਾਣੋ ਰਾਜ਼ (ਵੀਡੀਓ)

 ਬਰਕਤ ਐਨਕਲੇਵ ਕਾਲੋਨੀ ਦੀ ਫਾਈਲ ’ਤੇ ਕਾਰਵਾਈ ਸੰਭਾਵਿਤ
ਲੋਕਲ ਬਾਡੀਜ਼ ਨਾਲ ਜੁਡ਼ੇ ਸੂਤਰ ਦੱਸਦੇ ਹਨ ਕਿ ਜਲੰਧਰ ’ਚ ਕਾਫ਼ੀ ਪੁਰਾਣੀ ਕੱਟੀ ਬਰਕਤ ਐਨਕਲੇਵ ਕਾਲੋਨੀ ਨੂੰ ਲੈ ਕੇ ਚੀਫ ਵਿਜੀਲੈਂਸ ਅਫ਼ਸਰ ਵੱਲੋਂ ਜਾਂਚ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸੀ. ਵੀ. ਓ. ਦਫ਼ਤਰ ਨੇ ਇਸ ਕਾਲੋਨੀ ਨਾਲ ਸਬੰਧਤ ਸਾਰਾ ਰਿਕਾਰਡ ਚੰਡੀਗੜ੍ਹ ਤਲਬ ਕੀਤਾ ਹੋਇਆ ਹੈ। ਸੂਤਰਾਂ ਮੁਤਾਬਕ ਇਹ ਕਾਲੋਨੀ ਬਸਤੀ ਸ਼ੇਖ, ਕਾਲਾ ਸੰਘਿਆਂ ਰੋਡ ਕੰਢੇ ਕੱਟੀ ਗਈ ਸੀ, ਜਿਹੜੀ ਬਿਲਕੁਲ ਨਾਜਾਇਜ਼ ਸੀ ਪਰ ਉਸ ਨੂੰ ਨਗਰ ਨਿਗਮ ਕੋਲੋਂ ਰੈਗੂਲਰ ਕਰਵਾਉਣ ਸਮੇਂ ਜਿਹੜੇ ਕਾਗਜ਼ਾਤ ਿਦੱਤੇ ਗਏ, ਉਨ੍ਹਾਂ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਇਕ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ। ਹੁਣ ਵਿਜੀਲੈਂਸ ਵੱਲੋਂ ਇਸ ਗੱਲ ਦੀ ਜਾਂਚ ਕਰਵਾਈ ਜਾਵੇਗੀ ਕਿ ਕਾਲੋਨੀ ਪਾਸ ਕਰਵਾਉਣ ਸਮੇਂ ਐਗਰੀਮੈਂਟ ਅਤੇ ਹੋਰ ਦਸਤਾਵੇਜ਼ਾਂ ’ਚ ਲੱਗੇ ਅਸ਼ਟਾਮ ਪੇਪਰ ਸਹੀ ਹਨ ਜਾਂ ਨਹੀਂ। ਜੇਕਰ ਮਾਮਲਾ ਸ਼ੱਕੀ ਹੋਇਆ ਤਾਂ ਵੱਡੇ ਪੈਮਾਨੇ ’ਤੇ ਕਾਰਵਾਈ ਸੰਭਾਵਿਤ ਹੈ। ਇਸੇ ਤਰ੍ਹਾਂ ਭੀਮਜੀ ਪੈਲੇਸ ਨੇੜੇ ਕੱਟੀਆਂ ਕਾਲੋਨੀਆਂ ਸਬੰਧੀ ਦਿੱਤੀਆਂ ਗਈਆਂ ਸ਼ਿਕਾਇਤਾਂ ਦੀ ਵੀ ਜਾਂਚ ਆਉਣ ਵਾਲੇ ਦਿਨਾਂ ’ਚ ਹੋ ਸਕਦੀ ਹੈ। ਅਗਲੇ ਹਫ਼ਤੇ ਜੇਕਰ ਬਰਲਟਨ ਪਾਰਕ ਦੇ ਸਪੋਰਟਸ ਹੱਬ ਪ੍ਰਾਜੈਕਟ ਸਬੰਧੀ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਜਾਂਚ ਚੰਡੀਗੜ੍ਹ ਤੋਂ ਆਈ ਟੀਮ ਨੇ ਕੀਤੀ ਤਾਂ ਉਸ ’ਚ ਵੀ ਨਿਗਮ ਅਧਿਕਾਰੀ ਫਸ ਸਕਦੇ ਹਨ।

ਇਹ ਵੀ ਪੜ੍ਹੋ : ‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ

ਮੁਹਿੰਮ ਚਲਾਉਣ ਤੋਂ ਪਹਿਲਾਂ ਨਵੇਂ ਲੋਕਲ ਬਾਡੀਜ਼ ਮੰਤਰੀ ਦੀ ਉਡੀਕ ਕਰ ਰਿਹੈ ਨਿਗਮ
ਪਿਛਲੇ ਸਮੇਂ ਦੌਰਾਨ ਕਾਂਗਰਸੀਆਂ ਦੇ ਸਿਆਸੀ ਪ੍ਰਭਾਵ ਨਾਲ ਸ਼ਹਿਰ ਵਿਚ ਸੈਂਕੜੇ ਨਾਜਾਇਜ਼ ਬਿਲਡਿੰਗਾਂ ਬਣੀਆਂ ਅਤੇ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ। ਅਜਿਹੇ ਕਈ ਮਾਮਲਿਆਂ ’ਚ ਨਿਗਮ ਅਧਿਕਾਰੀਆਂ ਨੇ ਖੁਦ ਨੂੰ ਫਸਦਾ ਦੇਖ ਕੇ ਕਈ ਨਾਜਾਇਜ਼ ਨਿਰਮਾਣਾਂ ਨੂੰ ਸੀਲ ਕਰਨ ਜਾਂ ਡਿਮੋਲਿਸ਼ ਕਰਨ ਦੀ ਤਿਆਰੀ ਕੀਤੀ ਹੋਈ ਹੈ ਅਤੇ ਇਸ ਬਾਰੇ ਕਈ ਦਰਜਨ ਨਿਰਮਾਣਾਂ ਵਾਲੀ ਇਕ ਸੂਚੀ ਵੀ ਤਿਆਰ ਹੈ ਪਰ ਮੰਨਿਆ ਜਾ ਿਰਹਾ ਹੈ ਕਿ ਨਗਰ ਨਿਗਮ ਨਵੇਂ ਲੋਕਲ ਬਾਡੀਜ਼ ਮੰਤਰੀ ਦੀ ਤਾਇਨਾਤੀ ਦੀ ਉਡੀਕ ਕਰ ਰਿਹਾ ਹੈ ਤਾਂ ਕਿ ਉਨ੍ਹਾਂ ਕੋਲੋਂ ਨਿਰਦੇਸ਼ ਲੈ ਕੇ ਹੀ ਸ਼ਹਿਰ ਵਿਚ ਵੱਡੇ ਪੱਧਰ ’ਤੇ ਸੀਲਿੰਗ ਜਾਂ ਡਿਮੋਲਿਸ਼ਨ ਮੁਹਿੰਮ ਚਲਾਈ ਜਾਵੇ। ਮੰਨਿਆ ਜਾ ਰਿਹਾ ਹੈ ਕਿ ਨਿਗਮ ਵੱਲੋਂ ਤਿਆਰ ਸੂਚੀ ’ਚ ਕਿਰਨ, ਨਾਗਪਾਲ, ਰਤਨ, ਫੁੱਟਬਾਲ ਚੌਕ ਦੇ ਨੇੜੇ ਇਕ ਜਿਮ, ਹੋਟਲ ਆਰ. ਵਨ ਅਤੇ ਮਾਡਲ ਟਾਊਨ ਦੇ ਕਈ ਨਿਰਮਾਣ ਨਿਸ਼ਾਨੇ ’ਤੇ ਹਨ।


Manoj

Content Editor

Related News